-->
ਕੌਂਮੀ ਖੇਡ ਦਿਵਸ ਮੌਂਕੇ ਐਥਲੈਟਿਕਸ ਮੁਕਾਬਲੇ ਕਰਵਾਏ

ਕੌਂਮੀ ਖੇਡ ਦਿਵਸ ਮੌਂਕੇ ਐਥਲੈਟਿਕਸ ਮੁਕਾਬਲੇ ਕਰਵਾਏ

ਕੌਂਮੀ ਖੇਡ ਦਿਵਸ ਮੌਂਕੇ ਐਥਲੈਟਿਕਸ
ਮੁਕਾਬਲੇ ਕਰਵਾਏ
ਅੰਮ੍ਰਿਤਸਰ, 27 ਅਗਸਤ ( ਸੁਖਬੀਰ ਸਿੰਘ ) - ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਵੱਲੋਂ ਅੱਜ ਜ਼ਿਲ੍ਹਾ ਮਾਸਟਰ ਐਥਲੈਟਿਕਸ ਅੰਮ੍ਰਿਤਸਰ ਦੇ ਸਹਿਯੋਗ ਦੋਵਾਂ ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਅਵਤਾਰ ਸਿੰਘ ਪੀਪੀ ਦੀ ਯੋਗ ਅਗਵਾਈ ਹੇਠ ਅੱਜ ਗੁਰੂ ਨਾਨਕ ਸਟੇਡੀਅਮ ਵਿਖ਼ੇ ਭਾਰਤ ਦੀ ਕੌਂਮੀ ਖੇਡ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ 117ਵੇਂ ਜਨਮ ਦਿਵਸ ਮੌਂਕੇ ਨੌਜਵਾਨ ਲੜਕਿਆ ਦਾ 1600 ਮੀਟਰ ਦਾ ਮੁਕਾਬਲਾ ਕਰਵਾਇਆ ਗਿਆ । ਜਿਸ ਵਿੱਚ (ਸੱਜਣ ਸਿੰਘ,ਪੱਪੂ, ਅਨੁਰਾਗ ਸੰਧੂ,ਪ੍ਰਭਦੀਪ ਸਿੰਘ,ਬਿੱਲਾ, ਰਾਜਨ,ਵਿਕਾਸ ਕੁਮਾਰ, ਸੌਰਬ, ਦਲੀਪ ਸਿੰਘ, ਜਰਮਨ ਸਿੰਘ ਅਤੇ ਕਰਨਬੀਰ ਸਿੰਘ ਨੇ ਕ੍ਰਮਵਾਰ 10 ਪੁਜੀਸ਼ਨਾ ਪ੍ਰਾਪਤ ਕੀਤੀਆਂ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਕੰਵਲਜੀਤ ਕੌਰ ਟੀਨਾ ਅਤੇ ਨਰਿੰਦਰ ਕੌਰ (ਪ੍ਰਸਿੱਧ ਸਮਾਜ ਸੇਵਕ) ਨੇ ਸਾਂਝੇ ਤੌਰ ਤੇ ਕੀਤੀ ।
ਇਸ ਮੌਂਕੇ ਡਾਕਟਰ ਵੰਦਨਾ ਸ਼ਰਮਾ, ਬਲਜਿੰਦਰ ਸਿੰਘ ਮੱਟੂ, ਸੁਰਜੀਤ ਸਿੰਘ ਦਿੱਲੀ ਮੋਟਰ ਵਾਲੇ,ਰਾਜੀਵ ਗਿੱਲ, ਅਨੁਭਵ ਵਰਮਾਨੀ, ਰਣਜੀਤ ਸਿੰਘ,ਬਲਵਿੰਦਰ ਸਿੰਘ ਅਤੇ ਵਿਜੇ ਮੌਜੂਦ ਸੀ । ਇਸ ਮੌਂਕੇ ਮੁੱਖ ਮਹਿਮਾਨ ਕੰਵਲਜੀਤ ਕੌਰ ਨੇ ਆਪਣੇ ਸੰਬੋਧਨ 'ਚ ਕਿਹਾ ਕੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਭਾਰਤ ਦੇ ਬੇਹਤਰੀਨ ਹਾਕੀ ਖਿਡਾਰੀ ਸਨ,ਮੇਜਰ ਧਿਆਨ ਚੰਦ ਦੀ ਭਾਰਤੀ ਹਾਕੀ ਨੂੰ ਦੇਣ ਦੇ ਸਨਮਾਨ ਵਜੋਂ ਉਨ੍ਹਾ ਦਾ ਦਿਨ ਕੌਂਮੀ ਖੇਡ ਦਿਵਸ ਵੱਜੋਂ ਮਨਾਇਆ ਜਾਦਾਂ ਹੈ, ਆਖ਼ਿਰ ਵਿੱਚ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਮੇਜਰ ਧਿਆਨ ਚੰਦ ਦੀ ਜੀਵਨੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੇਜਰ ਧਿਆਨ ਚੰਦ ਭਾਰਤੀ ਹਾਕੀ ਟੀਮ ਵਿਚ ਖੇਡਦਿਆਂ ਭਾਰਤ ਨੇ ਲਗਾਤਾਰ ਤਿੰਨ ਵਾਰ 1928,1932 ਅਤੇ 1936 ਦੀਆਂ ਓਲੰਪਿਕ ਖੇਡਾਂ ਵਿਚ ਸੋਨ ਤਗਮੇ ਜਿੱਤੇ । ਭਾਰਤੀ ਹਾਕੀ ਟੀਮ ਵਿਚ ਉਸ ਦੇ ਖੇਡਣ ਸਮੇਂ ਇਹ ਟੀਮ ਦੁਨੀਆ ਦੀਆਂ ਬਿਹਤਰੀਨ ਟੀਮਾਂ 'ਚੋਂ ਇਕ ਸੀ। ਹਾਕੀ ਦੇ ਇਸ ਮਹਾਨ ਖਿਡਾਰੀ ਦਾ ਜਨਮ 29 ਅਗਸਤ 1905 ਨੂੰ ਉੱਤਰ ਪ੍ਰਦੇਸ਼ ਦੇ ਇਲਾਹਬਾਦ ਵਿੱਚ ਹੋਇਆ ਉਸ ਨੂੰ ਹਾਕੀ ਦੇ ਜਾਦੂਗਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਮੇਜਰ ਧਿਆਨ ਚੰਦ ਦੀ ਭਾਰਤੀ ਹਾਕੀ ਨੂੰ ਦੇਣ ਦੇ ਸਨਮਾਨ ਵਜੋਂ ਉਨ੍ਹਾਂ ਦੇ ਜਨਮ ਦਿਨ ਨੂੰ ਭਾਰਤ ਸਰਕਾਰ ਵੱਲੋਂ ਭਾਰਤ ਦੇ ਰਾਸ਼ਟਰੀ ਖੇਡ ਦਿਵਸ ਦੇ ਰੂਪ ਵਿਚ ਮਾਨਤਾ ਦਿੱਤੀ ਗਈ ਹੈ । ਹਰ ਸਾਲ ਉਨ੍ਹਾਂ ਦੇ ਜਨਮ ਦਿਨ 29 ਅਗਸਤ ਨੂੰ ਭਾਰਤ ਰਾਸ਼ਟਰੀ ਖੇਡ ਦਿਵਸ 'ਦੇ ਰੂਪ ਵਿਚ ਮਨਾਇਆ ਜਾਂਦਾ ਹੈ । ਇਸ ਦਿਨ ਹੀ ਖੇਡਾਂ ਦੇ ਖੇਤਰ ਵਿਚ ਚੰਗੀਆਂ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਅਰਜਨ ਐਵਾਰਡ ' ਅਤੇ ਚੰਗੇ ਕੋਚਾਂ ਨੂੰ  ਦਰੋਣਾਚਾਰੀਆ  ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ । ਭਾਰਤੀ ਓਲੰਪਿਕ ਸੰਘ ਨੇ ਧਿਆਨ ਚੰਦ ਨੂੰ ਸ਼ਤਾਬਦੀ ਦਾ ਖਿਡਾਰੀ ਐਲਾਨਿਆ ਹੈ । ਭਾਰਤ ਸਰਕਾਰ ਨੇ 2002 ਵਿਚ । ਖੇਡਾਂ ਦੇ ਖੇਤਰ ਵਿਚ ਸਾਰੀ ਉਮਰ ਵਿਲੱਖਣ ਕੰਮ ਕਰਨ ਵਾਲੇ ਖਿਡਾਰੀਆਂ ਲਈ ਖੇਡ ਪੁਰਸਕਾਰ ਸ਼ੁਰੂ ਕੀਤਾ ਹੈ ਜਿਸ ਦਾ ਨਾਂ ‘ ਧਿਆਨ ਚੰਦ ਐਵਾਰਡ ' ਰੱਖਿਆ ਗਿਆ ਹੈ ।

Ads on article

Advertise in articles 1

advertising articles 2

Advertise