-->
ਵਰਿੰਦਾਵਨ ਗਾਰਡਨ ਵਿਖੇ 15 ਅਗਸਤ ਮੌਕੇ ਲਹਿਰਾਇਆ ਗਿਆ ਰਾਸ਼ਟਰੀ ਝੰਡਾ

ਵਰਿੰਦਾਵਨ ਗਾਰਡਨ ਵਿਖੇ 15 ਅਗਸਤ ਮੌਕੇ ਲਹਿਰਾਇਆ ਗਿਆ ਰਾਸ਼ਟਰੀ ਝੰਡਾ

ਵਰਿੰਦਾਵਨ ਗਾਰਡਨ ਵਿਖੇ 15 ਅਗਸਤ
ਮੌਕੇ ਲਹਿਰਾਇਆ ਗਿਆ ਰਾਸ਼ਟਰੀ ਝੰਡਾ
ਅੰਮ੍ਰਿਤਸਰ, 15 ਅਗਸਤ ( ਸੁਖਬੀਰ ਸਿੰਘ) ਵਰਿੰਦਾਵਨ ਗਾਰਡਨ ਵੈਲਫੇਅਰ ਐਸੋਸੀਏਸ਼ਨ ਵੱਲੋਂ 15ਅਗਸਤ ਆਜ਼ਾਦੀ ਦੀ 75ਵੀਂ ਵਰ੍ਹੇ ਗੰਢ  ਮੌਕੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਝੰਡਾ ਲਹਿਰਾਉਣ ਦੀ ਰਸਮ ਪ੍ਰਧਾਨ ਸੰਜੀਵ ਕੁਮਾਰ ਲਾਡੀ ਨੇ ਅਦਾ ਕੀਤੀ ਅਤੇ ਰਾਸ਼ਟਰੀ ਗੀਤ ਗਾਇਆ ਗਿਆ ਇਸ ਮੌਕੇ ਪ੍ਰਧਾਨ ਸੰਜੀਵ ਕੁਮਾਰ ਲਾਡੀ ਨੇ ਕਿਹਾ ਕਿ ਤਿਰੰਗਾ ਝੰਡਾ ਸਾਰੇ ਧਰਮਾਂ ਦੀ ਏਕਤਾ ਅਤੇ ਦੇਸ਼ ਦੀ ਸ਼ਾਂਤੀ ਦਾ ਪ੍ਰਤੀਕ ਹੈ ਦੇਸ਼ ਦੀ ਆਜ਼ਾਦੀ ਲਈ ਸਾਡੇ ਬਹੁਤ ਸਾਰੇ ਸੂਰਬੀਰ ਯੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆ ਹਨ ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ,ਸੁਖਦੇਵ ਅਤੇ ਸ਼ਹੀਦ ਊਧਮ ਸਿੰਘ ਨੇ ਆਜ਼ਾਦੀ ਆ
ਦਿਵਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਸਾਨੂੰ ਇਹਨਾ ਸੂਰਬੀਰ ਯੋਧਿਆਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਦੇਸ਼ ਅਤੇ ਕੌਮ ਦੀ ਤਰੱਕੀ ਚ ਆਪਣਾ ਵੱਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ ਪ੍ਰਧਾਨ ਲਾਡੀ ਵਲੋ ਦੇਸ਼ ਵਿਦੇਸ਼ ਵਿੱਚ ਵਸਦੇ ਭਾਰਤ ਦੇ ਲੋਕਾਂ ਨੂੰ ਵਧਾਈ ਦਿੱਤੀ ਇਸ ਮੌਕੇ ਦੀਪਕ ਮਖੀਜਾ, ਵਿਜੈ ਸਿੰਘਾਣੀਆਂ, ਜੀਨਤ ਮਹਿਰਾ, ਸਰਬਜੀਤ ਸਿੰਘ, ਚੇਤਨ ਮਹਿਰਾ,ਨੀਲਕੰਠ ਸ਼ਰਮਾ,ਵਿਵੇਕ, ਸਤੀਸ਼, ਜਗਦੀਸ਼, ਸੁਨੀਲ ਬੌਬੀ, ਸੁਰੇਸ਼ ਪੋਦਾਰ ਕਲੋਨੀ ਵਾਸੀ ਹਾਜ਼ਰ ਸਨ ।।

Ads on article

Advertise in articles 1

advertising articles 2

Advertise