-->
ਅਦਾਕਾਰਾ ਮਹਿਕ ਸ਼ਰਮਾ ਨਿਤਰੀ ਗਾਇਕ ਇੰਦਰਜੀਤ ਨਿੱਕੂ ਦੇ ਹੱਕ ‘ਚ

ਅਦਾਕਾਰਾ ਮਹਿਕ ਸ਼ਰਮਾ ਨਿਤਰੀ ਗਾਇਕ ਇੰਦਰਜੀਤ ਨਿੱਕੂ ਦੇ ਹੱਕ ‘ਚ

ਅਦਾਕਾਰਾ ਮਹਿਕ ਸ਼ਰਮਾ ਨਿਤਰੀ ਗਾਇਕ
ਇੰਦਰਜੀਤ ਨਿੱਕੂ ਦੇ ਹੱਕ ‘ਚ
ਅੰਮ੍ਰਿਤਸਰ, 27 ਅਗਸਤ ( ਸੁਖਬੀਰ ਸਿੰਘ ) - ਪੰਜਾਬ ਦੀ ਪ੍ਰਸਿੱਧ ਅਦਾਕਾਰਾ ਮਹਿਕ ਸ਼ਰਮਾ ਨੇ ਵੀ ਪ੍ਰਸਿੱਧ ਪੰਜਾਬੀ ਗਾਇਕ ਲੋਕ ਇੰਦਰਜੀਤ ਨਿੱਕੂ ਦੇ ਹੱਕ ਵਿਚ ਨਿਤਰਦਿਆਂ ਕਿਹਾ ਕਿ ਇੰਦਰਜੀਤ ਨਿੱਕੂ ਪੰਜਾਬ ਦਾ ਇਕ ਉਹ ਨਾਮਵਰ ਪੰਜਾਬੀ ਗਾਇਕ ਹੈ, ਜਿਸ ਨੇ ਹਮੇਸ਼ਾ ਸਾਫ-ਸੁਥਰੀ ਗਾਇਕੀ ਨੂੰ ਪਹਿਲ ਦੇ ਕੇ ਹਮੇਸ਼ਾ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ। ਮਹਿਕ ਸ਼ਰਮਾ ਨੇ ਕਿਹਾ ਕਿ ਮਾੜਾ ਸਮਾਂ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ ਅਤੇ ਅਜਿਹੇ ਮਾੜੇ ਸਮੇਂ ‘ਚ ਕਿਸੇ ਦਾ ਮਜਾਕ ਉਡਾਉਂਣਾ ਸਾਡੀਆ ਸਮਾਜਿਕ ਕਦਰਾਂ ਕੀਮਤਾਂ ਵਿਚ ਸੋਭਾ ਨਹੀਂ ਦਿੰਦਾ। ਮਹਿਕ ਸ਼ਰਮਾ ਨੇ ਕਿਹਾ ਕਿ ਅਸੀ ਗਾਇਕ ਇੰਦਰਜੀਤ ਨਿੱਕੂ ਦੇ ਹਰ ਦੁੱਖ-ਸੁੱਖ ਵਿਚ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਅਤੇ ਅਸੀ ਇੰਦਰਜੀਤ ਸਿੰਘ ਨਿੱਕੂ ਪੂਰਾ-ਪੂਰਾ ਸਮਰਥਨ ਕਰਦੇ ਹਨ। ਉਨ੍ਹਾਂ ਅਖੀਰ ਵਿਚ ਸਮੁੱਚੀ ਮਾਨਵਤਾ, ਸਮਾਜਸੇਵੀ ਅਤੇ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਪੰਜਾਬ ਦੇ ਸਮੂਹ ਗਾਇਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿਚ ਗਾਇਕ ਇੰਦਰਜੀਤ ਨਿੱਕੂ ਦਾ ਸਾਥ ਦੇਣ ਲਈ ਅੱਗੇ ਆਉਣ। 

Ads on article

Advertise in articles 1

advertising articles 2

Advertise