-->
ਐਸ ਐਨ ਕਾਲਜ ਦੀ ਵਿਦਿਆਰਥਣ ਹਰਕੋਮਲਪ੍ਰੀਤ ਨੇ ਬੀ: ਏ ਫਾਈਨਲ ਚੋ ਕੀਤਾ ਪਹਿਲਾ ਸਥਾਨ ਹਾਸਿਲ

ਐਸ ਐਨ ਕਾਲਜ ਦੀ ਵਿਦਿਆਰਥਣ ਹਰਕੋਮਲਪ੍ਰੀਤ ਨੇ ਬੀ: ਏ ਫਾਈਨਲ ਚੋ ਕੀਤਾ ਪਹਿਲਾ ਸਥਾਨ ਹਾਸਿਲ

ਐਸ ਐਨ ਕਾਲਜ ਦੀ ਵਿਦਿਆਰਥਣ ਹਰਕੋਮਲਪ੍ਰੀਤ ਨੇ
ਬੀ: ਏ ਫਾਈਨਲ ਚੋ ਕੀਤਾ ਪਹਿਲਾ ਸਥਾਨ ਹਾਸਿਲ
ਅੰਮ੍ਰਿਤਸਰ, 18 ਅਗਸਤ ( ਸੁਖਬੀਰ ਸਿੰਘ ) - ਐਸ ਐਨ ਕਾਲਜ ਗ੍ਰੀਨ ਐਵੀਨਿਊ ਅੰਮ੍ਰਿਤਸਰ  ਬੀ:ਏ ਫਾਇਨਲ ਯੀਅਰ ਦੀ  ਵਿਦਿਆਰਥਣ ਹਰਕੋਮਲਪ੍ਰੀਤ ਕੌਰ ਨੇ ਕਾਲਜ ਵਿਚੋ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਐਸ ਐਨ ਕਾਲਜ ਦੀ ਪ੍ਰਿੰਸੀਪਲ ਸ੍ਰੀ ਮਤੀ ਡਾ:ਹਰਬਿੰਦਰ ਕੌਰ ਤੇ ਸਮੂਹ ਸਟਾਫ ਵੱਲੋਂ ਹਰਕੋਮਲਪ੍ਰੀਤ ਨੂੰ ਵਧਾਈ ਦਿੱਤੀ ਗਈ ਅਤੇ ਮਿਠਾਈ ਵੱਡੀ ਗਈ ।ਇਸ ਸਮੇ ਕੋਮਲਪ੍ਰੀਤ ਦੇ ਪਿਤਾ ਏ ਐਸ ਆਈ ਜਸਬੀਰ ਸਿੰਘ ਰੀਡਰ ਏ ਸੀ ਪੀ ਅੰਮ੍ਰਿਤਸਰ ਨੇ ਕਿਹਾ ਕਿ ਉਹਨਾਂ ਦੀ ਬੇਟੀ ਦੀ ਕਾਮਯਾਬੀ ਪਿਛੇ ਸਮੂਹ ਕਾਲਜ ਦੇ ਟੀਚਰਾਂ ਦਾ ਵਿਸ਼ੇਸ਼ ਯੋਗਦਾਨ ਹੈ। ਉਹਨਾਂ ਕਿਹਾ ਕਿ ਮੈ ਆਪਣੀ ਬੱਚੀ ਦੀ ਕਾਮਯਾਬੀ ਲਈ ਪਰਮਾਤਮਾ ਦਾ ਕੋਟਿਨ ਕੋਟਿ ਧੰਨਵਾਦ ਕਰਦਾ ਹਾ ਅਤੇ ਹਰਕੋਮਲਪ੍ਰੀਤ ਦੇ ਉਜਲੇ ਭਵਿੱਖ ਦੀ ਕਾਮਨਾ ਕਰਦਾ ਹਾ ।।

Ads on article

Advertise in articles 1

advertising articles 2

Advertise