-->
ਗੁਰੂ ਨਾਨਕ ਦੇਵ ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰਡੈਂਟ ਡਾਕਟਰ ਨਰਿੰਦਰ ਸਿੰਘ ਵਲੋਂ ਐਨ ਪੀ ਏ ਲੈਣ ਦੇ ਨਾਲ ਪ੍ਰਾਈਵੇਟ ਪ੍ਰੈਕਟਿਸ ਜਾਰੀ

ਗੁਰੂ ਨਾਨਕ ਦੇਵ ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰਡੈਂਟ ਡਾਕਟਰ ਨਰਿੰਦਰ ਸਿੰਘ ਵਲੋਂ ਐਨ ਪੀ ਏ ਲੈਣ ਦੇ ਨਾਲ ਪ੍ਰਾਈਵੇਟ ਪ੍ਰੈਕਟਿਸ ਜਾਰੀ

ਗੁਰੂ ਨਾਨਕ ਦੇਵ ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰਡੈਂਟ ਡਾਕਟਰ
ਨਰਿੰਦਰ ਸਿੰਘ ਵਲੋਂ ਐਨ ਪੀ ਏ ਲੈਣ ਦੇ ਨਾਲ ਪ੍ਰਾਈਵੇਟ ਪ੍ਰੈਕਟਿਸ ਜਾਰੀ
ਅੰਮ੍ਰਿਤਸਰ, 11 ਅਗਸਤ ( ਸੁਖਬੀਰ ਸਿੰਘ ) - ਗੌਰਮਿੰਟ ਮੈਡੀਕਲ ਕਾਲਜ ਦੇ ਅਧੀਨ ਆਉਂਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰਡੈਂਟ ਅਤੇ ਬੇਬੇ ਨਾਨਕੀ ਵਿਖੇ ਬੱਚਿਆਂ ਦੇ ਡਾਕਟਰ ਨਰਿੰਦਰ ਸਿੰਘ ਪੰਜਾਬ ਸਰਕਾਰ ਪਾਸੋ ਐਨ ਪੀ ਏ ਲੈਣ ਦੇ ਨਾਲ਼ ਹਰਵਿੰਦਰ ਹਸਪਤਾਲ ਛੇਹਰਟਾ ਰੋਡ ਵਿਖੇ ਰੋਜ਼ਾਨਾ ਸ਼ਾਮ ਵੇਲੇ ਪ੍ਰਾਈਵੇਟ ਪ੍ਰੈਕਟਿਸ ਕਰ ਕੇ ਪ੍ਰਤੀ ਬੱਚੇ ਨੂੰ ਚੈੱਕ ਕਰਨ ਦੀ 200 ਰੁਪਏ  ਫੀਸ ਵਸੂਲ ਰਹੇ ਹਨ ਜਿਸ ਨਾਲ ਸ਼ਰੇਆਮ ਭ੍ਰਿਸ਼ਟਾਚਾਰ ਨੂੰ ਅੰਜਾਮ ਵੀ ਦਿੱਤਾ ਜਾ ਰਿਹਾ ਹੈ ਅਤੇ ਸ਼ਰੇਆਮ ਗਰੀਬ ਮਰੀਜ਼ਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਸਰਕਾਰ ਪਾਸੋ ਆਪਣੀ ਇਸ ਕਮਾਈ ਨੂੰ ਲੁਕਇਆ ਜਾ ਰਿਹਾ ਹੈ ਵੇਖਿਆ ਜਾਵੇ ਤਾਂ ਸਰਕਾਰ ਦੇ ਐਨ ਪੀ ਏ ਨਾਲੋਂ ਤਾਂ ਜ਼ਿਆਦਾ ਕਮਾਈ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰ ਕੇ ਕਰ ਲੈਂਦੇ ਹਨ ਪੰਜਾਬ ਸਰਕਾਰ ਨੂੰ ਉਹਨਾਂ ਦਾ ਐਨ ਪੀ ਏ ਬਿਲਕੁਲ ਹੀ ਬੰਦ ਕਰ ਦੇਣਾ ਚਾਹੀਦਾ ਹੈ ਕਿਉਕਿ ਸੱਭ ਤੋਂ ਜ਼ਿਆਦਾ ਕਮਾਈ ਤਾਂ ਸਰਕਾਰੀ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰਕੇ ਕਰ ਰਹੇ ਹਨ  ਅਜਿਹੇ ਸਰਕਾਰੀ ਡਾਕਟਰ ਜੋ ਕਿ ਪ੍ਰਾਈਵੇਟ ਪ੍ਰੈਕਟਿਸ ਕਰਦੇ ਹਨ ਉਹਨਾਂ ਦੀਆਂ ਸ਼ਿਕਾਇਤਾਂ ਕਰਨ ਤੇ ਵੀ ਸੰਬਧਤ ਵਿਭਾਗ ਦੇ ਉੱਚ ਅਧਿਕਾਰੀ ਉਹਨਾਂ ਖ਼ਿਲਾਫ਼ ਕਾਰਵਾਈ ਕਰਨ ਮੁਨਾਸਿਬ ਨਹੀਂ ਸਮਝਦੇ ਜਿਸ ਤੋਂ ਪ੍ਰਤੱਖ ਪ੍ਰਮਾਣ ਮਿਲਦਾ ਹੈ ਕਿ ਸਰਕਾਰੀ ਡਾਕਟਰਾਂ ਦੇ ਪ੍ਰਾਈਵੇਟ ਕਲੀਨਿਕ ਨੂੰ ਚਲਾਉਣ ਵਿੱਚ ਇਹਨਾਂ ਉਚ ਅਧਿਕਾਰੀਆਂ ਦੀ ਸਰਪ੍ਰਸਤੀ ਪ੍ਰਾਪਤ ਹੈ ਤਾਂ ਹੀ ਡਾਕਟਰਾਂ ਖ਼ਿਲਾਫ਼ ਕੋਈ ਵੀ ਉੱਚ ਅਧਿਕਾਰੀ ਕਾਰਵਾਈ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ ਜਦੋ ਇਸ ਬਾਰੇ ਡਾਕਟਰ ਨਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਹਸਪਤਾਲ ਉਹਨਾਂ ਦੀ ਪਤਨੀ ਦਾ ਹੈ ਅਤੇ ਉਹ ਪ੍ਰਾਈਵੇਟ ਪ੍ਰੇਕਟਿਸ ਨਹੀਂ ਕਰ ਰਹੇ ਇਸ ਬਾਰੇ ਜਦੋ ਪੰਜਾਬ ਦੇ ਸਿਹਤ ਮੰਤਰੀ ਸ੍ਰ. ਚੇਤਨ ਸਿੰਘ ਜੌੜਾ ਮਾਜਰਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਲਿਖ਼ਤੀ ਰੂਪ ਵਿੱਚ ਸ਼ਿਕਾਇਤ ਕਰੋ ਜੌ ਵੀ ਬਣਦੀ ਕਾਰਵਾਈ ਉਹ ਅਮਲ ਵਿੱਚ ਲਿਆਂਦੀ ਜਾਵੇਗੀ।।

Ads on article

Advertise in articles 1

advertising articles 2

Advertise