-->
ਗੁਰਦੁਆਰਾ ਬਾਬਾ ਦਿੱਤ ਮੱਲ ਜੀ ਸ਼ਹੀਦ, ਪਿੰਡ ਖਿਆਲਾ ਕਲਾਂ 'ਚ 3 ਰੋਜਾ ਸਾਲਾਨਾ ਜੋੜ ਮੇਲਾ ਅੱਜ ਤੋਂ

ਗੁਰਦੁਆਰਾ ਬਾਬਾ ਦਿੱਤ ਮੱਲ ਜੀ ਸ਼ਹੀਦ, ਪਿੰਡ ਖਿਆਲਾ ਕਲਾਂ 'ਚ 3 ਰੋਜਾ ਸਾਲਾਨਾ ਜੋੜ ਮੇਲਾ ਅੱਜ ਤੋਂ

ਗੁਰਦੁਆਰਾ ਬਾਬਾ ਦਿੱਤ ਮੱਲ ਜੀ ਸ਼ਹੀਦ,
ਪਿੰਡ ਖਿਆਲਾ ਕਲਾਂ 'ਚ 3 ਰੋਜਾ ਸਾਲਾਨਾ ਜੋੜ ਮੇਲਾ ਅੱਜ ਤੋਂ
ਅੰਮ੍ਰਿਤਸਰ, 11 ਅਗਸਤ ( ਸੁਖਬੀਰ ਸਿੰਘ ) - ਗੁਰਦੁਆਰਾ ਬਾਬਾ ਦਿੱਤ ਮੱਲ ਜੀ ਸ਼ਹੀਦ ਦੇ ਅਸਥਾਨ ਪਿੰਡ ਖਿਆਲਾ ਕਲਾਂ ਵਿਖੇ ਸਾਲਾਨਾ ਜੋੜ ਮੇਲਾ 12,13 ਤੇ 14 ਅਗਸਤ  ਨੂੰ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ । ਬਾਬਾ ਦਿੱਤ ਮੱਲ ਜੀ ਸ਼ਹੀਦ ਜੋ ਪਿਪਲੀ ਸਾਹਿਬ ਦੀ ਜੰਗ ਸਮੇਂ ਮੁਗਲਸ ਖਾਂ ਜਰਨੈਲ ਦੀ 8000 ਫੌਜ ਨਾਲ ਆਪਣੇ ਸਾਥੀ ਸਿੰਘਾਂ ਸਮੇਤ ਲੜਦੇ ਹੋਏ ਮੈਦਾਨੇ ਜੰਗ ਵਿੱਚ ਸ਼ਹੀਦੀ ਜਾਮ ਪੀ ਗਏ ਸਨ । ਇਸ ਅਮਰ ਸ਼ਹੀਦ ਦੀ ਯਾਦ ਵਿੱਚ ਗੁਰਦੁਆਰਾ ਬਾਬਾ ਦਿੱਤ ਮੱਲ ਜੀ ਸ਼ਹੀਦ ਪਿੰਡ ਖਿਆਲਾ ਕਲਾਂ/ ਖੁਰਦ ਵਿਖੇ ਸ਼ਸੋਭਿਤ ਹੈ । ਜਿੱਥੇ ਹਰ ਸਾਲ ਸਾਵਣ ਮਹੀਨੇ ਦੇ ਆਖਰੀ ਐਤਵਾਰ ਨੂੰ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ । 12 ਅਗਸਤ ਸ਼ੁਕਰਵਾਰ ਨੂੰ ਸਵੇਰੇ 9 ਵਜੇ ਅਖੰਡ ਪਾਠ ਆਰੰਭ ਹੋਣਗੇ । 13 ਅਗਸਤ ਰਾਤ 7.30 ਤੋਂ ਰਾਤ 12 ਵਜੇ ਤੱਕ ਦੀਵਾਨ ਸੱਜਣਗੇ, ਜਿਸ ਵਿੱਚ ਭਾਈ ਗੁਰਭੇਜ ਸਿੰਘ ਚਵਿੰਡਾ ਢਾਡੀ, ਭਾਈ ਨਵਜੋਤ ਸਿੰਘ ਸੀਤਲ, ਭਾਈ ਤਰਸੇਮ ਸਿੰਘ ਖਿਆਲਾ, ਭਾਈ ਜਤਿੰਦਰ ਸਿੰਘ ਖਿਆਲਾ ਵਾਲੇ ਹਾਜ਼ਰੀ ਭਰਨਗੇ । 14 ਅਗਸਤ ਐਤਵਾਰ ਨੂੰ ਪਾਠ ਦੇ ਭੋਗ ਉਪਰੰਤ ਸਜਾਏ ਜਾਣ ਵਾਲੇ ਭਾਰੀ ਦੀਵਾਨ ਵਿੱਚ ਭਾਈ ਗੁਰਪ੍ਤਾਪ ਸਿੰਘ ਪਦਮ ਢਾਡੀ, ਭਾਈ ਗੁਰਜੰਟ ਸਿੰਘ ਬੈੰਕਾ, ਭਾਈ ਦਲੇਰ ਸਿੰਘ ਖਿਆਲਾ, ਭਾਈ ਗੁਰਪਾਲ ਸਿੰਘ ਖਿਆਲਾ ਕਥਾਵਾਚਕ, ਭਾਈ ਗੁਰਸਾਹਿਬ ਸਿੰਘ ਖਿਆਲਾ ਕਵੀਸ਼ਰ, ਭਾਈ ਪਲਵਿੰਦਰ ਸਿੰਘ ਖਿਆਲਾ, ਭਾਈ ਕਸ਼ਮੀਰ ਸਿੰਘ ਰਡਾਲਾ, ਭਾਈ ਮੁਖਤਾਰ ਸਿੰਘ ਖਿਆਲਾ ਵਾਲੇ, ਕਵੀ ਇਤਿਹਾਸਕਾਰ ਏ.ਐੱਸ.ਦਲੇਰ ਆਦਿ ਕਵੀਸ਼ਰ, ਢਾਡੀ ਤੇ ਕਥਾਵਾਚਕ ਸੰਗਤਾਂ ਨਾਲ ਗੁਰ ਇਤਿਹਾਸ ਦੀ ਸਾਂਝ ਪਾਉਣਗੇ । ਸ਼ਾਮ ਨੂੰ ਮੀਰੀ ਪੀਰੀ ਕਬੱਡੀ ਕਲੱਬ ਸਤਲਾਣੀ ਸਾਹਿਬ, ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ, ਬਾਬਾ ਬਿਧੀ ਚੰਦ ਕਬੱਡੀ ਕਲੱਬ ਸੁਰ ਸਿੰਘ ਤੇ ਸ਼ਹੀਦ ਭਾਈ ਲਖਬੀਰ ਸਿੰਘ ਕਬੱਡੀ ਕਲੱਬ ਘਰਿਆਲਾ ਦੀਆਂ ਟੀਮਾਂ ਦਰਮਿਆਨ ਕਬੱਡੀ ਮੁਕਾਬਲੇ ਹੋਣਗੇ ਅਤੇ ਗੁਰੂ ਜੀ ਦੇ ਲੰਗਰ ਤਿੰਨੇ ਦਿਨ ਅਤੁੱਟ ਵਰਤਣਗੇ । 

Ads on article

Advertise in articles 1

advertising articles 2

Advertise