-->
ਜਬਰਨ ਧਰਮ ਤਬਦੀਲ ਕਰਵਾਉਣਾ ਭਾਰਤੀ ਕਾਨੂੰਨ ਤਹਿਤ ਗਲਤ  ਨਿਹੰਗ ਸਿੰਘਾਂ ਉਪਰ ਕੀਤਾ ਹੋਇਆ ਪਰਚਾ ਸਰਕਾਰ ਰੱਦ ਕਰੇ- ਭਾਈ ਹਰਜਿੰਦਰ ਸਿੰਘ ਜਿੰਦਾ

ਜਬਰਨ ਧਰਮ ਤਬਦੀਲ ਕਰਵਾਉਣਾ ਭਾਰਤੀ ਕਾਨੂੰਨ ਤਹਿਤ ਗਲਤ ਨਿਹੰਗ ਸਿੰਘਾਂ ਉਪਰ ਕੀਤਾ ਹੋਇਆ ਪਰਚਾ ਸਰਕਾਰ ਰੱਦ ਕਰੇ- ਭਾਈ ਹਰਜਿੰਦਰ ਸਿੰਘ ਜਿੰਦਾ

ਜਬਰਨ ਧਰਮ ਤਬਦੀਲ ਕਰਵਾਉਣਾ ਭਾਰਤੀ ਕਾਨੂੰਨ ਤਹਿਤ ਗਲਤ
ਨਿਹੰਗ ਸਿੰਘਾਂ ਉਪਰ ਕੀਤਾ ਹੋਇਆ ਪਰਚਾ ਸਰਕਾਰ ਰੱਦ ਕਰੇ- ਭਾਈ ਹਰਜਿੰਦਰ ਸਿੰਘ ਜਿੰਦਾ
ਅੰਮ੍ਰਿਤਸਰ, 30 ਅਗਸਤ ( ਸੁਖਬੀਰ ਸਿੰਘ ) - ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਭਾਈ ਹਰਜਿੰਦਰ ਸਿੰਘ ਜਿੰਦਾ ਪ੍ਰਧਾਨ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋ ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਿੱਛਲੇ ਕੁੱਝ ਸਮੇ ਤੋ ਪੰਜਾਬ ਦੀ ਧਰਤੀ ਤੇ ਇਸਾਈ ਧਰਮ ਦੀ ਆੜ ਵਿੱਚ ਕੁੱਝ ਅਖੌਤੀ ਪ੍ਰਚਾਰਕ ਇਕ ਵਿਸ਼ੇਸ਼ ਧਰਮ ਨਾਲ ਸੰਬੰਧਿਤ ਲੋਕਾ ਨੂੰ ਗੁੰਮਰਾਹ ਕਰਕੇ ਆਪਣੀ ਪ੍ਰਾਰਥਨਾ ਸਭਾ ਵਿੱਚ ਲਿਆਂਦਾ ਜਾਂਦਾ ਹੈ,ਜਿੱਥੇ ਉਹਨਾ ਦਾ ਸਰੀਰਕ, ਮਾਨਸਿਕ,ਜਿਸਮਾਨੀ ਸੋਸਣ ਕੀਤਾ ਜਾਂਦਾ ਹੈ।ਭਾਈ ਜਿੰਦਾ ਨੇ ਦੱਸਿਆ ਕਿ ਉਹ ਨਕਲੀ ਪਾਸਟਰ ਆਏ ਲੋਕਾ ਨੂੰ ਇਕੱਠ ਵਿੱਚ ਉਹਨਾ ਵਿੱਚੋ ਭੂਤ ਪ੍ਰੇਤ ਕੱਢਣ ਦਾ ਢਕਵੰਜ ਕਰਦੇ ਹਨ, ਮਰੇ ਹੋਏ ਨੂੰ ਜਿੰਦਾ ਕਰਨ ਦਾ ਐਲਾਨ ਕਰਦੇ ਹਨ,ਉਹਨਾ ਦੱਸਿਆ ਕਿ ਪਿੱਛਲੇ ਕੁੱਝ ਸਮੇ ਤੋ ਮਾਝੇ ਇਲਾਕੇ ਦੇ ਬਾਰਡਰ ਏਰੀਆ ਵਿੱਚ ਨਕਲੀ ਪਾਸਟਰਾਂ ਨੇ ਆਪਣੀ ਸਰਗਰਮੀ  ਵਧਾਈ ਹੋਈ ਹੈ,ਟੋਲੀਆ ਬਣਾ ਕੇ ਬੀਬੀਆ ਘਰ ਘਰ ਵਿੱਚ ਯਿਸ਼ੂ ਦੇ ਪੈਂਫਲੇਟ ਵੰਡ ਰਹੇ ਹਨ। ਭਾਈ ਜਿੰਦਾ ਨੇ ਅੱਗੇ ਦੱਸਿਆ ਕਿ ਲੰਘੇ ਦਿਨ ਨਕਲੀ ਪਾਸਟਰ ਸਿੱਖਾਂ ਨੂੰ ਗੁੰਮਰਾਹ ਕਰਵਾ ਕੇ ਉਹਨਾ ਦਾ ਧਰਮ ਤਬਦੀਲ ਕਰਵਾ ਰਹੇ ਸਨ, ਜਿਸ ਦਾ ਵਿਰੋਧ ਸਿੱਖ ਪੰਥ ਹਿਤੈਸ਼ੀ ਨਿਹੰਗ ਸਿੰਘ ਫੌਜਾਂ ਵੱਲੋ ਕੀਤਾ ਗਿਆ। ਜਿਸ ਕਾਰਨ ਪ੍ਰਸਾਸ਼ਨ ਵੱਲੋ ਇਕ ਧਿਰੀ ਕਾਰਵਾਈ ਕਰਦਿਆ ਨਿਹੰਗ ਸਿੰਘ ਜਥੇ ਉਪਰ ਪਰਚਾ ਦਰਜ ਕੀਤਾ ਹੈ। ਫੈਡਰੇਸ਼ਨ ਵੱਲੋ ਨਿਹੰਗ ਸਿੰਘਾ ਦੀ ਹਿਮਾਇਤ ਕਰਦਿਆ ਹੋਇਆ ਕਿਹਾ ਕਿ ਇਹ ਕਾਰਵਾਈ ਬਰਦਾਸ਼ਤ ਕਰਨ ਤੋ ਬਾਹਰ ਹੈ,ਬਣਦਾ ਤਾ ੳਹਨਾਂ ਨਕਲੀ ਪਾਸਟਰਾ ਤੇ ਬਲੈਕ ਮੈਜਿਕ ਐਕਟ ਤਹਿਤ ਮਾਮਲਾ ਦਰਜ ਕਰਨਾ ਸੀ। ਫੈਡਰੇਸ਼ਨ ਦੇ ਆਗੂਆ ਕਿਹਾ ਕਿ ਇਹ ਧਰਮ ਯੁੱਧ ਹੈ,ਜੋ ਨਿਹੰਗ ਸਿੰਘ ਜਥੇਬੰਦੀ ਦਸਮੇਸ਼ ਤਰਨਾ ਦਲ ਦੇ ਮੁੱਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਬਿਨਾ ਕਿਸੇ ਦੀ ਪ੍ਰਵਾਹ ਕੀਤੇ ਨਗਾਰੇ ਦੀ ਚੋਟ ਤੇ ਸੁਰੂ ਕਰ ਦਿੱਤਾ ਹੈ।ਫੈਡਰੇਸ਼ਨ ਨੇ ਸੰਗਤਾ ਨੂੰ ਪੂਰਨ ਸਹਿਯੋਗ ਦੇਣ ਅਤੇ ਪੂਰਨ ਸਮਰਥਨ ਦੇਣ ਲਈ ਕਿਹਾ।ਉਹਨਾ ਪੁਲਿਸ ਪ੍ਰਸ਼ਾਸਨ ਨੂੰ ਵੀ ਬਾਬਾ ਜੀ ਸਮੇਤ ਸਿੰਘਾ ਉਪਰ ਹੋਏ ਪਰਚੇ ਨੂੰ ਰੱਦ ਕਰਨ ਲਈ ਕਿਹਾ। ਜੇ ਸਰਕਾਰ ਨੇ ਪਰਚਾ ਰੱਦ ਨਾ ਕੀਤਾ ਤਾਂ ਫੈਡਰੇਸ਼ਨ ਨੂੰ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾ ਸੰਘਰਸ਼ ਵਿੱਢੇਗੀ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਸਮੂਹ ਪੰਥਕ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਬੇਨਤੀ ਕੀਤੀ ਤੇ ਨਿਹੰਗ ਸਿੰਘਾਂ ਤੇ ਪਰਚਾ ਰੱਦ ਕਰਵਾਉਣ ਲਈ ਅੱਗੇ ਹੋ ਕੇ ਰੋਲ ਅਦਾ ਕਰ ਕਿਉਂ ਜਬਰ ਨੂੰ ਧਰਮ ਤਬਦੀਲੀ ਦੇ ਖਿਲਾਫ ਲੜਾਈ ਲੜੀ ਉਨ੍ਹਾਂ ਦੀ ਕੋਈ ਨਿੱਜੀ ਲੜਾਈ ਨਹੀਂ ਇਸ ਕਰਕੇ ਸਮੁੱਚੀ ਕੌਮ ਨੂੰ ਨਿਹੰਗ ਸਿੰਘਾਂ ਦਾ ਸਾਥ ਦੇਣਾ ਚਾਹੀਦਾ ਭਾਈ  ਸਤਨਾਮ ਸਿੰਘ ਜਨਰਲ ਸਕੱਤਰ ਨੇ ਕਿਹਾ ਕਿ ਜਬਰਨ ਧਰਮ ਤਬਦੀਲ ਕਰਵਾਉਣ ਵਾਲਿਆ ਖਿਲਾਫ ਕੇਸ ਤਰੰਤ ਕਾਰਵਾਈ ਕਰੇ ਕਿਉਕਿ ਲਾਲਚ ਦੇ ਕੇ ਲੋਕਾਂ ਦਾ ਧਰਮ ਤਬਦੀਲ ਕਰਵਾਇਆ ਜਾ ਰਿਹਾ ਜੇ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਇਹ ਹੈ ਗੰਭੀਰ ਸਿੱਟੇ ਨਿਕਲਣਗੇ ਸਰਕਾਰ ਨੂੰ ਜਲਦੀ ਇਹਨਾਂ ਲੋਕਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ। 

Ads on article

Advertise in articles 1

advertising articles 2

Advertise