‘ਤੀਜ’ ਸਾਡੇ ਸੱਭਿਆਚਾਰ ਤੇ ਵਿਰਸੇ ਨਾਲ ਜੋੜਦਾ : ਏਕਤਾ ਲੂਥਰਾ
ਅੰਮ੍ਰਿਤਸਰ, 20 ਅਗਸਤ ( ਸੁਖਬੀਰ ਸਿੰਘ ) - ਸਥਾਨਕ ਹੋਟਲ ਨਰੂਲਾ ਵਿਖੇ ਏਕਤਾ ਲੂਥਰਾ ਅਰੋੜਾ ਵੱਲੋਂ ਤੀਆਂ ਦਾ ਤਿਉਹਾਰ ਮਨਾਉਣ ਲਈ ‘ਤੀਜ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿਚ ਵਿਚ ਔਰਤਾਂ ਦੇ ਮਨੋਰੰਜਨ ਲਈ ਤੰਬੋਲਾ, ਮਿਊਜ਼ੀਕਲ ਚੇਅਰ, ਵਨ ਮਿੰਟ ਗੇਮਜ਼ ਵੀ ਖਿਡਾਈਆਂ ਗਈਆਂ। ਪੰਜਾਬੀ ਪਹਿਰਾਵੇ ਵਿਚ ਸੱਜੀਆਂ ਮੁਟਿਆਰਾਂ ਨੇ ਲੋਕ ਗੀਤਾਂ 'ਤੇ ਪਾਏ ਭੰਗੜੇ ਨਾਲ ਸਮਾਰੋਹ ਵਿਚ ਰੋਣਕਾਂ ਲਗਾ ਦਿੱਤੀਆਂ ਤੇ ਔਰਤਾਂ ਨੇ ਲੋਕ ਗੀਤਾਂ ’ਤੇ ਗਿੱਧਾ ਵੀ ਪੇਸ਼ ਕੀਤਾ।
ਸਮਾਰੋਹ ਦੇ ਮੁੱਖ ਪ੍ਰਬੰਧਕ ਏਕਤਾ ਲੂਥਰਾ ਅਰੋੜਾ ਨੇ ਦੱਸਿਆ ਕਿ ਇਹ ਸਮਾਰੋਹ ਹਰ ਸਾਲ ਉਨ੍ਹਾਂ ਵਲੋਂ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸੁੰਦਰਤਾ ਵਧਾਉਣ ’ਚ ਪਹਿਰਾਵੇ ਅਤੇ ਗਹਿਿਣਆਂ ਤੋਂ ਵੱਡਾ ਰੋਲ ਉਸ ਦਾ ਆਤਮ ਵਿਸ਼ਵਾਸ਼ ਹੈ। ਔਰਤਾਂ, ਧੀਆਂ ’ਚ ਆਤਮ ਵਿਸ਼ਵਾਸ਼ ਹੋਣਾ ਬਹੁਤ ਜ਼ਰੂਰੀ ਹੈ। ਇਹ ਤਿਉਹਾਰ ਸਾਨੂੰ ਸਾਡੇ ਸੱਭਿਆਚਾਰ ਤੇ ਵਿਰਸੇ ਨਾਲ ਵੀ ਜੋੜਦਾ ਹੈ। ਇਸ ਦੌਰਾਨ ਤੀਜ ਕੁਈਨ ਮੁਕਾਬਲੇ ਵਿਚ ਰੇਣੂ ਬਾਲਾ ਤੀਜ ਕੁਈਨ, ਅਮਨ ਭੱਟ ਫਸਟ-ਰਨਰਅਪ ਅਤੇ ਹਨੀਤ ਕੌਰ ਸੈਕਿੰਡ ਰਨਰਅਪ ਰਹੀ। ਇਸ ਮੌਕੇ ਸੁਖਬੀਰ ਕੌਰ ਸੇਵਾਮੁਕਤ ਸਰਕਾਰੀ ਅਧਿਆਪਕ (ਕਾਮੇਡੀਅਨ ਟਹਿਲਪ੍ਰੀਤ ਦੀ ਮਾਤਾ) ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਤੇ ਜੇਤੂਆਂ ਸਨਮਾਨਿਤ ਕੀਤਾ। ਗੁਰਸ਼ਰਨਜੀਤ ਕੌਰ ਅਤੇ ਪਰਮਜੀਤ ਕੌਰ ਨੇ ਮੰਚ ਸੰਚਾਲਨ ਕੀਤਾ। ਤੀਜ ਸਮਾਰੋਹ ਦੀ ਸਮਾਪਤੀ ਤੋਂ ਬਾਅਦ ਸਾਰੀਆਂ ਔਰਤਾਂ ਨੇ ਮਿਲ ਕੇ ਤਿਰੰਗਾ ਲਹਿਰਾਇਆ ਅਤੇ ਰਾਸ਼ਟਰੀ ਗੀਤ ਗਾਇਆ। ਏਕਤਾ ਲੂਥਰਾ ਅਰੋੜਾ ਨੇ ਕਿਹਾ ਕਿ ਉਹ ਇਸ ਸਮਾਰੋਹ ਨੂੰ ਸਫਲ ਬਣਾਉਣ ਵਿਚ ਉਨ੍ਹਾਂ ਦੇ ਪਤੀ ਮਨਮੀਤ ਸਿੰਘ ਦਾ ਬੇਹੱਦ ਸਹਿਯੋਗ ਰਿਹਾ ਹੈ।।