-->
ਅਜ਼ਾਦੀ ਦਿਹਾੜੇ ਮੌਕੇ ਲਾਈਫ ਕੇਅਰ ਸੁਸਾਇਟੀ ਵੱਲੋਂ ਮੈਡਮ ਨਵਪ੍ਰੀਤ ਕੌਰ ਅਤੇ ਮੈਡਮ ਚਰਨਜੀਤ ਕੌਰ ਦਾ ਕੀਤਾ ਜਾਵੇਗਾ ਸਨਮਾਨ

ਅਜ਼ਾਦੀ ਦਿਹਾੜੇ ਮੌਕੇ ਲਾਈਫ ਕੇਅਰ ਸੁਸਾਇਟੀ ਵੱਲੋਂ ਮੈਡਮ ਨਵਪ੍ਰੀਤ ਕੌਰ ਅਤੇ ਮੈਡਮ ਚਰਨਜੀਤ ਕੌਰ ਦਾ ਕੀਤਾ ਜਾਵੇਗਾ ਸਨਮਾਨ

ਅਜ਼ਾਦੀ ਦਿਹਾੜੇ ਮੌਕੇ ਲਾਈਫ ਕੇਅਰ ਸੁਸਾਇਟੀ ਵੱਲੋਂ
ਮੈਡਮ ਨਵਪ੍ਰੀਤ ਕੌਰ ਅਤੇ ਮੈਡਮ ਚਰਨਜੀਤ ਕੌਰ ਦਾ ਕੀਤਾ ਜਾਵੇਗਾ ਸਨਮਾਨ
ਅੰਮ੍ਰਿਤਸਰ, 11 ਅਗਸਤ (ਸੁਖਬੀਰ ਸਿੰਘ) - ਇਲਾਕੇ ਦੀ ਪ੍ਰਸਿੱਧ ਸੰਸਥਾ ਲਾਈਫ ਕੇਅਰ ਵੈਲਫੇਅਰ ਸੁਸਾਇਟੀ ਵੱਲੋਂ ਸੁਤੰਤਰਤਾ ਦਿਵਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਛੇਹਰਟਾ ਮੇਨ ‘ਚ ਤਾਇਨਤ ਮੁੱਖ ਪ੍ਰਬੰਧਕ ਮੈਡਮ ਨਵਪ੍ਰੀਤ ਕੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਕੀ ਵਡਾਲੀ ਵਿੱਖੇ ਤਾਇਨਾਤ ਮੈਡਮ ਚਰਨਜੀਤ ਕੌਰ ਨੂੰ ਸਕੂਲ ਅਤੇ ਸਮਾਜ ਪ੍ਰਤੀ ਵਿਸ਼ੇਸ਼ ਨਿਭਾਈਆ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸੁਸਾਇਟੀ ਦੇ ਸਰਪ੍ਰਸਤ ਡਾ. ਕੁੰਵਰ ਵਿਸ਼ਾਲ, ਚੇਅਰਮੈਨ ਦੀਪਕ ਸੂਰੀ ਅਤੇ ਪ੍ਰਧਾਨ ਕਸ਼ਮੀਰ ਸਿੰਘ ਸਹੋਤਾ ਨੇ ਦੱਸਿਆ ਕਿ ਮੈਡਮ ਨਵਪ੍ਰੀਤ ਕੌਰ ਅਤੇ ਮੈਡਮ ਚਰਨਜੀਤ ਕੌਰ ਸਮਾਜ ਲਈ ਇਕ ਜਿਉਦੀ ਜਾਗਦੀ ਮਿਸਾਲ ਅਤੇ ਉਨ੍ਹਾਂ ਵੱਲੋਂ ਸਕੂਲ ਅਤੇ ਸਮਾਜ ਪ੍ਰਤੀ ਜੋ ਸੇਵਾਵਾਂ ਨਿਭਾਈਆ ਜਾ ਰਹੀਆਂ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ ਅਤੇ ਸਾਨੂੰ ਵੀ ਉਨ੍ਹਾਂ ਤੋਂ ਸੇਧ ਲੈ ਕੇ ਸਮਾਜ ‘ਚ ਗਰੀਬ-ਗੁਰਬੇ ਤੇ ਲੋੜਵੰਦ ਲੋਕਾਂ ਨੂੰ ਮਦਦ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਲਾਈਫ ਕੇਅਰ ਵੈਲਫੇਅਰ ਸੁਸਾਇਟੀ ਵੱਲੋਂ ਉਨ੍ਹਾਂ ਨੂੰ ਸੁਤੰਤਰਤਾ ਦਿਵਸ ਮੌਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।।

Ads on article

Advertise in articles 1

advertising articles 2

Advertise