-->
ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ

ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ

ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ
ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ
ਅੰਮ੍ਰਿਤਸਰ, 5 ਅਗਸਤ ( ਸੁਖਬੀਰ ਸਿੰਘ ) - ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਇਕ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਬਲੱਡ ਬੈਂਕ ਦੀ ਟੀਮ ਵਿਸ਼ੇਸ਼ ਤੋਰ ਤੇ ਪਹੁੰਚੀ ਇਹ ਖੂਨਦਾਨ ਕੈਂਪ ਮਾਨਯੋਗ ਸਿਵਲ ਸਰਜਨ  ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ ਸੁਮੀਤ ਸਿੰਘ ਜੀ ਯੋਗ ਅਗਵਾਈ ਹੇਠ ਕੀਤਾ ਗਿਆ, ਜਿਸ ਦੌਰਾਨ ਵੱਖ ਵੱਖ ਪਿੰਡ, ਮਾਨਾਂਵਾਲਾ ਕਾਲਜ ਆਫ ਇੰਜਨੀਰਿੰਗ ਦੇ ਵਿਦਿਆਰਥੀਆਂ ਅਤੇ ਬਲਾਕ ਮਾਨਾਂਵਾਲਾ ਦੇ ਸਮੂਹ ਮਲਟੀ ਪ੍ਰਪਸ ਹੈਲਥ ਵਰਕਰ ਮੇਲ ਅਤੇ ਸੁਪਰਵਾਈਜ਼ਰ ਵਲੋਂ ਖੂਨਦਾਨ ਕਰਨ ਵਿੱਚ ਯੋਗਦਾਨ ਪਾਇਆ ।
ਇਸ ਖੂਨਦਾਨ ਕੈਂਪ ਦਾ ਆਯੋਜਨ ਸੀਨੀਅਰ ਮੈਡੀਕਲ ਅਫਸਰ ਡਾ ਸੁਮੀਤ ਸਿੰਘ ਜੀ ਵਲੋਂ ਸੀ.ਐਚ.ਸੀ ਮਾਨਾਂਵਾਲਾ ਦੇ ਸਮੂਹ ਮੈਡੀਕਲ ਅਫਸਰ ਡਾ ਰਜਨੀਸ਼ ਕੁਮਾਰ (ਐਮ.ਡੀ ਮੈਡੀਸਿਨ), ਡਾ ਸਾਹਿਲ ਬਤਰਾ, ਡਾ ਕਮਲਪ੍ਰੀਤ ਕੌਰ, ਬਲੱਡ ਬੈਂਕ ਸਿਵਲ ਹਸਪਤਾਲ ਦੇ ਡਾ ਹਰਕੀਰਤ ਕੌਰ ਮੈਡਮ ਦੀ ਹਾਜਰੀ ਵਿੱਚ ਕੀਤਾ ਗਿਆ । ਖੂਨਦਾਨ ਕੈਂਪ ਦੀ ਸ਼ੁਰੂਆਤ ਸਬ ਤੋਂ ਪਹਿਲਾ ਸੀਨੀਅਰ ਮੈਡੀਕਲ ਅਫਸਰ ਡਾ ਸੁਮੀਤ ਸਿੰਘ ਜੀ ਵਲੋਂ ਕਰਕੇ ਕੀਤਾ ਗਿਆ । ਓਹਨਾ ਕਿਹਾ ਕਿ ਖੂਨਦਾਨ ਕਰਨਾ ਮਹਾਦਾਨ ਹੈ ਅਤੇ ਇਕ ਯੂਨਿਟ ਦਾਨ ਕੀਤਾ ਗਿਆ ਖੂਨ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦਾ ਹੈ । ਓਹਨਾ ਕਿਹਾ ਕਿ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ ਅਤੇ ਜਿਹੜੇ ਨੌਜ਼ਵਾਨ ਨੇ ਇਕ ਵਾਰ ਵੀ ਖੂਨਦਾਨ ਨਹੀਂ ਕੀਤਾ ਉਸਨੂੰ ਖੂਨਦਾਨ ਕਰਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਕੈਂਪ ਦੌਰਾਨ ਲਗਭਗ 50 ਤੋਂ ਵੱਧ ਲੋਕਾਂ ਨੇ ਆਪਣੀ ਇੱਛਾ ਨਾਲ ਖੂਨਦਾਨ ਕੀਤਾ । ਇਸ ਮੌਕੇ ਓਹਨਾ ਖੂਨਦਾਨ ਕਰਨ ਉਪਰੰਤ ਸਰਟੀਫਿਕੇਟ ਵੀ ਵੰਡੇ ਗਏ ।
ਇਸ ਕੈਂਪ ਦੌਰਾਨ ਬਲੱਡ ਬੈਂਕ ਤੋਂ ਪੈਥੋਲੋਜਿਸਟ ਡਾ ਹਰਕੀਰਤ ਕੌਰ, ਐਮ.ਐਲ.ਟੀ ਕੁਲਦੀਪ ਕੌਰ, ਸ਼ਿਵਾ,ਐਮ.ਐਲ.ਟੀ, ਸੀ.ਐਚ.ਸੀ ਮਾਨਾਂਵਾਲਾ ਤੋਂ ਐਮ.ਐਲ.ਟੀ ਪ੍ਰਭਜੋਤ ਕੌਰ, ਸਵਿੰਦਰ ਸਿੰਘ, ਕਵਿਤਾ, ਸੁਮਨ ਬਾਲਾ, ਹਾਰਕਵਾਲਜੋਤ ਕੌਰ, ਕੰਵਲਜੀਤ ਸਿੰਘ, ਬਲਾਕ ਏਕ੍ਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ, ਐਸ.ਆਈ ਬਲਜੀਤ ਸਿੰਘ, ਐਸ.ਆਈ ਦੀਦਾਰ ਸਿੰਘ, ਅਜਮੇਰ ਸਿੰਘ, ਹਰਜਿੰਦਰਪਾਲ ਸਿੰਘ, ਹਰਜੀਤ ਸਿੰਘ ਐਸ.ਆਈ, ਪ੍ਰਿੰਸ ਮੇਲ ਹੈਲਥ ਵਰਕਰ, ਬਲਜੀਤ ਸਿੰਘ ਮੇਲ ਹੈਲਥ ਵਰਕਰ, ਰਾਣਾ ਸਤਪਾਲ ਸਿੰਘ, ਬਲਬੀਰ ਸਿੰਘ ਜੰਡ, ਸਰਬਜੀਤ ਸਿੰਘ, ਕੰਵਰਦੀਪ ਸਿੰਘ, ਜਰਮਨਜੀਤ ਸਿੰਘ, ਸਮੇਤ ਸਮੂਹ ਹੈਲਥ ਵਰਕਰ ਮੌਜੂਦ ਸਨ ।। 

Ads on article

Advertise in articles 1

advertising articles 2

Advertise