-->
ਗੈਰ ਕਾਨੂੰਨੀ ਸ਼ਰਾਬ ਦੇ ਅਹਾਤੇ ਲਗਾ ਰਹੇ ਐਕਸਾਈਜ਼ ਵਿਭਾਗ ਨੂੰ ਵੱਡੇ ਪੱਧਰ ਤੇ ਚੂਨਾ

ਗੈਰ ਕਾਨੂੰਨੀ ਸ਼ਰਾਬ ਦੇ ਅਹਾਤੇ ਲਗਾ ਰਹੇ ਐਕਸਾਈਜ਼ ਵਿਭਾਗ ਨੂੰ ਵੱਡੇ ਪੱਧਰ ਤੇ ਚੂਨਾ

ਗੈਰ ਕਾਨੂੰਨੀ ਸ਼ਰਾਬ ਦੇ ਅਹਾਤੇ ਲਗਾ ਰਹੇ
ਐਕਸਾਈਜ਼ ਵਿਭਾਗ ਨੂੰ ਵੱਡੇ ਪੱਧਰ ਤੇ ਚੂਨਾ
ਅੰਮ੍ਰਿਤਸਰ, 2 ਅਗਸਤ ( ਸੁਖਬੀਰ ਸਿੰਘ ) - ਪੰਜਾਬ ਸਰਕਾਰ ਨੂੰ ਲਗਾਇਆ ਜਾ ਰਿਹਾ ਹੈ ਵੱਡੇ ਪੱਧਰ ਤੇ ਚੂਨਾ ਵੇਖਣ ਵਿੱਚ ਆਇਆ ਹੈ ਕਿ ਸ਼ਹਿਰ ਦੇ ਵੱਖ ਵੱਖ ਹਲਕਿਆਂ ਵਿੱਚ ਸ਼ਰੇਆਮ ਚੱਲ ਰਹੇ ਹਨ ਗੈਰ ਕਾਨੂੰਨੀ ਢੰਗ ਨਾਲ ਬਿਨਾਂ ਪਰਮਿਟ ਤੋਂ ਸ਼ਰਾਬ ਪੀਣ ਵਾਲੇ ਅਹਾਤੇ ਅਤੇ ਬਾਰ ਵੇਖਿਆ ਜਾਵੇ ਤਾਂ ਇੱਕ ਸ਼ਰਾਬ ਦੇ ਠੇਕੇ ਵਾਲੇ ਨੂੰ ਸਿਰਫ ਇੱਕ ਅਹਾਤਾ ਐਕਸਾਈਜ਼ ਵਿਭਾਗ ਵੱਲੋਂ ਮਨਜੂਰ ਕੀਤਾ ਜਾਂਦਾ ਹੈ ਪਰ ਇੱਕ ਸ਼ਰਾਬ ਦੇ ਠੇਕੇ ਵਾਲਾ ਆਪਣੇ ਅਹਾਤੇ ਤੋਂ ਇਲਾਵਾ ਆਪਣੇ ਨੇੜੇ ਤੇੜੇ ਖੁੱਲ੍ਹੀਆਂ ਹੋਈਆਂ ਮਾਸ ਮੱਛੀ ਦੀਆਂ ਦੁਕਾਨਾਂ ਵਾਲਿਆ ਨੂੰ ਆਪਣੀਆਂ ਦੁਕਾਨਾਂ ਤੇ ਸ਼ਰਾਬ ਪਿਲਾਉਣ ਦੀ ਮਨਜੂਰੀ ਉਸ ਸ਼ਰਾਬ ਦੇ ਠੇਕੇ ਵਾਲੇ ਨੇ ਦਿੱਤੀ ਹੁੰਦੀ ਹੈ ਇਸ ਬਦਲੇ ਸ਼ਰਾਬ ਦੇ ਠੇਕੇ ਵਾਲੇ ਕਰਿੰਦੇ ਇਹਨਾਂ ਮਾਸ ਮੱਛੀ ਦੀਆਂ ਦੁਕਾਨਾਂ ਤੋਂ ਪ੍ਰਤੀ ਦੁਕਾਨ ਤੋਂ 100 ਰੁਪਏ ਤੋਂ 300 ਰੁਪਏ ਤੱਕ ਰੋਜ਼ਾਨਾ ਵਸੂਲ ਕਰਦੇ ਹਨ ਹਾਲਾਂਕਿ ਇਸ ਦੀ ਮਨਜੂਰੀ ਇਹਨਾਂ ਸ਼ਰਾਬ ਦੇ ਠੇਕੇ ਵਾਲਿਆ ਕੋਲ ਨਹੀਂ ਹੁੰਦੀ ਹਾਲਾਂਕਿ ਇਹ ਕੰਮ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦਾ ਹੁੰਦਾ ਹੈ ਪਰ ਐਕਸਾਈਜ਼ ਵਿਭਾਗ ਦੇ ਅਧਿਕਾਰੀ ਇਹਨਾਂ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਪਿਲਾਉਣ ਵਾਲੀਆ ਦੁਕਾਨਾਂ ਉੱਪਰ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ  ਲਿਆਂਦੀ ਜਾਂਦੀ ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਇਹ ਸਾਰਾ ਕੰਮ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਚੱਲ ਰਿਹਾ ਹੈ ਜਿਸ ਕਾਰਨ ਐਕਸਾਈਜ਼ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਖ਼ਜਾਨੇ ਨੂੰ ਵੱਡੇ ਪੱਧਰ ਤੇ ਚੂਨਾ ਲਾਇਆ ਜਾ ਰਿਹਾ ਹੈ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਐਕਸਾਈਜ਼ ਕਮਿਸ਼ਨਰ ਪੰਜਾਬ ਸ੍ਰੀ ਵਰੁਨ ਰੂੰਜਮ ਨੂੰ ਚਾਹੀਦਾ ਹੈ ਕਿ ਇਸ ਦੀ ਵੱਡੇ ਪੱਧਰ ਤੇ ਪੜ੍ਹਤਾਲ ਕਰਨ ਅਤੇ ਇਸ ਵਿੱਚ ਸਾਹਮਣੇ ਆਉਣ ਵਾਲੇ ਐਕਸਾਈਜ਼ ਵਿਭਾਗ ਅਧਿਕਾਰੀਆਂ ਅਤੇ ਸ਼ਰਾਬ ਦੇ ਠੇਕੇ ਵਾਲਿਆ  ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਪੰਜਾਬ ਸਰਕਾਰ ਨੂੰ ਚੂਨਾ ਲੱਗਣੋ ਬੱਚ ਸਕੇ ।।

Ads on article

Advertise in articles 1

advertising articles 2

Advertise