-->
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਗਏ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਗਏ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼
ਪੁਰਬ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਗਏ
ਅੰਮ੍ਰਿਤਸਰ, 20 ਅਗਸਤ ( ਸੁਖਬੀਰ ਸਿੰਘ ) - ਸਿਫਤੀ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਾਮਵਰ ਧਾਰਮਿਕ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਸੁਸਾਇਟੀ ਵਲੋ ਜੀਵਨ ਜੁਗਿਤ ਸਮਾਗਮਾ ਦੀ ਲੜੀ ਤਹਿਤ ਦੀਵਾਨ ਮੁੱਖ ਸੇਵਾਦਾਰ ਭਾਈ ਰਾਜਿੰਦਰ ਸਿੰਘ ਦੇ ਸਮੁੱਚੇ ਪ੍ਰਬੰਧਾਂ ਹੇਠ ਗੁਰਦੁਆਰਾ 10 ਵੀਂ ਪਾਤਸ਼ਾਹੀ ਅਕਾਸ਼ ਐਵੀਨਿਊ ਫਤਿਹਗੜ੍ਹ ਚੂੜੀਆਂ ਰੋਡ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਸਜਾਏ ਗਏ ।ਇਸ ਮੌਕੇ ਸਿੰਘ ਸਾਹਿਬ ਭਾਈ ਰਾਜਦੀਪ ਸਿੰਘ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੇ ਵਿਸ਼ਾ  ( ਪਿਊ ਦਾਦੇ ਕਾ ਖੋਲਿ ਡਿਠਾ ਖਜਾਨਾ ) ਦੇ ਕੇਂਦਰਿਤ ਗੁਰਮਿਤ ਵਿਚਾਰਾ ਦੁਆਰਾ ਸੰਗਤਾ ਨੂੰ ਭਰਭੂਰ ਜਾਣਕਾਰੀ ਦਿੱਤੀ ।ਸੰਸਥਾ ਵਲੋ ਕਰਵਾਏ ਜਾ ਰਹੇ ਕਾਰਜਾ ਦੀ ਸਰਾਹਨਾ ਕਰਦਿਆ ਕਿਹਾ ਕਿ ਐਸੇ ਸਮਾਗਮ ਮਨਾਉਣੇ ਤਾ ਹੀ ਸਫਲ ਹਨ ਜੇ ਅਸੀ ਖੰਡੇ ਬਾਟੇ ਦੀ ਪਹੁਲ ਛਕ ਕੇ ਗੁਰੂ ਵਾਲੇ ਬਣਨ ਦੇ ਨਾਲ ਨਾਲ ਬਾਣੀ ਅਤੇ ਬਾਣੇ ਦਾ ਸਤਿਕਾਰ ਕਰੀਏ ।ਨੋਜਵਾਨ ਪੀੜੀ ਜੋ ਨਸ਼ਿਆ ਚ ਗਲਤਾਨ ਹੋ ਰਹੀ ਹੈ ਤੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ੳਹਨਾ ਨੂੰ ਵੀ ਕਲਾਵੇ ਚ ਲੈ ਕੇ ਗੁਰੂ ਘਰ ਮੋੜਨ ਦਾ ਯਤਨ ਕਰੀਏ। ਗੁਰੂ ਘਰ ਦੇ ਅਨਿਨ ਸੇਵਕ ਪੰਥ ਪ੍ਰਸਿੱਧ ਰਾਗੀ ਭਾਈ ਬਲਵਿੰਦਰ ਸਿੰਘ ਰੰਗੀਲਾ ਭਾਈ ਦਵਿੰਦਰ ਸਿੰਘ ਨਿਰਮਾਣ ਭਾਈ ਨਵਪ੍ਰੀਤ ਸਿੰਘ ਆਦਿ ਰਾਗੀ ਜਥਿਆ ਨੇ ਗੁਰਬਾਣੀ ਦੇ ਕੀਰਤਨ ਦੀ ਛਹਿਬਰ ਦੁਆਰਾ
ਸੰਗਤਾ ਨੂੰ ਨਿਹਾਲ ਕੀਤਾ ।ਸੰਸਥਾ ਦੇ ਅਹੁਦੇਦਾਰਾ ਵਲੋ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ।ਮੰਚ ਸੰਚਾਲਿਕਭਾਈ ਦਵਿੰਦਰ ਸਿੰਘ ਜੀ ਨੇ ਕਿਹਾ ਕਿ 21 ਅਗਸਤ ਦੇ ਦੀਵਾਨ ਰਾਤ 7 ਤੋ 10 ਗੁਰਦੁਆਰਾ ਸ਼ੀ ਗੁਰੂ ਸਿੰਘ ਸਭਾ ਗੋਲਡਨ ਐਵੀਨਿਊ ਤਹਿਸੀਲਪੁਰਾ ਵਿਖੇ ਸਜਾਏ ਜਾਣਗੇ ਜਿਸ ਵਿਚ ਸਿੰਘ ਸਾਹਿਬ ਭਾਈ ਬਲਵਿੰਦਰ ਸਿੰਘ ਜੀ  ਸਚਖੰਡ ਸ਼ੀ ਹਰਿਮੰਦਰ ਸਾਹਿਬ ਗੁਰਮਿਤ ਵਿਚਾਰਾ ਦੁਆਰਾ ਸੰਗਤਾ ਨੂੰ ਨਿਹਾਲ ਕਰਨਗੇ ।ਇਸ ਮੋਕੇ ਹੋਰਨਾ ਤੋ ਇਲਾਵਾ ਭਾਈ ਜਸਬੀਰ ਸਿੰਘ ਬੈਂਕ ਵਾਲੇ ਸ੍ ਸਤਿੰਦਰ ਸਿੰਘ ਚਾਵਲਾ ਸ੍ ਮਨੋਹਰ ਸਿੰਘ ਸ਼ਰਨਜੀਤ ਸਿੰਘ ਹਰਜਿੰਦਰ ਸਿੰਘ ਬਲਦੇਵ ਸਿੰਘ  ਰਿਜਨਲ ਮੈਨੇਜਰ ਆਦਿ ਤੋ ਇਲਾਵਾ ਵੱਡੀ ਗਿਣਤੀ ਚ ਸੰਗਤਾ ਨੇ ਗੁਰੂ ਚਰਨਾ ਚ ਹਾਜ਼ਰੀ ਭਰੀ ਅਤੇ ਕੀਰਤਨ ਦਾ ਰਸ ਮਾਣਿਆ ਅਤੇ ਗੁਰੂ ਕਾ ਲੰਗਰ ਅਤੁੱਟ ਲਗਾਇਆ ਗਿਆ ।। 

Ads on article

Advertise in articles 1

advertising articles 2

Advertise