-->
ਐਨ ਪੀ ਏ ਲੈਣ ਦੇ ਬਾਵਜੂਦ ਕਰ ਰਹੇ ਸਰਕਾਰੀ ਡਾਕਟਰ ਪ੍ਰਾਈਵੇਟ ਪ੍ਰੇਕਟਿਸ-  ਵਿਕਰਮ ਗਗੋਤਰਾ

ਐਨ ਪੀ ਏ ਲੈਣ ਦੇ ਬਾਵਜੂਦ ਕਰ ਰਹੇ ਸਰਕਾਰੀ ਡਾਕਟਰ ਪ੍ਰਾਈਵੇਟ ਪ੍ਰੇਕਟਿਸ- ਵਿਕਰਮ ਗਗੋਤਰਾ

ਐਨ ਪੀ ਏ ਲੈਣ ਦੇ ਬਾਵਜੂਦ ਕਰ ਰਹੇ ਸਰਕਾਰੀ
ਡਾਕਟਰ ਪ੍ਰਾਈਵੇਟ ਪ੍ਰੇਕਟਿਸ-  ਵਿਕਰਮ ਗਗੋਤਰਾ
ਅੰਮ੍ਰਿਤਸਰ, 21 ਅਗਸਤ ( ਸੁਖਬੀਰ ਸਿੰਘ ) - ਆਲ ਇੰਡੀਆ ਹਿੰਦੂ ਏਕਤਾ ਮੰਚ ਸੰਸਥਾ ਦੇ ਰਾਸ਼ਟਰੀਯ  ਪ੍ਰਧਾਨ ਸ੍ਰੀ ਵਿਕਰਮ ਗਗੋਤਰਾ ਨੇ ਕਿਹਾ ਪੰਜਾਬ ਸਰਕਾਰ ਵਲੋ ਸਾਰੇ ਸਰਕਾਰੀ ਡਾਕਟਰਾਂ ਲਈ ਹੁਕਮ ਜਾਰੀ ਕੀਤੇ ਗਏ ਹਨ ਕਿ ਕੋਈ ਵੀ ਸਰਕਾਰੀ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਨਹੀ ਕਰ ਸਕਦਾ ਕਿਉਂਕਿ ਸਰਕਾਰ ਵਲੋ ਹਰ ਮਹੀਨੇ ਡਾਕਟਰਾ ਨੂੰ ਐਨ ਪੀ ਏ ਦੇ ਰੂਪ ਵਿਚ ਵੱਡੀ ਰਾਸ਼ੀ ਦਿੱਤੀ ਜਾਂਦੀ ਹੈ ਤਾ ਜੋ ਕੋਈ ਵੀ ਸਰਕਾਰੀ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਨਾ ਕਰੇ । ਵਿਕਰਂਮ ਗਗੋਤਰਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਕੁਝ ਸਰਕਾਰੀ ਡਾਕਟਰ ਪੰਜਾਬ ਸਰਕਾਰ ਦੇ ਨਿਯਮਾਂ ਦੀ ਸ਼ਰੇਆਮ ਧੱਜੀਆਂ ਉਡਾ ਰਹੇ ਹਨ ਅਤੇ ਕਈ ਸਰਕਾਰੀ ਡਾਕਟਰ ਵਲੋ ਅਪਣੇ ਪ੍ਰਾਈਵੇਟ ਕਲੀਨਿਕ ਤੇ ਨਰਸਿੰਗ ਹੋਮ ਖੋਲੇ ਗਏ ਹਨ ਜਿਥੇ ਉਹ ਮੋਟੀ ਕਮਾਈ ਕਰ ਰਹੇ ਹਨ । ਵਿਕਰਂਮ ਗਗੋਤਰਾ ਨੇ ਕਿਹਾ ਇਹਨਾਂ  ਡਾਕਟਰਾਂ ਵਲੋ ਅਪਣੇ ਹਸਪਤਾਲਾਂ ਵਿੱਚ ਮਰੀਜ਼ ਐਡਮਿਟ ਕੀਤੇ ਜਾਦੇ ਹਨ ਅਤੇ ਜਿਸ ਲੈਬ , ਅਲਟਰਾਸਾਊਂਡ ਸੈਂਟਰ ਨਾਲ ਉਹਨਾਂ ਦੀ ਸੈਟਿੰਗ ਹੈ ਉਥੇ ਹੀ ਮਰੀਜ਼ ਭੇਜੇ ਜਾਦੇ ਹਨ ਅਤੇ ਇਹਨਾ ਸੈਟਰਾ ਤੋ ਮੋਟੀ ਕਮਿਸ਼ਨ ਲਈ ਜਾਦੀ ਹੈ ਇਥੋ ਤਕ ਕਿ ਦਵਾਈਆਂ ਵੀ ਉਹੀ ਲਿਖਿਆਂ ਜਾਦੀਆ ਹਨ ਜਿਨ੍ਹਾਂ ਮੈਡੀਸਨ ਕੰਪਨੀਆਂ ਨਾਲ ਇਹਨਾਂ ਦੀ ਸੈਟਿੰਗ ਹੈ । ਵਿਕਰਂਮ ਗਗੋਤਰਾ ਨੇ ਕਿਹਾ ਅਜੇਹੇ ਲਾਲਚੀ ਡਾਕਟਰ ਕਾਰਨ ਵੱਡੇ ਪੱਧਰ ਤੇ ਮਰੀਜ਼ਾਂ ਦਾ ਸ਼ੋਸ਼ਣ ਹੋ ਰਿਹਾ ਹੈ ਪਰ ਸੰਬੰਧਿਤ ਸਿਹਤ ਵਿਭਾਗ ਸਭ ਕੁਝ ਜਾਣਦੇ ਹੋਏ ਵੀ ਅੱਖਾਂ ਬੰਦ ਕਰ ਬੈਠਾ ਹੋਇਆ ਹੈ
 ਵਿਕਰਂਮ ਗਗੋਤਰਾ ਨੇ ਕਿਹਾ ਅਜੇਹੇ ਸਰਕਾਰੀ ਡਾਕਟਰ ਜੋ ਪਰਾਈਵੇਟ ਪਰੈਕਟਿਸ ਕਰਕੇ ਲੱਖਾ ਕਰੋੜਾਂ ਰੁਪਏ ਦੀ ਕਮਾਈ ਕਰ ਰਹੇ ਹਨ ਉਸਨੂੰ ਇੰਨਕਮ ਟੈਕਸ ਵਿਭਾਗ ਤੋ ਲੁਕਾਅ ਰਹੇ ਹਨ ਇਹ ਡਾਕਟਰ ਕੋਈ ਰਿਟਰਨ ਨਹੀ ਫਾਇਲ ਕਰ ਸਕਦੇ ਅਤੇ ਕਈ ਡਾਕਟਰ ਅਜੇਹੇ ਹਨ ਜੋ ਬੜੀ ਚਲਾਕੀ ਨਾਲ ਅਪਣੇ ਰਿਸ਼ਤੇਦਾਰਾਂ ਦੇ ਨਾਮ ਅਧੀਨ ਅਪਣਾ ਕਾਰੋਬਾਰ ਚਲਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰੀ ਡਾਕਟਰਾਂ ਦੀ ਇਹ ਸਾਰੀ ਕਮਾਈ ਇਕ ਕਾਲਾ ਧਨ ਹੈ ਜਿਸ ਤੇ ਇੰਨਕਮ ਟੈਕਸ ਵਿਭਾਗ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਅਤੇ 200% ਜੁਰਮਾਨਾ ਵਸੂਲ ਕਰਕੇ ਸਰਕਾਰ ਨਾਲ ਧੋਖਾ ਕਰਨ ਲਈ ਕੇਸ ਦਰਜ ਕਰਨਾ ਚਾਹੀਦਾ ਹੈ ।
ਵਿਕਰਂਮ ਗਗੋਤਰਾ ਨੇ ਦੱਸਿਆ ਕਿ ਅਜੇਹੇ ਸਰਕਾਰੀ ਡਾਕਟਰ ਜੋ ਪਰਾਈਵੇਟ ਪਰੈਕਟਿਸ ਕਰਕੇ ਲੱਖਾ ਕਰੋੜਾਂ ਰੁਪਏ ਦੀ ਕਾਲੀ ਕਮਾਈ ਕਰ ਰਹੇ ਹਨ ਉਹਨਾਂ ਦੀ ਸ਼ਿਕਾਇਤ ਜਲਦ ਹੀ ਪੰਜਾਬ ਸਰਕਾਰ ਨੂੰ ਅਤੇ ਕੇਂਦਰ ਸਰਕਾਰ ਦੇ ਇੰਨਕਮ ਟੈਕਸ ਵਿਭਾਗ ਨੂੰ ਭੇਜੀ ਜਾਵੇਗੀ । 

Ads on article

Advertise in articles 1

advertising articles 2

Advertise