-->
ਖਾਲਸਾ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ

ਖਾਲਸਾ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ

ਖਾਲਸਾ ਕਾਲਜ ਵਿਖੇ ਤੀਆਂ
ਦਾ ਤਿਉਹਾਰ ਮਨਾਇਆ ਗਿਆ
ਅੰਮ੍ਰਿਤਸਰ, 18 ਅਗਸਤ ( ਸੁਖਬੀਰ ਸਿੰਘ ) - ਪੰਜਾਬੀ ਸੱਭਿਆਚਾਰ, ਰੀਤੀ-ਰਿਵਾਜ਼ ਤੇ ਪੁਰਾਤਨ ਵਿਰਸੇ ਨਾਲ ਜੋੜਣ ਦੇ ਮਕਸਦ ਤਹਿਤ ਖਾਲਸਾ ਕਾਲਜ ਵਿਖੇ ਲੜਕੀਆਂ ਦੇ ਹੋਸਟਲ ’ਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਉਲੀਕੇ ਗਏ ਇਸ ਪ੍ਰੋਗਰਾਮ ’ਚ ਅਸਿਸਟੈਂਟ ਕਮਿਸ਼ਨਰ ਸ੍ਰੀਮਤੀ ਗੁਰਸਿਮਰਨਜੀਤ ਕੌਰ (ਪੀ. ਸੀ. ਐਸ.), ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਰੀਬਨ ਕੱਟ ਕੇ ਮੇਲੇ ਦਾ ਅਗਾਜ਼ ਕੀਤਾ।
   ਇਸ ਮੌਕੇ ਸ੍ਰੀਮਤੀ ਗੁਰਸਿਮਰਨਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਦੀ ਸੁੰਦਰਤਾ ਵਧਾਉਣ ’ਚ ਪਹਿਰਾਵੇ ਅਤੇ ਗਹਿਣਿਆਂ ਤੋਂ ਵੱਡਾ ਰੋਲ ਉਸ ਦਾ ਆਤਮ ਵਿਸ਼ਵਾਸ਼ ਹੈ। ਔਰਤਾਂ, ਧੀਆਂ ’ਚ ਆਤਮ ਵਿਸ਼ਵਾਸ਼ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਮਾਜ ’ਚ ਔਰਤਾਂ ਨੂੰ ਅਗਾਂਹ ਵੱਧਣ ਲਈ ਜਗ੍ਹਾ ਜਗ੍ਹਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਦਾ ਹੈ, ਜੇਕਰ ਉਨ੍ਹਾਂ ਅੰਦਰ ਆਤਮ ਵਿਸ਼ਵਾਸ਼ ਹੋਵੇਗਾ ਤਾਂ ਹੀ ਉਹ ਹਰ ਮੁਸ਼ਕਿਲ ਨਾਲ ਟਕਰਾਅ ਕੇ ਅੱਗੇ ਵੱਧ ਸਕਣਗੀਆਂ। ਇਸ ਲਈ ਉਨ੍ਹਾਂ ਦੀ ਸਿੱਖਿਆ ਵੱਲ ਸਾਡਾ ਖਾਸ ਉਪਰਾਲਾ ਹੋਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਔਰਤਾਂ ਨੂੰ ਸਮਾਜ ’ਚ ਚੰਗੇ ਰੁਤਬੇ ਗ੍ਰਹਿਣ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਹ ਵੱਖ-ਵੱਖ ਕਾਲਜਾਂ ’ਚ ਜਾ ਕੇ ਖੁਦ ਵਿਦਿਆਰਥੀਆਂ ਨੂੰ ਕੰਪੀਟੇਟਿਵ ਇਮਤਿਹਾਨ ਦੀ ਤਿਆਰੀ ਲਈ ਭਾਸ਼ਣ ਦੇਣਗੇ।
   ਕਾਲਜ ਦੇ ਪ੍ਰੋ: ਭੁਪਿੰਦਰ ਸਿੰਘ ਜੌਲੀ ਅਤੇ ਚੀਫ਼ ਵਾਰਡਨ ਪ੍ਰੋ: ਸੁਪਨਿੰਦਰ ਕੌਰ ਵੱਲੋਂ ਆਯੋਜਨ ਕੀਤੇ ਇਸ ਮੇਲੇ ’ਚ ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾਏ ਗਏ, ਉਥੇ ਫ਼ੈਕਲਟੀ ਮੈਂਬਰਜ਼ ਦੁਆਰਾ ਫੁੱਲਾਂ ਨਾਲ ਸਜਾਈ ਗਈ ਪੀਂਘ ’ਤੇ ਝੂਟੇ ਲੈਂਦਿਆਂ ਸਾਵਣ ਰੁੱਤ ’ਤੇ ਬੋਲੀਆਂ ਪਾਈਆਂ ਅਤੇ ਸਾਉਣ ਮਹੀਨੇ ਦੀ ਖੁਸ਼ੀ ਸਾਂਝੀ ਕੀਤੀ ਗਈ। ਮੇਲੇ ਦੌਰਾਨ ਮਹਿੰਦੀ, ਪੰਜਾਬੀ ਪਹਿਾਰਾਵਾ, ਸੰਗੀਤਕ ਤੇ ਸੱਭਿਆਚਾਰਕ ਪੇਸ਼ਕਾਰੀਆਂ, ਪੰਘੂੜੇ, ਪੀਂਘਾਂ, ਚੂੜੀਆਂ, ਖਾਣ ਪੀਣ ਦੇ ਸਟਾਲ, ਖੀਰ-ਪੂੜੇ, ਮਿਸ ਪੰਜਾਬਣ ਮੁਕਾਬਲੇ, ਲੋਕ ਨਾਚ : ਗਿੱਧਾ ਤੇ ਝੂਮਰ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ।
   ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਧਰਮਪਤਨੀ ਡਾ. ਰਮਿੰਦਰ ਕੌਰ ਅਤੇ ਹੋਰਨਾਂ ਸਟਾਫ਼ ਨਾਲ ਮਿਲ ਕੇ ਅਸਿਸਟੈਂਟ ਕਮਿਸ਼ਨਰ ਸ੍ਰੀਮਤੀ ਗੁਰਸਿਮਰਨਜੀਤ ਕੌਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਉਪਰੰਤ ਸ੍ਰੀਮਤੀ ਗੁਰਸਿਮਰਨਜੀਤ ਕੌਰ ਨੇ ਡਾ. ਰਮਿੰਦਰ ਕੌਰ, ਪ੍ਰੋ: ਸੁਪਨਿੰਦਰ ਕੌਰ ਅਤੇ ਵਿਦਿਆਰਥਣਾਂ ਨਾਲ ਮਿਲ ਕੇ ਗਿੱਧਾ ਅਤੇ ਬੋਲੀਆਂ ਵੀ ਪਾਈਆਂ।
   ਇਸ ਮੌਕੇ ਸ੍ਰੀਮਤੀ ਗੁਰਸਿਮਰਨਜੀਤ ਕੌਰ ਨੇ ਡਾ. ਰਮਿੰਦਰ ਕੌਰ ਨੇ ਕਰਵਾਏ ਗਏ ਮੁਕਾਬਲਿਆਂ ’ਚ ਮੜਕਵੀ ਤੋਰ ’ਚ ਬੀ. ਐਸ. ਸੀ. ਐਗਰੀਕਲਚਰ 5ਵਾਂ ਸਮੈਸਟਰ ਦੀ ਮਨਜੋਤ ਕੌਰ, ਮਜਾਜਣ ’ਚ ਬੀ. ਐਸ. ਸੀ. ਐਗਰੀਕਲਚਰ 3ਵਾਂ ਸਮੈਸਟਰ ਦੀ ਜੈਸਮੀਨ ਕੌਰ, ਪੰਜਾਬੀ ਪਹਿਰਾਵਾ ’ਚ ਬੀ. ਐਸ. ਸੀ. ਐਗਰੀਕਲਚਰ 5ਵਾਂ ਸਮੈਸਟਰ ਦੀ ਸੁਮਨਦੀਪ ਕੌਰ, ਗਿੱਧਿਆਂ ਦੀ ਰਾਣੀ ’ਚ ਬੀ. ਕਾਮ (ਆਨਰ) ਸਮੈਸਟਰ ਤੀਜਾ ਦੀ ਅਰਸ਼ਦੀਪ ਕੌਰ ਅਤੇ ਸੋਹਣੀ ਸਾਵਣ ਮੁਟਿਆਰ ’ਚ ਬੀ. ਬੀ. ਏ. ਫ਼ਾਈਨਲ ਯੇਅਰ ਦੀ ਮੁਸਕਾਨ ਭਾਰਦਵਾਜ ਨੂੰ ਸਨਮਾਨਿਤ ਕੀਤਾ। 
  ਇਸ ਮੌਕੇ ਪੰਜਾਬੀ ਵਿਭਾਗ ਤੋਂ ਡਾ. ਹਰਜੀਤ ਕੌਰ, ਪੋਲੀਟੀਕਲ ਸਾਇੰਸ ਵਿਭਾਗ ਤੋਂ ਡਾ. ਦਵਿੰਦਰ ਕੌਰ ਅਤੇ ਫ਼ਾਈਨ ਆਰਟ ਵਿਭਾਗ ਤੋਂ ਪ੍ਰੋ: ਮਹਿਤਾਬ ਕੌਰ ਨੇ ਜੱਜ ਦੀ ਅਤੇ ਮੰਚ ਸੰਚਾਲਕਾ ਦੀ ਭੂਮਿਕਾ ਗੁਰਮਿੰਦਰ ਕੌਰ ਨੇ ਨਿਭਾਈ। ਇਸ ਮੌਕੇ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਡਾ. ਦੀਪਕ ਦੇਵਗਨ, ਪ੍ਰੋ: ਪ੍ਰਭਜੋਤ ਕੌਰ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise