-->
ਸਮਾਰਟ ਸਿਟੀ ਪ੍ਰੋਜੈਕਟ ਤਹਿਤ ਆਈ.ਸੀ.ਸੀ.ਸੀ ਕਮਾਂਡ ਸੈਂਟਰ ਦਾ ਕੀਤਾ ਉਦਘਾਟਨ

ਸਮਾਰਟ ਸਿਟੀ ਪ੍ਰੋਜੈਕਟ ਤਹਿਤ ਆਈ.ਸੀ.ਸੀ.ਸੀ ਕਮਾਂਡ ਸੈਂਟਰ ਦਾ ਕੀਤਾ ਉਦਘਾਟਨ

ਸਮਾਰਟ ਸਿਟੀ ਪ੍ਰੋਜੈਕਟ ਤਹਿਤ ਆਈ.ਸੀ.ਸੀ.ਸੀ ਕਮਾਂਡ
ਸੈਂਟਰ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 13 ਅਗਸਤ ( ਸੁਖਬੀਰ ਸਿੰਘ ) - ਸ਼ਹਿਰ ਵਿਚ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਇਨਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ ) ਪ੍ਰੋਜੈਕਟ ਦੇ ਤਹਿਤ ਬਣਾਏ ਗਏ ਕਮਾਂਡ ਸੈਂਟਰ ਦਾ ਉਦਘਾਟਨ ਸਥਾਨਕ ਸਰਕਾਰਾਂ ਮੰਤਰੀ ਸ ਇੰਦਰਬੀਰ ਸਿੰਘ ਨਿੱਜਰ ਨੇ ਕੀਤਾ। ਨਿੱਜਰ ਨੇ ਦੱਸਿਆ ਕਿ  ਸ਼ਹਿਰ ਵਿੱਚ  ਲਗਭਗ 91 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਆਈ.ਸੀ.ਸੀ.ਸੀ ਪ੍ਰੋਜੈਕਟ ਤਹਿਤ ਕਮਾਂਡ ਸੈਂਟਰ ਦਾ ਨਿਰਮਾਣ ਰਣਜੀਤ ਐਵੀਨਿਊ ਸਥਿਤ ਨਗਰ ਨਿਗਮ ਦਫਤਰ ਦੀ ਦੂਸਰੀ ਮੰਜਿਲ ਤੇ ਕੀਤਾ ਗਿਆ ਹੈ ।ਜਿਸ ਵਿੱਚ ਪੁਲਿਸ ਅਤੇ ਨਗਰ ਨਿਗਮ ਦੇ ਲਈ ਦੋ ਅਲੱਗ ਓਪਰੇਟਰ ਏਰੀਆ ਬਣਾਏ ਗਏ ਹਨ। ਉਨਾਂ ਦੱਸਿਆ ਕਿ ਇਕ ਅੱਖ 24 ਘੰਟੇ ਪੂਰੇ ਸ਼ਹਿਰ ਤੇ ਆਪਣੀ ਨਜ਼ਰ ਰੱਖੇਗੀ। 
ਅੱਜ ਸ਼ੁਰੂ ਹੋਏ ਕਮਾਂਡ ਸੈਂਟਰ ਦੇ ਤਹਿਤ ਚਾਰ ਸਰਵਿਸ ਲਾਈਵ ਹੋ ਗਈ ਹੈ ਜਿਸ ਵਿਚ ਸਰਵਿਲੇਨਸ ਦੇ ਤਹਿਤ ਅੰਮ੍ਰਿਤਸਰ ਇੰਪਰੂਵਮੈਂਟ ਟ੍ਰਸ੍ਟ ਦੁਆਰਾ ਲਗਾਏ ਗਏ ਲਗਭਗ 150 ਤੋਂ ਜਿਆਦਾ ਕੈਮਰਿਆਂ ਦਾ ਲਾਈਵ ਫੀਡ,ਈ- ਗੋਵਰਨੈਂਸ ਦੇ ਤਹਿਤ ਅਤੇ ਸੇਵਾ ਨਾਲ ਜੁੜੀਆਂ ਸਾਰੀਆਂ  ਸੇਵਾਵਾਂ ਦੀ ਜਾਣਕਾਰੀ ਅਤੇ ਲੋਕਾਂ ਦੀਆਂ ਸ਼ਿਕਾਇਤਾਂ  ਵਾਤਾਵਰਣ ਦੀ ਨਿਗਰਾਨੀ ਹੇਠ ਸਹਿਰ ਵਿੱਚ ਏਅਰ ਕੁਆਲਿਟੀ ਸੈਂਸਰਾਂ ਤੋਂ ਲਾਈਵ ਰਿਪੋਰਟਿੰਗ ਅਤੇ ਸਹਿਰ ਵਿੱਚ ਪਬਲਿਕ ਐਡਰੈੱਸ ਸਿਸਟਮ (P1S) ਦੀ ਲਾਈਵ ਸੇਵਾ ਤੋਂ ਇਲਾਵਾ ਸ਼ਹਿਰ ਵਿੱਚ ਲੱਗੀਆਂ ਸਮਾਰਟ ਸਟਰੀਟ ਐਲ.ਈ.ਡੀ. ਲਾਈਟਾਂ ਦਾ ਡੈਸਬੋਰਡ ਵੀ ਲਾਈਵ ਹੋ ਜਾਵੇਗਾ। 
ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਦੱਸਿਆ ਕਿ ਸਹਿਰ ਦੇ 400 ਦੇ ਕਰੀਬ ਆਈ.ਸੀ.ਸੀ.ਸੀ. ਹੋਰ ਸਥਾਨਾਂ ‘ਤੇ ਕੁੱਲ 1114 ਕੈਮਰੇ, 12 ਵਾਤਾਵਰਣ ਨਿਗਰਾਨੀ ਸੈਂਸਰ (7 ਹਵਾ ਦੀ ਗੁਣਵੱਤਾ ਅਤੇ 5 ਪੱਛਮੀ ਵਾਟਰ ਕੁਆਲਿਟੀ ਸੈਂਸਰ), 10 ਵੇਰੀਏਬਲ ਮੈਸੇਜਿੰਗ ਡਿਸਪਲੇਅ ਬੋਰਡ, 17 ਜੰਕਸਨ (ਚੌਰਾਹੇ) ‘ਤੇ ਇੰਟੇਲੀਜੇਂਟ ਟ੍ਰੈਫਿਕ ਮੈਨਜਮੈਂਟ ਸਿਸਟਮ ਲਗਾਇਆ ਜਾਣਾ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਕਰੀਬ 91 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ। ਆਈ.ਸੀ.ਸੀ.ਸੀ. ਸਿਸਟਮ ਦਾ ਪੂਰਾ ਕੰਮ ਇਸ ਸਾਲ ਦੇ ਅੰਤ ਤੱਕ ਪੂਰਾ ਹੋ ਜਾਵੇਗਾ ਅਤੇ 4 ਸਾਲਾਂ ਤੱਕ ਇਹ ਸਿਸਟਮ ਪੂਰਾ ਹੋ ਜਾਵੇਗਾ। ਇਸ ਦਾ ਸੰਚਾਲਨ ਅਤੇ ਰੱਖ-ਰਖਾਅ ਵੀ ਠੇਕੇਦਾਰ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਆਈ.ਸੀ.ਸੀ.ਸੀ.  ਪ੍ਰੋਜੈਕਟ ਤੋਂ ਬਾਅਦ ਇਸ ਕਮਾਂਡ ਸੈਂਟਰ ਤੋਂ ਪੂਰੇ ਸਹਿਰ ਦੀ ਨਿਗਰਾਨੀ ਕੀਤੀ ਜਾ ਸਕੇਗੀ।ਜਿਸ ਵਿੱਚ ਟ੍ਰੈਫਿਕ ਦੇ ਪ੍ਰਬੰਧਨ ਦੇ ਨਾਲ-ਨਾਲ ਸੜਕ ‘ਤੇ ਕਿਸੇ ਵੀ ਤਰ੍ਹਾਂ ਦੇ ਅਪਰਾਧ ਜਾਂ ਐਮਰਜੈਂਸੀ ਦੀ ਸਥਿਤੀ ਹੈ ਤੁਰੰਤ ਕਾਰਵਾਈ ਕਰਨ ਦੇ ਨਾਲ-ਨਾਲ ਸਹਿਰ ਦੀ 24 ਘੰਟੇ ਨਿਗਰਾਨੀ ਰੱਖੀ ਜਾ ਸਕਦੀ ਹੈ, ਤਾਂ ਜੋ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਸਕਣ।   
 ਇਸ ਮੌਕੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ, ਵਿਧਾਇਕ ਡਾ. ਜਸਬੀਰ ਸਿੰਘ, ਡਿਪਟੀ ਕਮਿਸ਼ਨਰ  ਸ੍ਰੀ ਹਰਪ੍ਰੀਤ ਸਿੰਘ ਸੂਦਨ, ਕਮਿਸ਼ਨਰ ਨਗਰ ਨਿਗਮ ਅਡੀਸ਼ਨਲ ਚਾਰਜ ਸ: ਦਵਿੰਦਰ ਸਿੰਘ,ਡਾ. ਸਿਮਰਤ ਕੌਰ ਏ.ਸੀ.ਪੀ.,  ਜੁਆਇੰਟ ਕਮਿਸ਼ਨਰ ਨਗਰ ਨਿਗਮ ਸ: ਹਰਦੀਪ ਸਿੰਘ ਤੋਂ ਇਲਾਵਾ ਨਗਰ ਨਿਗਮ ਦੇ ਹੋਰ ਅਧਿਕਾਰੀ ਹਾਜ਼ਰ ਸਨ।

Ads on article

Advertise in articles 1

advertising articles 2

Advertise