-->
ਵਿਸ਼ਵ ਮਾਨਵ ਅਧਿਕਾਰ ਪਰਿਸ਼ਦ ਵਲੋਂ ਰੂਪੇਸ਼ ਧਵਨ ਸੂਬਾ ਪ੍ਰਧਾਨ ਨਿਯੁਕਤ

ਵਿਸ਼ਵ ਮਾਨਵ ਅਧਿਕਾਰ ਪਰਿਸ਼ਦ ਵਲੋਂ ਰੂਪੇਸ਼ ਧਵਨ ਸੂਬਾ ਪ੍ਰਧਾਨ ਨਿਯੁਕਤ

ਵਿਸ਼ਵ ਮਾਨਵ ਅਧਿਕਾਰ ਪਰਿਸ਼ਦ ਵਲੋਂ ਰੂਪੇਸ਼
ਧਵਨ ਸੂਬਾ ਪ੍ਰਧਾਨ ਨਿਯੁਕਤ
ਅੰਮ੍ਰਿਤਸਰ, 3 ਅਗਸਤ ( ਸੁਖਬੀਰ ਸਿੰਘ ) - ਡਾ. ਐੱਮਆਰ ਅੰਸਾਰੀ ਨੈਸ਼ਨਲ ਪ੍ਰਧਾਨ ਵਰਲਡ ਹਿਊਮਨ ਰਾਈਟਸ ਕੌਂਸਲ (ਵਿਸ਼ਵ ਮਾਨਵ ਅਧਿਕਾਰ ਪਰਿਸ਼ਦ) ਅਤੇ ਆਰਤੀ ਰਾਜਪੂਤ ਨੈਸ਼ਨਲ ਪ੍ਰਧਾਨ ਵੂਮਨ ਵਿੰਗ ਵਲੋਂ ਰੂਪੇਸ਼ ਧਵਨ ਨੂੰ ਸੰਸਥਾ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਡਾ. ਐੱਮਆਰ ਅੰਸਾਰੀ ਅਤੇ ਆਰਤੀ ਰਾਜਪੂਤ ਨੇ ਕਿਹਾ ਕਿ ਰੂਪੇਸ਼ ਧਵਨ ਬਹੁਤ ਦੇਰ ਤੋਂ ਸੰਸਥਾ ਨਾਲ ਜੁੜ ਕੇ ਸ਼ਹਿਰੀ ਪ੍ਰਧਾਨ ਵਜੋਂ ਵਧੀਆ ਸੇਵਾਵਾਂ ਨਿਭਾ ਰਹੇ ਹਨ। ਇਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਸਦਕਾ ਹੀ ਉਨ੍ਹਾਂ ਨੂੰ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਨੇ ਬਹੁਤ ਸਾਰੇ ਸਮਾਜਿਕ ਕਾਰਜਾਂ ਵਿਚ ਵੱਡਾ ਯੋਗਦਾਨ ਦਿੱਤਾ ਹੈ ਅਤੇ ਕਈ ਬੁਜੇਬਾਨ ਜਾਨਵਰਾਂ ਦੀ ਜਾਨ ਬਚਾਉਣ ਲਈ ਡੱਟ ਕੇ ਖੜੇ ਰਹੇ। ਇਸ ਲਈ ਇਨ੍ਹਾਂ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਰੂਪੇਸ਼ ਧਵਨ ਨੂੰ ਸੂਬਾ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਹੈ। ਅਸੀ ਉਂਮੀਦ ਕਰਦੇ ਹਾਂ ਕਿ ਉਹ ਸੰਸਥਾ ਦੇ ਵੱਲੋਂ ਸੌਪੀ ਸੂਬੇ ਦੀ ਜਿੰਮੇਵਾਰੀ ਵਧੀਆ ਤਰੀਕੇ ਨਾਲ ਅਤੇ ਤਨਦੇਹੀ ਨਾਲ ਨਿਭਾਉਣਗੇ ਤਾਂ ਕਿ ਲੋੜਵੰਦਾਂ ਦੀ ਮਦਦ ਕਰ ਸਕਣ ਅਤੇ ਜ਼ਰੂਰਤ ਪੈਣ ’ਤੇ ਉਨ੍ਹਾਂ ਦੀ ਅਵਾਜ ਬੁਲੰਦ ਕਰ ਸਕਣ। ਰੂਪੇਸ਼ ਧਵਨ ਨੇ ਡਾ. ਐੱਮਆਰ ਅੰਸਾਰੀ ਅਤੇ ਆਰਤੀ ਰਾਜਪੂਤ ਦਾ ਧੰਨਵਾਦ ਕਰਦਿਆਂ ਕਿਹਾ ਉਹ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਉਣਗੇ ਅਤੇ ਜਰੂਰਤਮੰਦ ਲੋਕਾਂ ਦੀ ਮਦਦ ਕਰਨਗੇ। ਰੂਪੇਸ਼ ਧਵਨ ਨੇ ਕਿਹਾ ਕਿ ਉਹ ਸੰਸਥਾ ਨੂੰ ਹੋਰ ਵੀ ਮਜਬੂਤ ਕਰਨ ਵਿਚ ਆਪਣਾ ਯੋਗਦਾਨ ਪਾਉਣਗੇ ਅਤੇ ਹੋਰ ਵੀ ਮੈਂਬਰ ਸੰਸਥਾ ਨਾਲ ਜੋੜਣਗੇ। ਇਸ ਮੌਕੇ ਸੁਰਿੰਦਰ ਸਿੰਘ ਸੋਨੂੰ, ਸ਼੍ਰੀ ਨਾਥ, ਹਿਮਾਂਸ਼ੂ ਧਵਨ, ਦੀਪਕ ਸੂਰੀ ਆਦਿ ਹਾਜ਼ਰ ਸਨ।। 

Ads on article

Advertise in articles 1

advertising articles 2

Advertise