-->
ਕਿਡਨੀਆਂ ਦੀ ਬੀਮਾਰੀ ਤੋਂ ਪੀੜਤ ਗੀਤ ਲੇਖਕ ਸੁੰਦਰ ਮਖਾਣਾ ਦੀ ਲਖਵਿੰਦਰ ਵਡਾਲੀ ਨੇ ਫੜੀ ਬਾਂਹ ਆਰਥਿਕ ਪੱਖੋਂ ਬੇਹੱਦ ਕਮਜੋਰ ਲੇਖਕ ਮਖਾਣਾ ਦੀ ਦਵਾਈਆਂ ਤੇ ਇਲਾਜ ਦੇ ਹੋਰ ਖਰਦਿਆਂ ਦੀ ਚੁੱਕੀ ਜਿੰਮੇਵਾਰੀ

ਕਿਡਨੀਆਂ ਦੀ ਬੀਮਾਰੀ ਤੋਂ ਪੀੜਤ ਗੀਤ ਲੇਖਕ ਸੁੰਦਰ ਮਖਾਣਾ ਦੀ ਲਖਵਿੰਦਰ ਵਡਾਲੀ ਨੇ ਫੜੀ ਬਾਂਹ ਆਰਥਿਕ ਪੱਖੋਂ ਬੇਹੱਦ ਕਮਜੋਰ ਲੇਖਕ ਮਖਾਣਾ ਦੀ ਦਵਾਈਆਂ ਤੇ ਇਲਾਜ ਦੇ ਹੋਰ ਖਰਦਿਆਂ ਦੀ ਚੁੱਕੀ ਜਿੰਮੇਵਾਰੀ

ਕਿਡਨੀਆਂ ਦੀ ਬੀਮਾਰੀ ਤੋਂ ਪੀੜਤ ਗੀਤ ਲੇਖਕ
ਸੁੰਦਰ ਮਖਾਣਾ ਦੀ ਲਖਵਿੰਦਰ ਵਡਾਲੀ ਨੇ ਫੜੀ ਬਾਂਹ
ਆਰਥਿਕ ਪੱਖੋਂ ਬੇਹੱਦ ਕਮਜੋਰ ਲੇਖਕ ਮਖਾਣਾ ਦੀ ਦਵਾਈਆਂ ਤੇ ਇਲਾਜ ਦੇ ਹੋਰ ਖਰਦਿਆਂ ਦੀ ਚੁੱਕੀ ਜਿੰਮੇਵਾਰੀ
ਅੰਮ੍ਰਿਤਸਰ, 24 ਅਗਸਤ ( ਸੁਖਬੀਰ ਸਿੰਘ ) - ਕਈ ਪ੍ਰਸਿੱਧ ਗੀਤ ਲਿਖਣ ਵਾਲਾ ਲੇਖਕ ਸੁੰਦਰ ਮਖਾਣਾ (30) ਵਾਸੀ ਪਿੰਡ ਤਰਸਿੱਕਾ ਕਿਡਨੀਆਂ ਦੀ ਬੀਮਾਰੀ ਤੋਂ ਪੀੜਣ ਹੋਣ ਕਾਰਨ ਇਸ ਸਮੇਂ ਆਰਥਿਕ ਪੱਖੋਂ ਬੇਹੱਦ ਕਮਜੋਰ ਹੋ ਚੁੱਕਾ ਹੈ ਅਤੇ ਹਸਪਤਾਲ ਵਿਚ ਆਪਣਾ ਇਲਾਜ ਤਾਂ ਕਰਵਾ ਰਿਹਾ ਹੈ, ਪਰ ਉਹ ਇਲਾਜ ਪੱਖੋਂ ਅਸਮਰਥ ਹੈ। ਅਜਿਹੀ ਹਾਲਤ ਵਿਚ ਇੰਟਰਨੈਸ਼ਨਲ ਸੂਫੀ ਗਾਇਕ ਲਖਵਿੰਦਰ ਵਡਾਲੀ ਨੇ ਅੱਗੇ ਵਧਦਿਆਂ ਲੇਖਕ ਸੁੰਦਰ ਮਖਾਣਾ ਦੀ ਬਾਂਹ ਫੜੀ ਅਤੇ ਉਸ ਦੇ ਇਲਾਜ ਲਈ ਹੁਣ ਤੱਕ ਹਸਪਤਾਲ ਵਿਚ ਬਣੇ ਬਿੱਲ ਦੀ ਰਕਮ ਅਦਾਇਗੀ ਕਰਦਿਆਂ ਅਗਾਂਹ ਵੀ ਉਸ ਦੇ ਇਲਾਜ ਤੇ ਦਵਾਈਆਂ ਦੇ ਖਰਚ ਦੀ ਜਿੰਮੇਵਾਰੀ ਚੁੱਕੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਗਾਇਕ ਲਖਵਿੰਦਰ ਵਡਾਲੀ ਦੇ ਮੈਨੇਜਰ ਯੋਗੇਸ਼ ਬਾਂਸਲ ਨੇ ਦੱਸਿਆ ਕਿ ਲੇਖਕ ਸੁੰਦਰ ਮਖਾਣਾ ਕਈ ਪ੍ਰਸਿੱਧ ਗੀਤ ਲਿਖ ਚੁੱਕਾ ਹੈ ਅਤੇ ਉਸ ਦੇ ਲਿਖੇ ਗੀਤ ਗਾਇਕ ਲਖਵਿੰਦਰ ਵਡਾਲੀ ਨੇ ਵੀ ਗਾਏ ਹਨ, ਜਿਨ੍ਹਾਂ ਵਿਚ ਚਰਚਿਤ ਗੀਤ ਰਾਂਝਣਾ, ਯਾਦ ਤੇਰੀ, ਸਜਦਾ, ਕੰਗਨਾ ਆਦਿ ਪ੍ਰਸਿੱਧ ਗੀਤ ਹਨ। ਯੋਗੇਸ਼ ਬਾਂਸਲ ਨੇ ਦੱਸਿਆ ਕਿ ਲੇਖਕ ਸੁੰਦਰ ਮਖਾਣਾ
ਪਿਛਲੇ ਕੁਝ ਸਮੇਂ ਤੋਂ ਬੀਮਾਰ ਸੀ ਅਤੇ ਉਸ ਦੇ ਟੈਸਟਾਂ ਤੋਂ ਪਤਾ ਲੱਗਾ ਕਿ ਉਸ ਦੀਆਂ ਦੋਵੇਂ ਕਿਡਨੀਆਂ ਫੇਲ ਹੋ ਚੁੱਕੀਆਂ ਹਨ। ਘਰ ਵਿਚ ਉਸ ਦੇ ਸਿਵਾ ਕਮਾਉਣ ਵਾਲਾ ਹੋਰ ਕੋਈ ਨਹੀਂ ਹੈ। ਇਸ ਬਾਰੇ ਜਦ ਲਖਵਿੰਦਰ ਵਡਾਲੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਖੁਦ ਕੈਨੇਡਾ ਹੋਣ ਦੇ ਬਾਵਜੂਦ ਆਪਣੇ ਮੈਨੇਜਰ ਨੂੰ ਹਸਪਤਾਲ ਭੇਜਿਆ ਅਤੇ ਸਾਰੀ ਸਥਿਤੀ ਦੀ ਜਾਣਕਾਰੀ ਲੈਣ ਤੋਂ ਬਾਅਦ ਸ਼ਹਿਰ ਦੇ ਮੋਖਾ ਹਸਪਤਾਲ ਵਿਖੇ ਦਾਖਲ ਉਕਤ ਪੀੜਤ ਦੀ ਫੌਰੀ ਤੌਰ ’ਤੇ ਮਦਦ ਲਈ ਆਖਿਆ। ਯੋਗੇਸ਼ ਨੇ ਦੱਸਿਆ ਕਿ ਉਨ੍ਹਾਂ ਹੁਣ ਤੱਕ ਦਾ ਹਸਪਤਾਲ ਦਾ ਬਣਿਆ ਬਿੱਲ ਅਦਾਇਗੀ ਕਰ ਦਿੱਤਾ ਹੈ ਅਤੇ ਮਰੀਜ ਦੇ ਅਗਾਂਹ ਹੋਣ ਵਾਲੇ ਡਾਇਲਸਿਸ ਅਤੇ ਹੋਰ ਦਵਾਈਆਂ ਦੇ ਖਰਚੇ ਦੀ ਜਿੰਮੇਵਾਰੀ ਵੀ ਲਖਵਿੰਦਰ ਵਡਾਲੀ ਵਲੋਂ ਚੁੱਕੀ ਗਈ ਹੈ। ਇਸ ਦੌਰਾਨ ਮਰੀਜ ਲੇਖਕ ਸੁੰਦਰ ਮਖਾਣਾ ਨੇ ਕਿਹਾ ਕਿ ਉਹ ਲਖਵਿੰਦਰ ਵਡਾਲੀ ਦਾ ਧੰਨਵਾਦੀ ਹੈ, ਜਿਨ੍ਹਾਂ ਨੇ ਉਸ ਦੀ ਇਸ ਔਖੇ ਸਮੇਂ ਵਿਚ ਬਾਂਹ ਫੜਦਿਆਂ ਮਦਦ ਕੀਤੀ ਹੈ। ਉਸ ਨੇ ਦੱਸਿਆ ਕਿ ਪਰਿਵਾਰ ਵਿਚ ਉਸ ਦੀ ਪਤਨੀ ਅਤੇ ਇਕ ਬੇਟਾ 4 ਸਾਲ ਦਾ ਹੈ। ਹਸਪਤਾਲ ਵਿਚ ਮਰੀਜ ਦਾ ਹਾਲ ਜਾਣਨ ਪਹੁੰਚੇ ਲਾਈਫ ਕੇਅਰ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਦੀਪਕ ਸੂਰੀ ਨੇ ਲਖਵਿੰਦਰ ਵਡਾਲੀ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਖਵਿੰਦਰ ਵਡਾਲੀ ਜਿੱਥੇ ਪ੍ਰਸਿੱਧ ਗਾਇਕ ਹਨ, ਉਥੇ ਹੀ ਉਹ ਹਮੇਸ਼ਾਂ ਲੋੜਵੰਦਾਂ ਦੀ ਮਦਦ ਲਈ ਵੀ ਤਤਪਰ ਰਹਿੰਦੇ ਹਨ। ਸੂਰੀ ਨੇ ਕਿਹਾ ਕਿ ਉਹ ਵੀ ਆਪਣੀ ਸੁਸਾਇਟੀ ਵਲੋਂ ਜਲਦੀ ਹੀ ਸੁੰਦਰ ਮਖਾਣਾ ਦੀ ਵੱਧ ਤੋਂ ਵੱਧ ਮਦਦ ਕਰਨਗੇ। ਉਨ੍ਹਾਂ ਸ਼ਹਿਰ ਦੀਆਂ ਹੋਰ ਵੀ ਸਮਾਜ ਸੇਵੀ ਜਥੇਬੰਦੀਆਂ, ਸਭਾ ਸੁਸਾਇਟੀਆਂ ਅਤੇ ਐੱਨਜੀਓ ਨੂੰ ਅਪੀਲ ਕੀਤੀ ਕਿ ਉਹ ਲੇਖਕ ਸੁੰਦਰ ਮਖਾਣਾ ਦੀ ਮਦਦ ਲਈ ਅੱਗੇ ਆਉਣ। 

Ads on article

Advertise in articles 1

advertising articles 2

Advertise