-->
ਸਬ ਇੰਸਪੈਕਟਰ ਨਰਿੰਦਰ ਸਿੰਘ ਨੂੰ ਯਾਰਾਂ ਦਾ ਯਾਰ ਤੇ ਇਮਾਨਦਾਰ ਅਫਸਰ ਐਲਾਨਨ ਦੀਆਂ ਪੋਸਟਾਂ ਹੋਈਆਂ ਵਾਇਰਲ

ਸਬ ਇੰਸਪੈਕਟਰ ਨਰਿੰਦਰ ਸਿੰਘ ਨੂੰ ਯਾਰਾਂ ਦਾ ਯਾਰ ਤੇ ਇਮਾਨਦਾਰ ਅਫਸਰ ਐਲਾਨਨ ਦੀਆਂ ਪੋਸਟਾਂ ਹੋਈਆਂ ਵਾਇਰਲ

ਸਬ ਇੰਸਪੈਕਟਰ ਨਰਿੰਦਰ ਸਿੰਘ ਨੂੰ ਯਾਰਾਂ ਦਾ ਯਾਰ ਤੇ
ਇਮਾਨਦਾਰ ਅਫਸਰ ਐਲਾਨਨ ਦੀਆਂ ਪੋਸਟਾਂ ਹੋਈਆਂ ਵਾਇਰਲ
ਅੰਮ੍ਰਿਤਸਰ, 2 ਅਗਸਤ ( ਸੁਖਬੀਰ ਸਿੰਘ ) - ਬੀਤੇ ਦਿਨੀ ਐਸ.ਟੀ.ਐਫ ਅੰਮ੍ਰਿਤਸਰ ਵੱਲੋਂ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਲੋਪੋਕੇ ਵਿਖੇ ਐਸ.ਐਚ.ਓ ਵਜੋ ਤਾਇਨਾਤ ਸਬ ਇੰਸਪੈਕਟਰ ਨਰਿੰਦਰ ਸਿੰਘ ਨੂੰ ਨਸ਼ਾ ਤਸਕਰਾਂ ਪਾਸੋ 10 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ, ਪਰ ਅੱਜਕਲ ਸ਼ੋਸ਼ਲ ਮੀਡੀਆ ‘ਤੇ ਸਬ ਇੰਸਪੈਕਟਰ ਨਰਿੰਦਰ ਸਿੰਘ ਨੂੰ ਯਾਰਾਂ ਦਾ ਯਾਰ ਤੇ ਇਮਾਨਦਾਰ ਅਫਸਰ ਐਲਾਨਨ ਦੀਆਂ ਪੋਸਟਾਂ ਖੂਬ ਵਾਇਰਲ ਹੋ ਰਹੀਆ ਹਨ। ਸ਼ੋਸ਼ਲ ਮੀਡੀਆ ‘ਤੇ ਦੱਸਿਆ ਜਾ ਰਿਹਾ ਹੈ ਕਿ ਸਬ ਇੰਸਪੈਕਟਰ ਨਰਿੰਦਰ ਸਿੰਘ ਹਰੇਕ ਵਿਅਕਤੀ ਨੂੰ ਇਨਸਾਫ ਦਵਾਉਂਣ ਵਾਲਾ ਮਿਹਨਤੀ ਤੇ ਇਮਾਨਦਾਰ ਪੁਲਿਸ ਅਫਸਰ ਸੀ ਅਤੇ ਉਹ ਆਪਣੇ ਆਪ ‘ਚ ਇਕ ਇਮਾਨਦਾਰੀ ਦੀ ਮਿਸਾਲ ਸੀ ਤੇ ਉਸ ਨੂੰ ਕਿਸੇ ਸਾਜਿਸ਼ ਦੇ ਤਹਿਤ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਜਦ ਉਹ ਖਾਸਾ ਚੌਂਕੀ ਦੇ ਇੰਚਾਰਜ ਸਨ ਤਾਂ ਉਨ੍ਹਾਂ ਨੇ 20 ਹਜਾਰ ਨਸ਼ੀਲੀਆਂ ਗੋਲੀਆਂ, 2 ਕਿਲੋ ਹੈਰੋਇਨ, 12 ਪੀ.ਓ, ਇੱਕ ਪਿਸਟਲ, 10 ਹਜ਼ਾਰ ਲੀਟਰ ਦੇਸੀ ਸ਼ਰਾਬ, 20 ਹਜ਼ਾਰ ਲੀਟਰ ਲਾਹਣ, 1 ਕਿਲੋ ਸਮੇਕ ਤੇ ਰਾਮ ਤੀਰਥ ਚੌਂਕੀ ਲੱਗਿਆ 2 ਪਿਸਟਲ, ਅੱਧਾ ਕਿਲੋ ਹੈਰੋਇਨ, 15 ਹਜ਼ਾਰ ਲੀਟਰ ਦੇਸੀ ਸ਼ਰਾਬ ਚਾਲੂ ਭੱਠੀਆਂ 7 ਪੀ.ਓ ਫੜੇ। ਇਸ ਤੋਂ ਇਲਾਵਾ ਉਨ੍ਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਠੱਲ ਪਾਈ ਅਤੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਘਰ-ਘਰ ਜਾ ਕੇ ਰਾਸ਼ਨ ਵੰਡਿਆ। ਸਬ ਇੰਸਪੈਕਟਰ ਨਰਿੰਦਰ ਸਿੰਘ ਦੇ ਥਾਣਾ ਰਾਜਾਸਾਂਸੀ ਲੱਗਣ ‘ਤੇ 3 ਕਿਲੋ ਅਫੀਮ, 2 ਕਿਲੋ ਹੈਰੋਇਨ, ਇੱਕ ਲੱਖ ਨਸ਼ੀਲੀਆ ਗੋਲੀਆਂ, 20 ਪੀ.ਓ, 40 ਹਜ਼ਾਰ ਲੀਟਰ ਦੇਸੀ ਲਾਹਣ, 2 ਪਿਸਟਲ ਫੜੇ ਸਨ ਅਤੇ ਥਾਣਾ ਘਰਿੰਡਾ ਵਿੱਖੇ ਲੱਗਣ ‘ਤੇ 3 ਫੈਕਟਰੀਆਂ ਨਜਾਇਜ਼ ਦੇਸੀ ਸ਼ਰਾਬ ਦੀਆਂ ਬੰਦ ਕਰਵਾਈਆਂ, 2 ਲੱਖ  ਲੀਟਰ ਦੇਸੀ ਲਾਹਣ, ਅਟਾਰੀ ਬਾਰਡਰ ਤੋਂ 3 ਅਸਾਲਟਾਂ ਫੜੀਆ, 1.50 ਡੇਢ ਲੱਖ ਨਸ਼ੀਲੀਆਂ ਗੋਲੀਆਂ, 15 ਪੀ.ਓ, 7 ਗੈਂਗਸਟਰ, 3 ਕਿਲੋ ਹੈਰੋਇਨ, 2 ਕਿਲੋ ਅਫੀਮ ਅਤੇ ਹੋਰ ਨਸ਼ੀਲੇ ਪਦਾਰਥ ਫੜੇ। ਇਸੇ ਤਰ੍ਹਾਂ ਥਾਣਾ ਲੋਪੋਕੇ ਲੱਗਿਆਂ ਉਨ੍ਹਾਂ ਨੇ 80 ਡਰੱਮ 200 ਲੀਟਰ ਵਾਲੇ, 100 ਡਰੱਮ 100 ਲੀਟਰ ਵਾਲੇ, 9 ਟੈਕੀਆਂ 1000 ਲੀਟਰ ਵਾਲੀਆਂ, 50 ਡਰੱਮ 50 ਲੀਟਰ ਵਾਲੇ ਤੇ ਚਾਲੂ ਭੱਠੀਆਂ ਸਮੇਤ ਦੇਸੀ ਲਾਹਣ ਤੇ ਸ਼ਰਾਬ ਸਮੇਤ ਦੋਸ਼ੀ ਕਾਬੂ ਕੀਤੇ, 5 ਪਿਸਟਲ, 2 ਕਿਲੋ ਹੈਰੋਇਨ, 1 ਕਿਲੋ ਅਫੀਮ, 40 ਹਜ਼ਾਰ ਨਸ਼ੀਲੀਆ ਗੋਲੀਆਂ ਫੜੀਆ। ਸ਼ੋਸ਼ਲ ਮੀਡੀਆ ‘ਤੇ ਦੱਸਿਆ ਜਾ ਰਿਹਾ ਹੈ ਕਿ ਜੇਕਰ ਉਕਤ ਪੁਲਿਸ ਅਫਸਰ ਰਿਸ਼ਵਤ ਲੈਂਦਾ ਹੁੰਦਾ ਤਾਂ ਇਹ ਸਭ ਕੁੱਝ ਨਾ ਫੜਦਾ। ਸਬ ਇੰਸਪੈਕਟਰ ਨਰਿੰਦਰ ਸਿੰਘ ਜਿਸ ਥਾਣੇ ਵੀ ਅਫਸਰ ਰਿਹਾ ਹੈ, ਉਥੋਂ ਦੀ ਜਨਤਾ ਨੂੰ ਪੁੱਛੋ ਕਿ ਇਸ ਅਫਸਰ ਨੇ ਕਿਸ ਤਰ੍ਹਾਂ ਖੜ੍ਹੇ ਮੱਥੇ ਲੋਕਾਂ ਦੇ ਕੰਮ ਕੀਤੇ ਹਨ, ਜੇਕਰ ਲੋਕ ਕਹਿ ਦੇਣ ਕਿ ਇਸ ਅਫਸਰ ਨੇ ਗਲਤ ਕੰਮ ਕੀਤੇ ਹਨ ਜਾਂ ਰਿਸ਼ਵਤ ਲਈ ਹੈ, ਫਿਰ ਚਾਹੇ ਜੋ ਮਰਜ਼ੀ ਕਾਰਵਾਈ ਕਰਦੋ, ਕੋਈ ਗਮ ਨਹੀਂ। ਸ਼ੋਸ਼ਲ ਮੀਡੀਆ ‘ਤੇ ਕਿਹਾ ਜਾ ਰਿਹਾ ਹੈ ਕਿ ਜਿੰਨ੍ਹਾਂ ਵਿਅਕਤੀਆਂ ਨੇ ਵੀ ਇਸ ਇਮਾਨਦਾਰ ਅਫਸਰ ਨੂੰ ਬਦਨਾਮ ਕਰਕੇ ਦਾਗ ਲਾਇਆ ਹੈ, ਉਹ ਵੀ ਸਜਾ ਦੇ ਹੱਕਦਾਰ ਹਨ। ਸ਼ੋਸ਼ਲ ਮੀਡੀਆ ‘ਤੇ ਸਬ ਇੰਸਪੈਕਟਰ ਨਰਿੰਦਰ ਸਿੰਘ ਦੇ ਹੱਕ ਵਿੱਚ ਖੜ੍ਹਨ ਦੀ ਅਪੀਲ ਕਰਦਿਆਂ ਕਿਹਾ ਕਿ ਉਸ ਇਮਾਨਦਾਰ ਅਫਸਰ ਨੇ ਸਾਰਿਆਂ ਦੀ ਗੱਲ ਸੁਣੀ ਹੈ, ਭਾਂਵੇ ਕਿਸਾਨ ਯੂਨੀਅਨ ਹੋਵੇ ਜਾਂ ਗੁਰੂ ਮਹਾਰਾਜ ਜੀ ਦੇ ਸਤਿਕਾਰ ਲਈ ਬਣੀ ਕਮੇਟੀ ਹੋਵੇ ਜਾਂ ਫਿਰ ਮਜਦੂਰਾਂ ਦੇ ਹੱਕਾਂ ਦੀ ਗੱਲ ਹੋਵੇ ਜਾਂ ਫਿਰ ਬਜੁਰਗ ਮਾਤਾ ਪਿਤਾ ਦੇ ਮਸਲੇ ਹੋਣ, ਉਨ੍ਹਾਂ ਨੇ ਹਰ ਇੱਕ ਨੂੰ ਇਨਸਾਫ ਦਵਾਉਣ ਲਈ ਆਪਣੀ ਇਮਾਨਦਾਰੀ ਦੀ ਅਹਿਮ ਭੂਮਿਕਾ ਨਿਭਾਂਈ ਹੈ। ਅੱਜ ਲੋੜ ਹੈ ਉਸ ਸੱਚੇ ਤੇ ਇਮਾਨਦਾਰ ਅਫਸਰ ਦੇ ਹੱਕ ਵਿੱਚ ਹਾ ਦਾ ਨਾਅਰਾ ਮਾਰਨ ਦੀ। ਉਨ੍ਹਾਂ ਅਖੀਰ ਵਿਚ ਕਿਸਾਨ ਜਥੇਬੰਦੀਆਂ, ਸਤਿਕਾਰ ਕਮੇਟੀਆਂ ਦੇ ਆਗੂਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਬ ਇੰਸਪੈਕਟਰ ਨਰਿੰਦਰ ਸਿੰਘ ਨੂੰ ਇਨਸਾਫ ਦਵਾਉਣ ਲਈ ਅੱਗੇ ਆਉਣ।

Ads on article

Advertise in articles 1

advertising articles 2

Advertise