-->
ਸ਼ਾਇਰ ਬਾਵਾ ਬਲਵੰਤ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ 20 ਨੂੰ ਹੋਵੇਗਾ : ਧਰਵਿੰਦਰ ਔਲਖ

ਸ਼ਾਇਰ ਬਾਵਾ ਬਲਵੰਤ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ 20 ਨੂੰ ਹੋਵੇਗਾ : ਧਰਵਿੰਦਰ ਔਲਖ

ਸ਼ਾਇਰ ਬਾਵਾ ਬਲਵੰਤ ਦੀ ਯਾਦ ਨੂੰ ਸਮਰਪਿਤ
ਸਾਹਿਤਕ ਸਮਾਗਮ 20 ਨੂੰ ਹੋਵੇਗਾ : ਧਰਵਿੰਦਰ ਔਲਖ
ਅੰਮ੍ਰਿਤਸਰ, 18 ਅਗਸਤ ( ਸੁਖਬੀਰ ਸਿੰਘ ) - ਪੰਜਾਬੀ ਸਾਹਿਤ ਸਭਾ ਚੋਗਾਵਾਂ ਵੱਲੋਂ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਉੱਘੇ ਪੰਜਾਬੀ ਸ਼ਾਇਰ ਬਾਵਾ ਬਲਵੰਤ ਦੇ ਜਨਮ ਦਿਨ ਨੂੰ ਸਮਰਪਿਤ ਸਾਲਾਨਾ ਸਮਾਗਮ 20 ਅਗਸਤ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 2.30 ਵਜੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਅੱਡਾ ਬਾਊਲੀ, ਰਾਮ ਤੀਰਥ ਰੋਡ, ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ, ਸੀਨੀਅਰ ਮੀਤ ਪ੍ਰਧਾਨ ਸਤਨਾਮ ਔਲਖ ਤੇ ਜਨਰਲ ਸਕੱਤਰ ਗੁਰਬਾਜ ਸਿੰਘ ਛੀਨਾ ਨੇ ਦੱਸਿਆ ਕਿ " ਬਾਵਾ ਬਲਵੰਤ ਯਾਦਗਾਰੀ ਪੁਰਸਕਾਰ " ਇਸ ਵਾਰ ਸ਼ਾਇਰ ਜਸਵੰਤ ਧਾਪ ਨੂੰ ਦਿੱਤਾ ਜਾਵੇਗਾ ਅਤੇ ਤਰਿੰਦਰ ਕੌਰ ਦੀ ਕਾਵਿ ਪੁਸਤਕ " ਸੁਣ ਸਖੀਏ " ਤੇ ਜੇ.ਬੀ.ਸਿੰਘ ਦਾ ਕਹਾਣੀ ਸੰਗ੍ਰਹਿ " ਮਿ੍ਗ ਤਿ੍ਸ਼ਨਾ " ਲੋਕ ਅਰਪਣ ਕੀਤੀਆਂ ਜਾਣਗੀਆਂ, ਇਸਤੋਂ ਕਵੀ ਦਰਬਾਰ ਹੋਵੇਗਾ । ਇਸ ਸਮਾਗਮ ਦੇ ਮੁੱਖ ਮਹਿਮਾਨ ਪੋ੍. ਸੁਰਜੀਤ ਜੱਜ ਤੇ ਵਿਸ਼ੇਸ਼ ਮਹਿਮਾਨ ਨਿਰਮਲ ਅਰਪਣ ਹੋਣਗੇ।।

Ads on article

Advertise in articles 1

advertising articles 2

Advertise