-->
ਲਾਈਫ ਕੇਅਰ ਸੁਸਾਇਟੀ ਨੇ ਸਕੂਲੀ ਬੱਚਿਆਂ ਨੂੰ ਵੰਡੀਆਂ ਕਿਤਾਬਾਂ

ਲਾਈਫ ਕੇਅਰ ਸੁਸਾਇਟੀ ਨੇ ਸਕੂਲੀ ਬੱਚਿਆਂ ਨੂੰ ਵੰਡੀਆਂ ਕਿਤਾਬਾਂ

ਲਾਈਫ ਕੇਅਰ ਸੁਸਾਇਟੀ ਨੇ ਸਕੂਲੀ
ਬੱਚਿਆਂ ਨੂੰ ਵੰਡੀਆਂ ਕਿਤਾਬਾਂ
ਅੰਮ੍ਰਿਤਸਰ, 27 ( ਸੁਖਬੀਰ ਸਿੰਘ ) - ਅਗਸਤ ਸਰਕਾਰੀ ਐਲੀਮੈਂਟਰੀ ਸਕੂਲ ਛੇਹਰਟਾ ਮੇਨ ਵਿਖੇ ਮੁੱਖ ਪ੍ਰਬੰਧਕ ਮੈਡਮ ਨਵਪ੍ਰੀਤ ਕੌਰ ਦੀ ਸਮੁੱਚੀ ਅਗਵਾਈ ਹੇਠ ਅੱਜ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਦੀਪਕ ਸੂਰੀ, ਸਰਪ੍ਰਸਤ ਡਾ. ਕੁੰਵਰ ਵਿਸ਼ਾਲ ਅਤੇ ਪ੍ਰਧਾਨ ਕਸ਼ਮੀਰ ਸਿੰਘ ਸਹੋਤਾ ਦੇ ਸਹਿਯੋਗ ਨਾਲ ਪ੍ਰਾਇਮਰੀ ਦੇ ਬੱਚਿਆਂ ਨੂੰ ਲਾਇਬ੍ਰੇਰੀ ਦੀਆਂ ਕਹਾਣੀਆਂ ਦੀਆਂ ਕਿਤਾਬਾਂ ਵੰਡੀਆਂ ਗਈਆਂ। ਇਸ ਮੌਕੇ ਚੇਅਰਮੈਨ ਦੀਪਕ ਸੂਰੀ ਨੇ ਕਿਹਾ ਕਿ ਸੁਸਾਇਟੀ ਦਾ ਮੁੱਖ ਮਕਸਦ ਉਨ੍ਹਾਂ ਲੋੜਵੰਦ ਬੱਚਿਆਂ ਨੂੰ ਕਾਪੀਆਂ-ਕਿਤਾਬਾਂ ਅਤੇ ਸਟੈਸ਼ਨਰੀ ਮੁਹੱਈਆ ਕਰਵਾਉਣਾ ਹੈ, ਜਿੰਨ੍ਹਾਂ ਦੀ ਉਨ੍ਹਾਂ ਨੂੰ ਸਖਤ ਜਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਜਲਦ ਹੀ ਸੁਸਾਇਟੀ ਵੱਲੋਂ ਜਰੂਰਤਮੰਦ ਬੱਚਿਆਂ ਨੂੰ ਵਰਦੀਆਂ ਵੰਡੀਆ ਜਾਣਗੀਆਂ। ਇਸ ਮੌਕੇ ਮੈਡਮ ਨਵਪ੍ਰੀਤ ਕੌਰ ਨੇ ਚੇਅਰਮੈਨ ਦੀਪਕ ਸੂਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਨੂੰ ਸੁਸਾਇਟੀ ‘ਤੇ ਬਹੁਤ ਮਾਣ ਹੈ, ਜਿੰਨ੍ਹਾਂ ਨੇ ਸਮੇਂ-ਸਮੇਂ ‘ਤੇ ਸਕੂਲੀ ਬੱਚਿਆਂ ਦੀ ਕਾਫੀ ਮਦਦ ਕੀਤੀ ਹੈ। ਇਸ ਮੌਕੇ ਮੈਡਮ ਅਮਨਦੀਪ ਕੌਰ, ਮੈਡਮ ਜੋਤੀ ਰਾਣੀ, ਮੈਡਮ ਜੋਤੀ ਸ਼ਰਮਾ, ਮੈਡਮ ਰਮਨਦੀਪ ਕੌਰ, ਮੈਡਮ ਬਲਜੀਤ ਕੌਰ, ਮੈਡਮ ਕੰਵਲਜੀਤ ਕੌਰ, ਮੈਡਮ ਦਵਿੰਦਰ ਕੌਰ, ਮੈਡਮ ਮਨਪ੍ਰੀਤ ਕੌਰ, ਮੈਡਮ ਮਨਦੀਪ ਕੌਰ, ਮੈਡਮ ਸੋਨੀਆ, ਮੈਡਮ ਮਨਦੀਪ ਕੌਰ, ਮਾਸਟਰ ਰਵਿੰਦਰ ਸਿੰਘ, ਮੈਡਮ ਮਮਤਾ ਆਦਿ ਹਾਜ਼ਰ ਸਨ।। 

Ads on article

Advertise in articles 1

advertising articles 2

Advertise