-->
ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਸੁਸਾਇਟੀ ਵੱਲੋਂ 39 ਵਾਂ ਸਲਾਨਾ ਕੀਰਤਨ ਦਰਬਾਰ 27 ਅਗਸਤ ਨੂੰ

ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਸੁਸਾਇਟੀ ਵੱਲੋਂ 39 ਵਾਂ ਸਲਾਨਾ ਕੀਰਤਨ ਦਰਬਾਰ 27 ਅਗਸਤ ਨੂੰ

ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਸੁਸਾਇਟੀ
ਵੱਲੋਂ 39 ਵਾਂ  ਸਲਾਨਾ ਕੀਰਤਨ ਦਰਬਾਰ 27 ਅਗਸਤ ਨੂੰ
ਅੰਮ੍ਰਿਤਸਰ, 23 ਅਗਸਤ ( ਸੁਖਬੀਰ ਸਿੰਘ ) - ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਸੁਸਾਇਟੀ ਵਲੋ ਜੀਵਨ ਜੁਗਿਤ ਸਮਾਗਮਾ ਦੀ ਲੜੀ ਤਹਿਤ 22 ਅਗਸਤ ਰਾਤ ਦੇ ਦੀਵਾਨ ਮੁੱਖ ਸੇਵਾਦਾਰ ਸ੍ ਰਜਿੰਦਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਜੀਠਾ ਰੋਡ ਵਿਖੇ ਸਜਾਏ ਗਏ। ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਮਹਾਨ ਕੀਰਤਨੀਏ ਭਾਈ ਹਰਦੀਪ ਸਿੰਘ ਬਲਵਿੰਦਰ ਸਿੰਘ ਖਾਲਸਾ ਗਿਆਨੀ ਗੁਰਮੀਤ ਸਿੰਘ ਜਲੰਧਰ  ਬਲਵਿੰਦਰ ਸਿੰਘ ਸਾਗਰ ਚੰਡੀਗੜ੍ਹ ਆਦਿ ਵਲੋ ਅੱਜ ਦੇ ਵਿਸ਼ਾ (ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ)
ਦੇ ਅਧਾਰਿਤ ਗੁਰਬਾਣੀ ਦੇ ਰਸਭਿਨੇ ਕੀਰਤਨ ਦੀ ਛਹਿਬਰ ਦੁਆਰਾ ਸੰਗਤਾ ਨੂੰ ਨਿਹਾਲ ਕੀਤਾ ।ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ ਜਗਦੀਸ਼ ਸਿੰਘ ਵਡਾਲਾ ਸ੍ ਰਣਜੀਤ ਸਿੰਘ ਦੁਸਾਂਝ ਰਜਿੰਦਰ ਸਿੰਘ ਸੰਧੂ ਅਤੇ ਸ੍ ਨੱਥਾ ਸਿੰਘ ਨੇ ਆਪਣੇ ਕਰ ਕਮਲਾ ਨਾਲ  ਸੰਮੂਹ ਰਾਗੀ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਭਾਈ ਜਸਬੀਰ ਸਿੰਘ ਬੈਂਕ ਵਾਲਿਆ ਦੇ ਫੋਨ ਤੇ ਗੱਲਬਾਤ ਦੌਰਾਨ ਦੱਸਿਆ ਕਿ 1983 ਚ ਹੋਂਦ ਵਿੱਚ ਆਈ ਸੁਸਾਇਟੀ ਆਪਣਾ ਲੰਮਾਂ ਪੈਂਡਾ ਤਹਿ ਕਰਦਿਆ ਜਿਥੇ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ (418 ਵਾਂ ) ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੀ ਹੈ ਉਥੇ ਨਾਲ ਹੀ 39 ਵਾਂ ਸਲਾਨਾ ਕੀਰਤਨ ਦਰਬਾਰ ਵੀ 27 ਅਗਸਤ ਸ਼ਾਮ 4 ਵਜੇ ਤੋ ਦੇਰ ਰਾਤ ਤੱਕ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸ਼੍ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਕਰਵਾਉਣ ਜਾ ਰਹੀ ਹੈ।ਜਿਸ ਵਿਚ ਪੰਥ ਪ੍ਰਸਿੱਧ ਵਿਦਵਾਨ ਕਥਾ ਵਾਚਕ ਰਾਗੀ ਜੱਥੇ ਸਿੰਘ ਸਹਿਬਾਨ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਚਖੰਡ ਸ਼੍ ਹਰਿਮੰਦਿਰ ਸਾਹਿਬ ਗੁਰ ਸ਼ਬਦ ਦੀ ਸਾਂਝ ਸੰਗਤਾਂ ਨਾਲ ਪਾਉਣਗੇ ।ਮੰਚ ਸੰਚਾਲਿਕ ਭਾਈ ਦਵਿੰਦਰ ਸਿੰਘ ਜੀ ਨੇ ਦੱਸਿਆ ਕਿ 23 ਅਗਸਤ ਰਾਤ ਦੇ ਦੀਵਾਨ ਡੇਰਾ ਸੰਤ ਅਮੀਰ ਸਿੰਘ ਜੀ ਬਜਾਰ ਸੱਤੋਵਾਲਾ ਨਮਕ ਮੰਡੀ ਵਿਖੇ 7 ਤੋ 10 ਸ਼ਰੋਮਣੀ ਸੰਪਰਦਾਇ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਪੂਰਨ ਬ੍ਵਹਮ ਗਿਆਨੀ ਪੰਥ ਪ੍ਰਸਿੱਧ ਵਿਦਵਾਨ ਕਥਾ ਵਾਚਕ ਸੰਤ ਬਾਬਾ ਮੱਖਣ ਸਿੰਘ ਜੀ ਵਲੋ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਹੋਰਨਾ ਤੋ ਇਲਾਵਾ ਸ੍ ਜਸਬੀਰ ਸਿੰਘ ਏ ਜੀ ਐਮ ਹਰਜਿੰਦਰ ਸਿੰਘ ਮੰਡੀ ਵਾਲੇ ਭਗਵਾਨ ਸਿੰਘ ਭਾਈ  ਕਿਸ਼ਨ ਸਿੰਘ ਜੇ ਐੱਸ ਟੰਡਨ ਸਤਿੰਦਰ ਸਿੰਘ ਚਾਵਲਾ ਸਤਬੀਰ ਸਿੰਘ ਚੋਜੀ ਅਵਤਾਰ ਸਿੰਘ ਖਾਲਸਾ ਗੁਰਬਖਸ਼ ਸਿੰਘ ਬੱਗਾ ਗੁਰਚਰਨ ਸਿੰਘ ਚਰਨਜੀਤ ਸਿੰਘ ਫੋਟੋਗ੍ਰਾਫਰ /ਕੈਮਰਾਮੈਨ(ਦੋਨੋ) ਆਦਿ ਹਾਜ਼ਰ ਸਨ ਨੇ ਗੁਰੂ ਚਰਨਾ ਚ ਹਾਜ਼ਰੀ ਭਰੀ ਅਤੇ ਕੀਰਤਨ ਦਾ ਰਸ ਮਾਣਿਆ ਸੰਸਥਾ ਦੈ ਮੋਢੀ ਭਾਈ ਜਸਬੀਰ ਸਿੰਘ ਬੈਂਕ ਵਾਲਿਆ ਨੇ ਦੂਰੋ ਨੇੜਿਓ ਆਉਣ ਵਾਲੀਆ  ਸੰਗਤਾਂ ਅਤੇ ਪ੍ਰਬੰਧਕਾ ਵਲੋ ਦਿਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਜੀ ਆਇਆ ਆਖਿਆ ।।

Ads on article

Advertise in articles 1

advertising articles 2

Advertise