-->
ਕੋਲੋਵਾਲ ਵਿਖੇ ਹੋਏ ਕਬੱਡੀ ਮੁਕਾਬਲਿਆਂ ਵਿੱਚ ਬਹਿੜਵਾਲ ਦੀ ਟੀਮ ਜੇਤੂ

ਕੋਲੋਵਾਲ ਵਿਖੇ ਹੋਏ ਕਬੱਡੀ ਮੁਕਾਬਲਿਆਂ ਵਿੱਚ ਬਹਿੜਵਾਲ ਦੀ ਟੀਮ ਜੇਤੂ

ਕੋਲੋਵਾਲ ਵਿਖੇ ਹੋਏ ਕਬੱਡੀ ਮੁਕਾਬਲਿਆਂ ਵਿੱਚ
ਬਹਿੜਵਾਲ ਦੀ ਟੀਮ ਜੇਤੂ
ਅੰਮ੍ਰਿਤਸਰ, 30 ਅਗਸਤ ( ਸੁਖਬੀਰ ਸਿੰਘ ) - ਸਮੂਹ ਨਗਰ ਨਿਵਾਸੀਆਂ ਤੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਕੋਲੋਵਾਲ ਦੇ ਗੁਰਦੁਆਰਾ ਬਾਬਾ ਦਿੱਤ ਮੱਲ ਸ਼ਹੀਦ ਦੇ ਅਸਥਾਨ ਤੇ ਸਾਲਾਨਾ ਜੋੜ ਮੇਲਾ ਤੇ ਕਬੱਡੀ ਮੁਕਾਬਲੇ ਕਰਵਾਏ ਗਏ । ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਗਏ ਦੀਵਾਨ ਵਿੱਚ ਭਾਈ ਗੁਰਸੇਵਕ ਸਿੰਘ ਪੱਧਰੀ, ਨੂਰਪੁਰ ਵਾਲੀਆਂ ਬੀਬੀਆਂ, ਗਿਆਨੀ ਸਰੂਪ ਸਿੰਘ ਕੰਡਿਆਣਾ, ਭਾਈ ਗੁਰਜੰਟ ਸਿੰਘ ਬੈੰਕਾ ਦੇ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ । 
   ਸ਼ਾਮ ਨੂੰ ਹੋਏ ਕਬੱਡੀ ਮੁਕਾਬਲਿਆਂ ਵਿੱਚ ਬਹਿੜਵਾਲ ਦੀ ਟੀਮ ਨੇ ਕਬੱਡੀ ਕਲੱਬ ਕਲਸ ਨੂੰ ਹਰਾ ਕੇ ਜਿੱਤ ਹਾਸਲ ਕੀਤੀ । ਦੂਸਰੇ ਮੁਕਾਬਲੇ ਵਿੱਚ ਕਬੱਡੀ ਕਲੱਬ ਮਿਆਦੀਆਂ ਨੇ ਬਾਬਾ ਮੰਗਲ ਸਿੰਘ ਸਤਲਾਣੀ ਸਾਹਿਬ ਕਬੱਡੀ ਕਲੱਬ ਨੂੰ 28 ਦੇ ਮੁਕਾਬਲੇ 37½ ਅੰਕ ਪਾ੍ਪਤ ਕਰਕੇ ਜਿੱਤ ਹਾਸਲ ਕੀਤੀ । ਛੋਟੇ ਬੱਚਿਆਂ ਦਰਮਿਆਨ ਹੋਇਆ ਕਬੱਡੀ ਮੁਕਾਬਲਾ ਵੀ ਖਿੱਚ ਦਾ ਕੇਂਦਰ ਬਣਿਆ ਰਿਹਾ । ਕਬੱਡੀ ਮੁਕਾਬਲਿਆਂ ਸਮੇਂ ਹਰਜੀਤ ਸਿੰਘ ਰਡਾਲਾ ਵੱਲੋਂ ਕੁਮੈਂਟਰੀ ਕੀਤੀ ਗਈ । ਪ੍ਬੰਧਕ ਕਮੇਟੀ ਵੱਲੋਂ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ ।

Ads on article

Advertise in articles 1

advertising articles 2

Advertise