-->
ਪਲਾਸਟਿਕ ਅਤੇ ਪੋਲੀਥੀਨ ਸਿੰਗਲ ਯੂਜ਼ ਦੇ ਖਤਰਿਆਂ ਸੰਬਧੀ ਕਰਵਾਇਆ ਸਮਾਗਮ

ਪਲਾਸਟਿਕ ਅਤੇ ਪੋਲੀਥੀਨ ਸਿੰਗਲ ਯੂਜ਼ ਦੇ ਖਤਰਿਆਂ ਸੰਬਧੀ ਕਰਵਾਇਆ ਸਮਾਗਮ

ਪਲਾਸਟਿਕ ਅਤੇ ਪੋਲੀਥੀਨ ਸਿੰਗਲ
ਯੂਜ਼ ਦੇ ਖਤਰਿਆਂ ਸੰਬਧੀ ਕਰਵਾਇਆ ਸਮਾਗਮ
ਅੰਮ੍ਰਿਤਸਰ, 6 ਅਗਸਤ ( ਸੁਖਬੀਰ ਸਿੰਘ ) - ਸੰਤ ਸਿੰਘ ਸੁੱਖਾ ਸਿੰਘ ਵਿਦਿਆਕ ਭਵਨ ਪਬਲਿਕ ਸਕੂਲ, ਬਟਾਲਾ ਰੋਡ ਵਿਖੇ "ਪਲਾਸਟਿਕ ਅਤੇ ਪੋਲੀਥੀਨ ਸਿੰਗਲ ਯੂਜ਼" ਦੇ ਖ਼ਤਰਿਆਂ ਬਾਰੇ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਂਝੇ ਤੌਰ 'ਤੇ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਲਈ ਕਰਵਾਏ ਗਏ ਸਮਾਗਮ ਵਿੱਚ
ਹਰਿਆਵਲ ਪੰਜਾਬ ਵਲੋਂ ਇੰਜ ਦਲਜੀਤ ਸਿੰਘ ਕੋਹਲੀ ਜਲ ਸਰੰਕਸਨ ਪ੍ਰਮੁੱਖ ਸ਼ਾਮਲ ਹੋਏ। ਉਨ੍ਹਾਂ ਨੂੰ ਇਸ ਮੁੱਦੇ 'ਤੇ ਆਪਣੇ ਵਿਚਾਰ, ਅਨੁਭਵ ਸਾਂਝੇ ਕਰਨ ਲਈ ਸੱਦਾ ਦਿੱਤਾ ਗਿਆ ਸੀ ਜ਼ਿਲਾ ਸਮਾਗਮ ਵਿੱਚ ਮੈਡਮ ਜੀਵਨ ਜੋਤ ਕੌਰ ਵਿਧਾਇਕ ਹਲਕਾ ਪੂਰਬੀ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਡਿਪਟੀ ਕਮਿਸ਼ਨਰ ਸ਼੍ਰੀ ਹਰਜੀਤ ਸਿੰਘ ਸੂਦਨ, ਸ੍ਰ ਜਗਦੀਸ਼ ਸਿੰਘ ਡਾਇਰੈਕਟਰ ਸ ਸ ਸ ਸ ਸੰਸਥਾ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ, ਹੋਰ ਪ੍ਰਮੁੱਖ ਨਾਗਰਿਕ ਅਤੇ ਵਿਦਿਆਰਥੀ ਹਾਜ਼ਰ ਸਨ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਜੀ ਨੇ ਸਰਕਾਰ ਦੇ ਫੈਸਲੇ ਨੂੰ ਸਰਾਹਿਆ ਅਤੇ ਸਿੰਗਲ ਯੂਜ ਪਾਲੀਥੀਨ ਬਣਾਉਣ ਵਾਲੇ ਉਦਯੋਗਿਕ ਖੇਤਰ ਦੇ ਪ੍ਰੀਵਾਰਾਂ ਨੂੰ, ਵਿਕਰੇਤਾਵਾਂ ਨੂੰ ਅਤੇ ਵਰਤਣ ਵਾਲਿਆਂ ਨੂੰ ਅਪੀਲ ਕੀਤੀ ਕਿ ਆਓ ਸੱਭ ਰਲ ਮਿਲਕੇ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਅਤੇ ਸਰਕਾਰ ਦੇ ਫੈਸਲੇ ਨੂੰ ਲਾਗੂ ਕਰਕੇ ਆਪਣਾ ਯੋਗਦਾਨ ਪਾਈਏ ਮੈਡਮ ਜੀਵਨਜੋਤ ਨੇ ਇਸ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸ਼ਹਿਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਅਤੇ ਪੋਲੀਥੀਨ ਦੀ ਇੱਕ ਵਾਰ ਵਰਤੋਂ 'ਤੇ ਲਗਾਈ ਗਈ ਪਾਬੰਦੀ ਦੇ ਸਰਕਾਰੀ ਹੁਕਮਾਂ ਦਾ ਸਾਥ ਦੇਣ ਵਾਤਾਵਰਨ ਮੁੱਦਿਆਂ ਦੇ ਮਾਹਿਰ ਇੰਜ ਦਲਜੀਤ ਸਿੰਘ ਕੋਹਲੀ ਨੇ ਪਲਾਸਟਿਕ, ਪੋਲੀਥੀਨ ਦੇ ਮਨੁੱਖੀ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਸਾਡੀ ਧਰਤੀ 'ਤੇ ਹੋਣ ਵਾਲੇ ਖ਼ਤਰਿਆਂ ਬਾਰੇ ਵਿਸਥਾਰ ਵਿੱਚ ਦੱਸਿਆ ਇਸ ਤੋਂ ਇਲਾਵਾ ਲੰਬੇ ਸਮੇਂ ਲਈ ਇਸ ਦੀਆਂ ਮੁਸੀਬਤਾਂ ਵਿਰੁੱਧ ਚੇਤਾਵਨੀ ਦਿੱਤੀ ਗਈ। ਇੰਜ ਕੋਹਲੀ ਨੇ ਇਨ੍ਹਾਂ ਵਸਤੂਆਂ 'ਤੇ ਸਰਕਾਰੀ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਇੰਜ ਦਲਜੀਤ ਸਿੰਘ ਕੋਹਲੀ ਨੇ ਆਪਣੇ ਸੰਖੇਪ ਭਾਸ਼ਣ ਵਿੱਚ ਜਲ ਸਰੋਤ ਪ੍ਰਬੰਧਨ ਅਤੇ ਸੰਭਾਲ ਨੂੰ ਸਾਂਝਾ ਕੀਤਾ ਅਤੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦੇ ਤਰੀਕੇ ਵੀ ਸੁਝਾਏ।।
 

Ads on article

Advertise in articles 1

advertising articles 2

Advertise