-->
ਅਨਹਦਦੀਪ ਕੌਰ ਨੇ ਮਨਾਇਆ ਸਪੈਸ਼ਲ ਬੱਚਿਆਂ ਨਾਲ ਜਨਮ ਦਿਨ

ਅਨਹਦਦੀਪ ਕੌਰ ਨੇ ਮਨਾਇਆ ਸਪੈਸ਼ਲ ਬੱਚਿਆਂ ਨਾਲ ਜਨਮ ਦਿਨ

ਅਨਹਦਦੀਪ ਕੌਰ ਨੇ ਮਨਾਇਆ ਸਪੈਸ਼ਲ
ਬੱਚਿਆਂ ਨਾਲ ਜਨਮ ਦਿਨ
ਅੰਮ੍ਰਿਤਸਰ, 19 ਅਗਸਤ ( ਸੁਖਬੀਰ ਸਿੰਘ ) -  ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵਿਚ ਵਿਸ਼ੇਸ਼ ਸੇਵਾਵਾਂ ਨਿਭਾ ਰਹੇ ਸਮਾਜ ਸੇਵਕ ਮਨਦੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਹਰਜੀਤ ਕੌਰ ਵਲੋਂ ਆਪਣੀ 4 ਸਾਲ ਦੀ ਬੇਟੀ ਅਨਹਦਦੀਪ ਕੌਰ ਦਾ ਜਨਮ ਦਿਨ ਸਪੈਸ਼ਲ ਬੱਚਿਆਂ ਨਾਲ ਅਗੋਸ਼ ਹੈਲਪਿੰਗ ਹੈਂਡ ਸਕੂਲ ਲੋਹਾਰਕਾ ਰੋਡ ਵਿਖੇ ਮਨਾਇਆ ਗਿਆ। ਇਸ ਦੌਰਾਨ ਸਪੈਸ਼ਲ ਬੱਚਿਆਂ ਨੂੰ ਖਾਣ-ਪੀਣ ਦਾ ਸਮਾਨ ਵੰਡਿਆ ਗਿਆ ਤੇ ਬੱਚਿਆਂ ਨਾਲ ਕੇਕ ਵੀ ਕੱਟਿਆ ਗਿਆ। ਇਸ ਦੌਰਾਨ ਸੁਸਾਇਟੀ ਦੇ ਚੇਅਰਮੈਨ ਦੀਪਕ ਸੂਰੀ, ਸਰਪ੍ਰਸਤ ਡਾ. ਕੁੰਵਰ ਵਿਸ਼ਾਲ ਤੇ ਪ੍ਰਧਾਨ  ਕਸ਼ਮੀਰ ਸਹੋਤਾ ਨੇ ਵੀ ਅਨਹਦਦੀਪ ਕੌਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸਮਾਜ ਸੇਵਕ ਮਨਦੀਪ ਸਿੰਘ ਨੇ ਕਿਹਾ ਕਿ ਇਥੇ ਸਪੈਸ਼ਲ ਬੱਚਿਆਂ ਨਾਲ ਇਹ ਖੁਸ਼ੀ ਦੇ ਪਲ ਬਿਤਾ ਕੇ ਮਨ ਨੂੰ ਬਹੁਤ ਸਕੂਨ ਤੇ ਸ਼ਾਂਤੀ ਮਿਲੀ ਹੈ। ਉਨ੍ਹਾਂ ਨੇ ਸਕੂਲ ਲਈ ਸਹਾਇਤਾ ਵੀ ਪ੍ਰਦਾਨ ਕੀਤੀ। ਜਿਕਰਯੋਗ ਹੈ ਕਿ ਅਨਹਦਦੀਪ ਕੌਰ ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਨਰਸਰੀ ਦੀ ਵਿਦਆਰਥਣ ਹੈ।। 

Ads on article

Advertise in articles 1

advertising articles 2

Advertise