-->
ਭੈਣਾਂ ਵਲੋ ਵੀਰ ਨੂੰ ਸਰਬ ਲੋਹ ਦਾ ਕੜਾ ਅਤੇ ਦਸਤਾਰ ਭੇਟ ਕਰਕੇ ਰੱਖੜ ਪੁੰਨਿਆ ਦਾ ਤਿਉਹਾਰ ਮਨਾਇਆ

ਭੈਣਾਂ ਵਲੋ ਵੀਰ ਨੂੰ ਸਰਬ ਲੋਹ ਦਾ ਕੜਾ ਅਤੇ ਦਸਤਾਰ ਭੇਟ ਕਰਕੇ ਰੱਖੜ ਪੁੰਨਿਆ ਦਾ ਤਿਉਹਾਰ ਮਨਾਇਆ

ਭੈਣਾਂ ਵਲੋ ਵੀਰ ਨੂੰ ਸਰਬ ਲੋਹ ਦਾ ਕੜਾ
ਅਤੇ ਦਸਤਾਰ ਭੇਟ ਕਰਕੇ ਰੱਖੜ ਪੁੰਨਿਆ ਦਾ ਤਿਉਹਾਰ ਮਨਾਇਆ
ਅੰਮ੍ਰਿਤਸਰ, 10 ਅਗਸਤ ( ਸੁਖਬੀਰ ਸਿੰਘ ) - ਰੱਖੜ ਪੁੰਨਿਆਂ ਦੇ ਨਾਲ ਸਬੰਧਿਤ ਬਾਬਾ ਬਕਾਲਾ ਸਾਹਿਬ ਵਿੱਖੇ ਸਥਿਤ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਅਸਥਾਨ 'ਤੇ ਰੱਖੜ ਪੁੰਨਿਆਂ ਦਾ ਤਿਉਹਾਰ ਹਰ ਦੀ ਤਰਾਂ  ਸਿੱਖ ਸੰਗਤਾਂ ਵਲੋ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਜੋਂ ਕਿ ਇਹ ਤਿਉਹਾਰ ਸਿੱਖਾਂ ਅਤੇ ਹਿੰਦੂਆਂ ਦਾ ਇਕ ਸਾਂਝਾ ਤਿਉਹਾਰ ਮੰਨਿਆ ਗਿਆ ਹੈ। ਉੱਥੇ  ਰੱਖੜ ਪੁੰਨਿਆਂ ਦਾ ਤਿਉਹਾਰ ਹਿੰਦੂ ਸਿੱਖ ਸਮਾਜ ਭਾਈਚਾਰੇ ਵਲੋ ਸਾਂਝੇ ਤੌਰ 'ਤੇ ਮਨਾਉਣ ਦੀ ਪਰੰਪਰਾ ਵੀ ਸਦੀਆ ਤੋ ਚਲਦੀ ਆ ਰਹੀ ਹੈ। ਜਿਸਦੇ ਸਬੰਧ ਵਿਚ ਰੱਖੜੀ ਵਾਲੇ ਦਿਨ ਭੈਣਾਂ ਆਪਣੇ ਬਾਬਲ ਦੇ ਵਿਹੜੇ ਵਿਚ ਪਹੁੰਚ ਕੇ ਆਪਣੇ ਭਰਾਵਾਂ ਦੇ ਗੁੱਟਾ 'ਤੇ ਰੰਗ ਬਰੰਗੀਆਂ ਰੱਖੜੀਆ ਬੰਨਦੀਆ ਹਨ ਜਿਸਦੇ ਚਲਦਿਆਂ ਪਿੰਡ ਮਾਨਾ ਵਾਲਾ ਕਲਾ ਦੇ ਰਹਿਣ ਵਾਲੇ ਸਮਾਜ ਸੇਵਕ ਅਤੇ ਪੱਤਰਕਾਰ ਜਸਬੀਰ ਸਿੰਘ ਭੋਲਾ ਜਿਸਦੀਆਂ ਦੋਵਾ ਭੈਣਾਂ ਦਲਜੀਤ ਕੌਰ ਅਤੇ ਭੈਣ ਗੁਰਮੀਤ ਕੌਰ ਨੇ ਆਪਣੇ ਵੀਰ ਦੇ ਗੁੱਟ 'ਤੇ ਸਰਬ ਲੋਹ ਦਾ ਕੜਾ ਪਹਿਨਾਇਆ  ਅਤੇ ਸਿਰ 'ਤੇ ਸਜਾਉਣ ਲਈ ਦਸਤਾਰ ਦੇ ਕੇ ਜੁਲਮ ਅਤੇ ਜਾਲਮ ਦੇ ਵਿਰੁੱਧ ਟਾਕਰਾ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸ ਮੌਕੇ ਦੋਵਾ ਭੈਣਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਰੇਕ ਗੁਰ ਸਿੱਖ ਭੈਣ ਨੂੰ ਰੱਖੜੀ ਦੇ ਤਿਉਹਾਰ ਮੌਕੇ ਆਪਣੇ ਵੀਰਾ ਨੂੰ ਸਿੱਖੀ ਪਹਿਰਾਵੇ ਵਿਚ ਵੇਖਣ ਲਈ ਸਿੱਖ ਕੌਮ ਦੀ ਬਖਸ਼ਿਸ਼ ਨਿਸ਼ਾਨੀ ਦਸਤਾਰ ਅਤੇ ਸਰਬ ਲੋਹ ਦਾ ਕੜਾ ਪਹਿਨਾ ਕੇ ਰੱਖੜੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ। ਅੱਗੇ ਉਹਨਾ ਕਿਹਾ ਕਿ ਸਾਡਾ ਦੇਹ ਰੂਪੀ ਮੰਨ ਖ਼ੁਸ਼ ਹੋ ਜਾਂਦਾ ਹੈ ਜਦੋਂ ਅਸੀਂ ਆਪਣੇ ਵੀਰਾ ਦੇ ਸਿਰ 'ਤੇ ਬਨੀਆ ਦਸਤਾਰਾਂ ਅਤੇ ਹੱਥ ਵਿਚ ਪਾਏ ਕੜੇ ਵੱਲ ਤੱਕ ਕੇ ਮਿਲਦੀਆ ਹਾ। ਇਸ ਮੌਕੇ ਜਸਬੀਰ ਸਿੰਘ ਭੋਲਾ ਮਾਨਾ ਵਾਲਾ ਕਲਾ ਨੇ ਦੱਸਿਆ ਕਿ ਪਹਿਲਾ ਸਾਡਾ ਪਰਿਵਾਰ ਸਿੱਖੀ ਸਿਧਾਤਾਂ ਤੋਂ ਚੰਗੀ ਤਰ੍ਹਾਂ ਨਾਲ  ਜਾਣੂੰ ਨਹੀ ਸੀ ਜਿਸਦੇ ਚਲਦਿਆਂ ਜਦੋ ਸਾਡਾ ਸਿੱਖ ਅਤੇ ਦਸਮੇਸ਼ ਪਰਿਵਾਰ ਸਿੱਖ ਕੌਮ ਦੇ ਲਹੂ ਭਿੱਜੇ ਇਤਿਹਾਸ ਤੋਂ ਜਾਣੂ ਹੋਇਆਂ ਤਾਂ ਮੇਰੀਆ ਭੈਣਾਂ ਵਲੋ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੱਟਲ ਫ਼ੈਸਲੇ ਨੂੰ ਬਰਕਰਾਰ ਰੱਖਣ ਅਤੇ ਸਿੱਖੀ ਸਿਧਾਤਾਂ ਨੂੰ ਇਤਿਹਾਸਿਕ ਤੌਰ ਤੇ ਮਜ਼ਬੂਤ ਕਰਨ ਲਈ ਇਸ ਸਾਲ ਵੀ ਸਿਰਾ 'ਤੇ ਦਸਤਾਰਾ ਅਤੇ ਹੱਥਾ ਵਿਚ ਸਬਰ ਲੋਹ ਦਾ ਕੜਾ ਪਹਿਨਾ ਕੇ ਲੜੀ ਤਹਿਤ ਰੱਖੜੀ ਦਾ ਤਿਉਹਾਰ ਮਨਾਇਆ ਹੈ ਅਤੇ ਪਰਮਾਤਮਾ ਦੇ ਘਰ ਵਿਚ ਅਰਦਾਸ ਬੇਨਤੀ ਕਰਕੇ ਲੰਮੀਆ ਉਮਰਾ ਦੀਆ ਦੁਆਵਾ ਮੰਗੀਆ ਹਨ। ਇਸ ਮੌਕੇ ਭੈਣ ਗੁਰਲੀਨ ਕੌਰ, ਭੈਣ ਪ੍ਰਭਲੀਨ ਕੌਰ, ਭੈਣ ਦਲਜੀਤ ਸਿੰਘ, ਭੈਣ ਗੁਰਮੀਤ ਕੌਰ ਅਤੇ ਭੈਣ  ਹਾਜਿਰ ਸਨ।

Ads on article

Advertise in articles 1

advertising articles 2

Advertise