-->
ਖਾਲਸਾ ਹਾਕੀ ਅਕਾਦਮੀ ਦੀਆਂ ਖਿਡਾਰਣਾਂ ਨੇ 3-0 ਦੇ ਫ਼ਰਕ ਨਾਲ ਦਰਜ ਕਰਵਾਈ ਜਿੱਤ

ਖਾਲਸਾ ਹਾਕੀ ਅਕਾਦਮੀ ਦੀਆਂ ਖਿਡਾਰਣਾਂ ਨੇ 3-0 ਦੇ ਫ਼ਰਕ ਨਾਲ ਦਰਜ ਕਰਵਾਈ ਜਿੱਤ

ਖਾਲਸਾ ਹਾਕੀ ਅਕਾਦਮੀ ਦੀਆਂ ਖਿਡਾਰਣਾਂ ਨੇ 3-0 ਦੇ
ਫ਼ਰਕ ਨਾਲ ਦਰਜ ਕਰਵਾਈ ਜਿੱਤ
ਅੰਮ੍ਰਿਤਸਰ, 3 ਅਗਸਤ ( ਸੁਖਬੀਰ ਸਿੰਘ ) - ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅਧੀਨ ਖਾਲਸਾ ਹਾਕੀ ਅਕੈਡਮੀ ਦੀਆਂ ਖਿਡਾਰਣਾਂ ਨੇ ਚੰਬਾ (ਹਿਮਾਚਲ ਪ੍ਰਦੇਸ਼) ਵਿਖੇ 3 ਰੋਜ਼ਾ ‘ਇੰਟਰਨੈਸ਼ਨਲ ਮਿੰਜ਼ਰ ਫ਼ੇਅਰ ਹਾਕੀ ਟੂਰਨਾਮੈਂਟ’ ’ਚ ਹਾਕੀ ਮੈਚ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ ਹੈ। ਇਸ ਮੁਕਾਬਲੇ ’ਚ ਖ਼ਾਲਸਾ ਹਾਕੀ ਅਕੈਡਮੀ ਦੀ ਖਿਡਾਰਣ ਮੀਨਾਕਸ਼ੀ ਨੇ 2 ਗੋਲ ਅਤੇ ਅਮਨਦੀਪ ਕੌਰ ਨੇ 1 ਗੋਲ ਕਰਕੇ ਦਿੱਲੀ ਹਾਕੀ ਅਕਾਦਮੀ ਟੀਮ ਨੂੰ 3-0 ਦੇ ਫ਼ਰਕ ਨਾਲ ਹਰਾ ਕੇ ਜਿੱਤ ਦੇ ਨਿਸ਼ਾਨ ’ਤੇ ਮਾਅਰਕਾ ਲਗਾਇਆ ਹੈ। ਇਸ ਮੁਕਾਬਲੇ ਮੌਕੇ ਅਕੈਡਮੀ ਟੀਮ ’ਚ 12 ਕਾਲਜ ਅਤੇ 4 ਸਕੂਲ ਦੀਆਂ ਹਾਕੀ ਖਿਡਾਰਣਾਂ ਸ਼ਾਮਿਲ ਸੀ।
     ਇਸ ਮੌਕੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਕਤ ਖਿਡਾਰਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪ੍ਰਬੰਧਕਾਂ ਦੁਆਰਾ ਸ਼ੁਰੂ ਕੀਤੀ ਗਈ ਵਿਸ਼ਾਲ ਸਿਖਲਾਈ ਦੇ ਬਾਅਦ ਹਾਕੀ ਖਿਡਾਰਣਾਂ ਦੀ ਟੀਮ ਵੱਡੇ ਪੱਧਰ ’ਤੇ ਪ੍ਰਸ਼ੰਸਾ ਪ੍ਰਾਪਤ ਕਰ ਰਹੀਆਂ ਹਨ। ਇਸ ਮੌਕੇ ਸ: ਛੀਨਾ ਨੇ ਉਕਤ ਪ੍ਰਾਪਤੀ ਲਈ ਡਾਇਰੈਕਟਰ ਖੇਡਾਂ ਡਾ. ਕੰਵਲਜੀਤ ਸਿੰਘ, ਕੋਚ ਬਲਦੇਵ ਸਿੰਘ, ਅਮਰਜੀਤ ਸਿੰਘ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਲੜਕੀਆਂ ਦੇ ਖੇਡਾਂ ਨੂੰ ਉਤਸ਼ਾਹਿਤ ਕਰਨਾ ਸੁਸਾਇਟੀ ਦਾ ਮੁੱਖ ਮਕਸਦ ਹੈ।
     ਇਸ ਮੌਕੇ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਅਕੈਡਮੀ ਦੀਆਂ ਖਿਡਾਰਣਾਂ ਨੇ ਫ਼ਾਈਲ ਮੈਚ ’ਚ ਦਿੱਲੀ ਹਾਕੀ ਅਕਾਦਮੀ ਨੂੰ 3-0 ਨਾਲ ਹਰਾ ਕੇ ਮੋਹਰੀ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਦੌਰਾਨ ਟੀਮ ਖਿਡਾਰਣਾਂ ਨੇ 1 ਪਨੈਲਟੀ ਕੋਰਨਰ, 1 ਫ਼ੀਲਡ ਗੋਲ ਅਤੇ 1 ਪਨੈਲਟੀ ਸਟੋਕ ਗੋਲ ਕੀਤੇ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ’ਚ ਚੰਬਾ, ਦਿੱਲੀ, ਮੇਰਠ, ਸ਼ਾਹਬਾਦ ਆਦਿ ਤੋਂ ਇਲਾਵਾ ਕੁਲ 8 ਟੀਮਾਂ ਹਾਕੀ ਦਾ ਪ੍ਰਦਰਸ਼ਨ ਕਰਨ ਲਈ ਪੁੱਜੀਆਂ।
    ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਸਾਡਾ ਮਕਸਦ ਮਹਿਲਾ ਖੇਡਾਂ ’ਤੇ ਹੈ ਅਤੇ ਇਸ ਤਰ੍ਹਾਂ ਅਕੈਡਮੀ ਦੀ ਵਿਚਾਰਧਾਰਾ ਨੂੰ ਸਮਝਿਆ ਗਿਆ। ਮੈਨੇਜਮੈਂਟ ਨੇ ਦ੍ਰੋਣਾਚਾਰੀਆ ਐਵਾਰਡ ਜੇਤੂ ਰਾਸ਼ਟਰੀ ਹਾਕੀ ਕੋਚ ਬਲਦੇਵ ਸਿੰਘ ਨੂੰ ਟੀਮ ਦਾ ਸੀਨੀਅਰ ਕੋਚ, ਜਦਕਿ ਅਮਰਜੀਤ ਸਿੰਘ ਨੂੰ ਜੂਨੀਅਰ ਕੋਚ ਥਾਪਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਅਕਾਦਮੀ ਦੀ ਟੀਮ ਨੂੰ ਟਰਾਫ਼ੀ ਅਤੇ 23 ਹਜ਼ਾਰ ਦੇ ਕੈਸ਼ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ।। 

Ads on article

Advertise in articles 1

advertising articles 2

Advertise