-->
ਖਾਲਸਾ ਕਾਲਜ ਨਰਸਿੰਗ ਵਿਖੇ ‘ਰੁਖਸਤ-2022’ ਸਮਾਗਮ ਕਰਵਾਇਆ ਗਿਆ

ਖਾਲਸਾ ਕਾਲਜ ਨਰਸਿੰਗ ਵਿਖੇ ‘ਰੁਖਸਤ-2022’ ਸਮਾਗਮ ਕਰਵਾਇਆ ਗਿਆ

ਖਾਲਸਾ ਕਾਲਜ ਨਰਸਿੰਗ ਵਿਖੇ ‘ਰੁਖਸਤ-2022
ਸਮਾਗਮ ਕਰਵਾਇਆ ਗਿਆ
ਅੰਮ੍ਰਿਤਸਰ, 27 ਅਗਸਤ ( ਸੁਖਬੀਰ ਸਿੰਘ ) - ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਬੀ. ਐਸ. ਸੀ ਨਰਸਿੰਗ ਪੋਸਟ ਬੇਸਿਕ ਨਰਸਿੰਗ, ਐਮ. ਐਸ. ਸੀ ਨਰਸਿੰਗ, ਜੀ. ਐਨ. ਐਮ ਨਰਸਿੰਗ, ਏ. ਐਨ. ਐਮ. ਨਰਸਿੰਗ ਦੇ ਫਾਈਨਲ ਸਾਲ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ‘ਰੁਖਸਤ-2022’ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਕੌਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦਾ ਆਗਾਜ਼ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤਾ ਗਿਆ।
ਇਸ ਉਪਰੰਤ ਪਹਿਲੇ ਸਾਲ ਦੀ ਵਿਦਿਆਰਥਣ ਅਰਪਨ ਨੇ ਸੋਲੋ ਡਾਂਸ ਅਤੇ ਦੂਸਰੇ ਸਾਲ ਦੀਆਂ ਵਿਦਿਆਰਥਣਾਂ ਖੁਸ਼ੀ ਮਹਾਜਨ ਅਤੇ ਸਾਥਣਾਂ ਨੇ ਗਿੱਧੇ ਦੀ ਪੇਸ਼ਕਾਰੀ ਕੀਤੀ, ਇਸੇ ਤਰ੍ਹਾਂ ਤੀਸਰੇ ਸਾਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਸੋਲੋ ਡਾਂਸ ਕਰਕੇ ਅਪਣਾ ਹੁਨਰ ਵਿਖਾਇਆ। ਇਸ ਮੌਕੇ ਰੁਖਸਤ ਹੋ ਰਹੇ ਵਿਦਿਆਰਥੀਆ ਨੇ ਮਾਡਲਿੰਗ ਪ੍ਰਤੀਯੋਗਤਾ ’ਚ ਭਾਗ ਲਿਆ ਜਿਸ ਦੌਰਾਨ ਰਾਹੁਲ ਚੰਦੇਲ ਫਾਇਨਲ ਯੀਅਰ (ਬੀ. ਐਸ. ਸੀ ਨਰਸਿੰਗ) ਮਿਸਟਰ ਫ਼ੇਅਰਵੈਲ ਅਤੇ ਮਿਲਣਪ੍ਰੀਤ ਕੌਰ ਫਾਇਨਲ ਯੀਅਰ (ਐਮ. ਐਸ. ਸੀ ਨਰਸਿੰਗ) ਮਿਸ ਫੇਅਰਵੈਲ ਐਲਾਨੇ ਗਏ ਅਤੇ ਗੀਤ ਸੰਗੀਤ ਨੇ ਵਿਦਾਇਗੀ ਪਾਰਟੀ ਦਾ ਖੂਬ ਰੰਗ ਬੰਨਿਆ।
ਇਸ ਮੌਕੇ ਪ੍ਰਿੰ: ਡਾ. ਕਮਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਆਉਣ ਵਾਲੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਪ੍ਰੋਗਰਾਮ ਦੌਰਾਨ ਆਪਣੇ ਹੁਨਰ ਦਾ ਮੁਜ਼ਾਹਰਾ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਇਸ ਉਪਰੰਤ ਪ੍ਰਿੰ: ਡਾ. ਕਮਲਜੀਤ ਸਿੰਘ ਨੇ ਜੇਤੂ ਆਏ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਕਾਲਜ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।।

Ads on article

Advertise in articles 1

advertising articles 2

Advertise