-->
ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਗੁੰਮਨਾਮ ਨਾ ਹੋਣ ਦੇਵਾਂਗੇ

ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਗੁੰਮਨਾਮ ਨਾ ਹੋਣ ਦੇਵਾਂਗੇ

ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ
ਗੁੰਮਨਾਮ ਨਾ ਹੋਣ ਦੇਵਾਂਗੇ
ਅੰਮ੍ਰਿਤਸਰ, 16 ਅਗਸਤ ( ਸੁਖਬੀਰ ਸਿੰਘ ) - ਨਾਮਧਾਰੀ ਸੰਗਤ ਵਲੋਂ 15 ਅਗਸਤ ਦਾ ਦਿਨ,ਅਜਾਦੀ ਘੁਲਾਟੀਆਂ ਲਈ ਸਰਕਾਰ ਕੋਲੋਂ  ਰਾਸ਼ਟਰੀ ਯਾਦਗਾਰੀ ਸਮਾਰਕ ਬਨਾਉਣ ਦੀ ਮੰਗ ਦੇ ਨਾਲ  ਬਲੀਦਾਨਾਂ ਦੀ ਮਹਾਨ ਵਿਰਾਸਤ ਸੰਭਾਲਣ ਲਈ ਲੋਕਾਂ ਨੂੰ ਜਾਗਰੂਕ ਕਰਕੇ ਮਨਾਇਆ। ਨਾਮਧਾਰੀ ਸੰਗਤ ਦੇ ਪ੍ਰਤੀਨਿਧੀ ਹਰਪਾਲ ਸਿੰਘਨੇ ਕਿਹਾ ਕਿ ਜੰਗ ਏ ਅਜਾਦੀ ਦੇ ਮੋਢੀ ਸਤਿਗੁਰੂ ਰਾਮ ਸਿੰਘ ਜੀ ਤੋਂ ਪ੍ਰੇਰਣਾ ਲੈਕੇ ਹਜਾਰਾਂ ਨਾਮਧਾਰੀ ਸਿੰਘ ਦੇਸ਼ ਲਈ  ਸ਼ਹੀਦ ਹੋ ਗਏ। ਸ਼ਹੀਦ ਭਗਤ ਸਿੰਘ, ਸ਼ਹੀਦ ਉਧਮ ਸਿੰਘ, ਕਰਤਾਰ ਸਿੰਘ ਸਰਾਭਾ ਚੰਦਰਸੇਖਰ ਅਜਾਦ, ਰਾਜਗੁਰੂ ਸੁਖਦੇਵ ਵਰਗੇ ਅਨੇਕਾਂ ਸੂਰਮੇ ਕੁਰਬਾਨ ਹੋ ਕੇ ਦੇਸ਼ ਅਜਾਦ ਕਰਾ ਗਏ। ਤਿਰੰਗਾ ਸਾਡੀ ਸ਼ਾਨ ਹੈ। ਤਿਰੰਗੇ ਨੂੰ ਆਪਣੀ ਸ਼ਹਾਦਤ ਦਾ ਰੰਗ ਦੇਣ ਵਾਲਿਆਂ ਦੀ ਕੁਰਬਾਨੀ ਨੂੰ ਯਾਦ ਰੱਖਣਾ ਤੇ ਆਉਣ ਵਾਲੀਆਂ ਪੀੜੀਆਂ ਲਈ ਸੰਭਾਲਣਾ, ਉਨ੍ਹਾਂ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਨੂੰ ਜਿੰਦਾ ਰੱਖਣਾ ਹੈ। ਇਸ ਕਰਕੇ ਰਾਸ਼ਟਰੀ ਯਾਦਗਾਰੀ ਇਮਾਰਤ ਜਾਂ ਸਮਾਰਕ ਬਣਾਇਆ ਜਾਵੇ ਜਿਸ ਤੇ ਸੁਤੰਤਰਤਾ ਸੇਨਾਨੀਆਂ ਦੇ ਨਾਮ ਲਿਖੇ ਹੋਣ ਅਤੇ ਜਿਸ ਤੇ ਸਾਨੂੰ ਮਾਣ ਹੋਵੇ। ਨਾਮਧਾਰੀ ਮੁਖੀ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਪਿਛਲੇ ਸੱਤ ਸਾਲਾਂ ਤੋਂ ਇਸ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਗੁਲਾਮੀ ਮਹਿਸੂਸ ਕਰਾਉਂਦੇ ਅੰਗ੍ਰੇਜ਼ਾਂ ਵੱਲੋਂ ਬਣਾਏ ਸਮਾਰਕਾਂ, ਚੌਕਾਂ- ਸੜਕਾਂ ਦੇ ਅੰਗ੍ਰੇਜ਼ਾਂ ਦੇ ਨਾਵਾਂ ਤੇ ਰੱਖੇ ਹੋਏ ਨਾਵਾਂ ਨੂੰ ਬਦਲ ਕੇ ਸ਼ਹੀਦਾਂ ਦੇ ਨਾਵਾਂ ਤੇ ਰੱਖਿਆ ਜਾਵੇ। ਅਤੇ ਇੰਡੀਆ ਗੇਟ ਦਾ ਨਾਮ ਦਰਵਾਜਾ ਸ਼ਾਮ ਸਿੰਘ ਅਟਾਰੀਵਾਲਾ ਰੱਖਿਆ ਜਾਵੇ । ਨਾਮਧਾਰੀ ਸੰਗਤ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨਾਲ ਜੁੜਕੇ ਅਜਾਦੀ ਪਰਵਾਨਿਆਂ ਨੂੰ ਸੱਚੀ ਸਰਧਾਂਜਲੀ ਦੇ ਕੇ ਆਪਣਾ ਫਰਜ ਨਿਭਾਈਏ।ਇਸ ਮੌਕੇ ਨਾਮਧਾਰੀ ਸ਼ਹੀਦ ਹਾਕਮ ਸਿੰਘ ਜੀ ਪਟਵਾਰੀ ਦੇ ਪਰਿਵਾਰਿਕ ਮੈਂਬਰ ਅਤੇ ਗੁਰਦੇਵ ਸਿੰਘ ਜੱਜ,  ਲਾਲ ਸਿੰਘ, ਦਰਸ਼ਨ ਸਿੰਘ, ਪ੍ਰਿਤਪਾਲ ਸਿੰਘ, ਸੰਤੋਖ ਸਿੰਘ,ਜਗਪ੍ਰੀਤ ਸਿੰਘ ਸਵਰਨ ਸਿੰਘ ਅਤੇ ਸਮੂਹ ਸੰਗਤਾਂ ਹਾਜ਼ਰ ਸਨ।

Ads on article

Advertise in articles 1

advertising articles 2

Advertise