-->
ਕੋਹਾਲੀ ਵਿਖੇ ਛਿੰਜ ਮੇਲਾ ਮੇਲਾ 21 ਨੂੰ, ਪਰਵੀਨ ਕੋਹਾਲੀ ਤੇ ਗੌਰਵ ਮਾਛੀਵਾੜਾ ਲੜਣਗੇ ਝੰਡੀ ਦੀ ਕੁਸ਼ਤੀ

ਕੋਹਾਲੀ ਵਿਖੇ ਛਿੰਜ ਮੇਲਾ ਮੇਲਾ 21 ਨੂੰ, ਪਰਵੀਨ ਕੋਹਾਲੀ ਤੇ ਗੌਰਵ ਮਾਛੀਵਾੜਾ ਲੜਣਗੇ ਝੰਡੀ ਦੀ ਕੁਸ਼ਤੀ

ਕੋਹਾਲੀ ਵਿਖੇ ਛਿੰਜ ਮੇਲਾ ਮੇਲਾ 21 ਨੂੰ,
ਪਰਵੀਨ ਕੋਹਾਲੀ ਤੇ ਗੌਰਵ ਮਾਛੀਵਾੜਾ ਲੜਣਗੇ ਝੰਡੀ ਦੀ ਕੁਸ਼ਤੀ
ਅੰਮ੍ਰਿਤਸਰ, 19 ਅਗਸਤ ( ਸੁਖਬੀਰ ਸਿੰਘ ) - ਪਿਛਲੀ ਇੱਕ ਸਦੀ ਤੋਂ ਪਿੰਡ ਕੋਹਾਲੀ ਵਿਖੇ ਚੱਲ ਰਿਹਾ ਛਿੰਜ ਮੇਲਾ ਅੱਜ ਵੀ ਉਸੇ ਰਿਵਾਇਤ ਨਾਲ ਜਾਰੀ ਹੈ । ਇਸ ਵਾਰ ਇਹ ਛਿੰਜ ਮੇਲਾ 21 ਅਗਸਤ ਦਿਨ ਐਤਵਾਰ ਨੂੰ ਗਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਲਖਬੀਰ ਸਿੰਘ ਕੋਹਾਲੀ ਤੇ ਪੀ੍ਤਮ ਕੁਸ਼ਤੀ ਅਖਾੜਾ ਕੋਹਾਲੀ ਦੇ
ਕੋਚ ਪਹਿਲਵਾਨ ਪਦਾਰਥ ਕੋਹਾਲੀ ਨੇ ਦੱਸਿਆ ਕਿ ਇੱਕ ਲੱਖ ਰੁਪਏ ਇਨਾਮ ਵਾਲੀ ਝੰਡੀ ਦੀ ਕੁਸ਼ਤੀ ਪਰਵੀਨ ਕੋਹਾਲੀ ਤੇ ਗੌਰਵ ਮਾਛੀਵਾੜਾ ਦਰਮਿਆਨ ਹੋਵੇਗੀ । ਇਸ ਛਿੰਜ ਮੇਲੇ ਵਿੱਚ ਪੰਜਾਬ ਦੇ ਕੋਨੇ ਕੋਨੇ 'ਚੋੰ ਇਨਾਮੀ ਪਹਿਲਵਾਨਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਇਰਾਨੀ ਪਹਿਲਵਾਨ ਪਹੁੰਚ ਰਹੇ ਹਨ, ਜੋ ਖਾਸ ਖਿੱਚ ਦਾ ਕੇਂਦਰ ਹੋਣਗੇ।।

Ads on article

Advertise in articles 1

advertising articles 2

Advertise