-->
ਅੰਮ੍ਰਿਤਸਰ ਦੇ ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਸਕੂਲ ਮਣਾਇਆ ਗਿਆ ਤੀਆ ਦਾ ਤਿਉਹਾਰ

ਅੰਮ੍ਰਿਤਸਰ ਦੇ ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਸਕੂਲ ਮਣਾਇਆ ਗਿਆ ਤੀਆ ਦਾ ਤਿਉਹਾਰ

ਅੰਮ੍ਰਿਤਸਰ ਦੇ ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਸਕੂਲ ਮਣਾਇਆ ਗਿਆ ਤੀਆ ਦਾ ਤਿਉਹਾਰ 
      ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਦਲਜੀਤ ਕੌਰ ਮੁਖ ਮਹਿਮਾਨ ਦੇ ਤੌਰ ਤੇ ਸਿਰਕਤ ਕਰਨ ਪਹੁੰਚੇ
      ਬਚਿਆ ਵਖ ਵਖ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰ ਆਏ ਹੌਏ ਮਹਿਮਾਨਾ ਦਾ ਮਨ ਮੌਹਿਆ
      ਸਕੂਲ ਦੇ ਵਿਦਿਆਰਥੀਆਂ ਨੂੰ ਪੰਜਾਬ ਦੇ ਵਿਰਸੇ ਅਤੇ ਸਭਿਆਚਾਰ ਨਾਲ ਜੌੜਣ ਲੱਈ ਕਰਵਾਇਆ ਗਿਆ ਇਹ ਉਪਰਾਲਾ :- ਰਵਿੰਦਰ ਕੰਬੋਜ ਪ੍ਰਿੰਸੀਪਲ
ਅੰਮ੍ਰਿਤਸਰ, 1 ਅਗਸਤ ( ਸੁਖਬੀਰ ਸਿੰਘ ) - ਸਾਵਨ ਦੇ ਮਹੀਨੇ ਪੰਜਾਬ ਦੇ ਸਭਿਆਚਾਰ ਅਤੇ ਵਿਰਸੇ ਨੂੰ ਦਰਸਾਉਂਦਾ ਤੀਆ ਦਾ ਤਿਉਹਾਰ ਅਜ ਅੰਮ੍ਰਿਤਸਰ ਦੇ ਬਾਬਾ ਖੜਕ ਸਿੰਘ ਬਾਬਾ ਦਰਸ਼ਨ ਸਿੰਘ ਸਕੂਲ ਵਿਚ ਸਕੂਲ ਪ੍ਰਬੰਧਕਾਂ ਅਤੇ ਬਚਿਆ ਵਲੌ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਦਲਜੀਤ ਕੌਰ ਮੁਖ ਮਹਿਮਾਨ ਦੇ ਤੌਰ ਤੇ ਸਿਰਕਤ ਕਰਨ ਪਹੁੰਚੇ।
ਇਸ ਮੌਕੇ ਗਲਬਾਤ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਰਵਿੰਦਰ ਕੌਰ ਕੰਬੋਜ ਨੇ ਦਸਿਆ
ਕਿ ਸਾਵਣ ਦੇ ਮਹੀਨੇ ਵਿਚ ਤੀਆ ਦਾ ਤਿਉਹਾਰ ਜਿਥੇ ਪੰਜਾਬ ਦੇ ਸਭਿਆਚਾਰ ਅਤੇ ਵਿਰਸੇ ਨੂੰ ਦਰਸਾਉਂਦਾ ਹੈ ਉਥੇ ਹੀ ਸਕੂਲ ਦੇ ਵਿਦਿਆਰਥੀਆਂ ਨੂੰ ਸਭਿਆਚਾਰ ਅਤੇ ਵਿਰਸੇ ਨਾਲ ਜੋੜਨ ਵਾਸਤੇ ਹਰ ਸਾਲ ਦੀ ਤਰਾ ਅਜ 
ਵੀ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਦਲਜੀਤ ਕੌਰ ਅਤੇ ਬਾਬਾ ਸੰਤੋਖ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਉਪਰ ਅਜ ਸਕੂਲ ਪਰਿਸਰ ਵਿਚ ਤੀਆ ਦਾ ਤਿਉਹਾਰ ਬੜੇ ਹੀ ਪਿਆਰ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਜਿਸ ਵਿਚ ਬਚਿਆ ਵਲੌ ਸਾਡਾ ਲੌਕ ਡਾਂਸ ਭੰਗੜਾ ਅਤੇ ਗਿੱਧਾ ਪੇਸ਼ ਕਰਦਿਆ ਇਸ ਤਿਉਹਾਰ ਨੂੰ ਚਾਰ ਚੰਨ ਲਾਏ ਹਨ ਅਤੇ ਸਕੂਲ ਦੀਆ ਛੋਟੀ ਕਲਾਸ ਦੇ ਬਚਿਆ ਵਲੌ ਪੰਜਾਬੀ ਗੀਤਾ ਤੇ ਡਾਂਸ ਕਰ ਆਪਣੀ ਅੰਦਰ ਦੀ ਕਲਾ ਨੂੰ ਪ੍ਰਦਰਸ਼ਿਤ ਕਰ ਆਏ ਹੋਏ ਮਹਿਮਾਨਾਂ ਦਾ ਦਿਲ ਜਿੱਤਿਆ ਹੈ ਅਤੇ ਵਧੀਆ ਪੇਸ਼ਕਾਰੀ ਕਰਨ ਵਾਲੀਆ ਨੂੰ ਮੈਨੇਜਿੰਗ ਡਾਇਰੈਕਟਰ ਮੈਡਮ ਦਲਜੀਤ ਕੌਰ ਵਲੌ ਸਨਮਾਨਿਤ ਵੀ ਕੀਤਾ ਗਿਆ ਹੈ।ਅਤੇ ਸਾਡਾ ਸਕੂਲ ਬਚਿਆ ਨੂੰ ਸਾਡੇ ਸਭਿਆਚਾਰ ਅਤੇ ਵਿਰਸੇ ਨਾਲ ਜੌੜਣ ਲੱਈ ਅਜਿਹੇ ਉਪਰਾਲੇ ਸਮੇ ਸਮੇ ਤੇ ਕਰਵਾਏ ਜਾਦੇ ਹਨ।

Ads on article

Advertise in articles 1

advertising articles 2

Advertise