-->
ਸੰਤ ਜੱਸੋਵਾਲ ਵਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਦਾ ਸਨਮਾਨ

ਸੰਤ ਜੱਸੋਵਾਲ ਵਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਦਾ ਸਨਮਾਨ

ਸੰਤ ਜੱਸੋਵਾਲ ਵਲੋਂ ਕੈਬਨਿਟ ਮੰਤਰੀ ਹਰਭਜਨ
ਸਿੰਘ ਈ.ਟੀ.ਓ ਦਾ ਸਨਮਾਨ
ਅੰਮ੍ਰਿਤਸਰ, 29 ਅਗਸਤ ( ਸੁਖਬੀਰ ਸਿੰਘ ) - ਬੀਤੇ ਦਿਨ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਦਮਦਮੀ ਟਕਸਾਲ ਭਿੰਡਰਾਂਵਾਲੇ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਬਿਜਲੀ ਵਿਭਾਗ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਪੰਜਾਬ ਨਾਲ ਪੰਜਾਬ ਲੋਕ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਉਪਰੰਤ ਸੰਤ ਜੱਸੋਵਾਲ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਧਰਮ ਸੁੱਪਤਨੀ ਮੈਡਮ ਸੁਹਿੰਦਰ ਕੌਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮੇਜਰ ਸਿੰਘ ਸਰਕਲ ਇੰਚਾਰਜ ਰਸੂਲਪੁਰ, ਜਥੇਦਾਰ ਜੰਗ ਬਹਾਦਰ ਸਿੰਘ ਨਵਾਂਸ਼ਹਿਰ, ਰਾਜਪਾਲ ਸਿੰਘ ਰਾਜਾ ਬਲਾਕ ਪ੍ਰਧਾਨ, ਅਮਰੀਕ ਸਿੰਘ ਸਾਬਕਾ ਸਰਪੰਚ ਮੀਰਾਂਚੱਕ, ਕਵੀਸ਼ਰ ਸੰਦੀਪ ਸਿੰਘ ਆਦਿ ਹਾਜ਼ਰ ਸਨ।  

Ads on article

Advertise in articles 1

advertising articles 2

Advertise