-->
ਬੀ.ਪੀ ਵਧਣ ਕਾਰਨ ਬ੍ਰੇਨ ਹੈਮਰੇਜ ਹੋ ਸਕਦਾ ਹੈ - ਡਾ.ਵਾਧਵਾ

ਬੀ.ਪੀ ਵਧਣ ਕਾਰਨ ਬ੍ਰੇਨ ਹੈਮਰੇਜ ਹੋ ਸਕਦਾ ਹੈ - ਡਾ.ਵਾਧਵਾ

ਬੀ.ਪੀ ਵਧਣ ਕਾਰਨ ਬ੍ਰੇਨ
ਹੈਮਰੇਜ ਹੋ ਸਕਦਾ ਹੈ - ਡਾ.ਵਾਧਵਾ
ਅੰਮ੍ਰਿਤਸਰ, 13 ਅਗਸਤ ( ਸੁਖਬੀਰ ਸਿੰਘ ) - ਅੰਮ੍ਰਿਤਸਰ ਦੇ ਉਘੇ ਨਿਊਰੋਂ ਸਰਜਨ ਡਾ.ਰਾਘਵ ਵਾਧਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬ੍ਰੇਨ ਹੈਮਰੇਜ ਜਿਸ ਵਿਚ ਦਿਮਾਗ ਦੀ ਨਸ਼ ਫਟ ਜਾਂਦੀ ਹੈ ਇਸ ਦੇ ਕਈ ਕਾਰਨ ਹਨ ਬੀ.ਪੀ ਵਧਣ ਕਾਰਨ, ਸਟਰੈਸ ਟੈਂਸਨ ਜਿਆਦਾ ਲੈਣ ਕਾਰਨ ਜਾਂ ਫਿਰ ਸਿਰ ਵਿਚ ਸਟ ਲਗਣ ਦੇ ਕਾਰਨ ਹੋ ਸਕਦਾ ਹੈ ਬ੍ਰੇਨ ਹੈਮਰੇਜ, ਇਸ ਤੋਂ ਇਲਾਵਾ ਬ੍ਰੇਨ ਐਨੀਯੂਰੀਜ਼ਮ ਦੇ ਫਟਣ ਕਾਰਨ ਵੀ ਬ੍ਰੇਨ ਹੈਮਰੇਜ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਦਿਮਾਗ ਦੀ ਨਾੜੀ ਦਾ ਐਨੀਯੂਰੀਜ਼ਮ (ਬੁਲ ਬੁਲਾ) ਜੋ ਕਿ ਨਾੜੀ ਦੇ ਕਮਜ਼ੋਰ ਹੋਣ ਕਾਰਨ ਬਣ ਜਾਂਦਾ ਹੈ ਜਿਆਦਾਤਰ ਜ਼ਮਾਦਰੂ ਹੁੰਦਾ ਹੈ। ਬ੍ਰੇਨ ਐਨੀਯੂਰੀਜ਼ਮ ਬੀ.ਪੀ ਦੇ ਮਰੀਜਾਂ ਵਿਚ ਬੀ.ਪੀ ਵਧਣ ਦੇ ਕਾਰਨ ਨਾੜ ਫਟ ਕੇ ਬ੍ਰੇਨ ਹੈਮਰੇਜ ਕਰ ਦਿੰਦਾ ਹੈ ਜਿਸ ਨਾਲ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਡਾ.ਵਾਧਵਾ ਨੇ ਦੱਸਿਆ ਕਿ ਇਸਦੇ ਲਛਣਾਂ ਵਿਚ ਸਿਰ ਵਿਚ ਤੇਜ਼ ਤਰਾਰ ਦਰਦ ਹੋਣਾ ਜੋ ਇਹੋ ਜਿਹਾ ਦਰਦ ਜਿਹੜਾ ਉਸਨੂੰ ਅੱਜ ਤੱਕ ਕਦੇ ਨਹੀਂ ਹੋਇਆ ਹੁੰਦਾ। ਚੱਕਰ ਆਉਣੇ, ਉਲਟੀਆ ਆਉਣਾ, ਬੇਹੋਸ਼ੀ ਹੋ ਜਾਣਾ ਅਤੇ ਦੌਰਾ ਪੈਣਾ ਆਦਿ ਇਕ ਪਾਸੇ ਦਾ ਅਧਰੰਗ ਹੋ ਜਾਣਾ ਆਦਿ ਹਨ ਬ੍ਰੇਨ ਐਨੀਯੂਰੀਜ਼ਮ ਫਟਣ ਵਾਲਿਆਂ ਦੇ ਵਿਚ 25 ਪ੍ਰਤੀਸ਼ਤ ਹੀ ਲੋਕ ਬਚ ਪਾਉਂਦੇ ਹਨ 75 ਪ੍ਰਤੀਸ਼ਤ ਲੋਕਾਂ ਦੀ ਮੌਤ ਹੋ ਜਾਂਦੀ ਹੈ । ਡਾ.ਰਾਘਵ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਸਿਰ ਦਰਦ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ ਜ਼ਲਦ ਤੋਂ ਜ਼ਲਦ ਇਕ ਮਾਹਿਰ ਡਾਕਟਰ ਨੂੰ ਮਿਲਕੇ ਐਮ.ਆਰ.ਆਈ ਕਰਵਾਕੇ ਇਸਦਾ ਇਲਾਜ਼ ਕਰਵਾਉਣਾ ਚਾਹੀਦਾ ਹੈ ਐਨੀਯੂਰੀਜ਼ਮ ਦਾ 2 ਤਰ੍ਹਾਂ ਦਾ ਇਲਾਜ਼ ਕੀਤਾ ਜਾਂਦਾ ਹੈ ਜਿਸ ਵਿਚ ਕੋਈਲਿੰਗ ਜਾਂ ਕਲੀਪਿੰਗ।। 

Ads on article

Advertise in articles 1

advertising articles 2

Advertise