-->
ਹਰਿਆਵਲ ਪੰਜਾਬ ਲਹਿਰ ਵਲੋ ਡੀ ਏ ਵੀ ਪਬਲਿਕ ਸਕੂਲ 'ਚ ਲਗਾਏ ਪੌਦੇ- ਇੰਜੀ ਕੋਹਲੀ

ਹਰਿਆਵਲ ਪੰਜਾਬ ਲਹਿਰ ਵਲੋ ਡੀ ਏ ਵੀ ਪਬਲਿਕ ਸਕੂਲ 'ਚ ਲਗਾਏ ਪੌਦੇ- ਇੰਜੀ ਕੋਹਲੀ

ਹਰਿਆਵਲ ਪੰਜਾਬ ਲਹਿਰ ਵਲੋ ਡੀ ਏ ਵੀ
ਪਬਲਿਕ ਸਕੂਲ 'ਚ ਲਗਾਏ ਪੌਦੇ- ਇੰਜੀ ਕੋਹਲੀ
ਅੰਮ੍ਰਿਤਸਰ, 5 ਅਗਸਤ ( ਸੁਖਬੀਰ ਸਿੰਘ ) - ਹਰਿਆਵਲ ਪੰਜਾਬ ਲਹਿਰ ਯੂਨਿਟ ਵਲੋਂ, ਪੌਦੇ ਲਗਾਉਣ ਅਤੇ ਜਲ ਸਰੋਤਾਂ ਦੇ ਯੋਗ ਪ੍ਰਬੰਧਨ, ਪਾਣੀ ਦੀ ਸੁਚੱਜੀ ਵਰਤੋਂ, ਠੋਸ ਰਹਿੰਦ-ਖੂੰਹਦ ਪ੍ਰਬੰਧਨ ਆਦਿ ਦੁਆਰਾ ਵਾਤਾਵਰਣ ਦੀ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਪਣੀ ਸੇਵਾ ਦੇ ਖੇਤਰ ਨੂੰ ਨਿਰੰਤਰ ਵਧਾਇਆ ਗਿਆ ਹੈ। ਅੱਜ ਸਵੇਰੇ ਪਹਿਲਾ ਪੌਦਾਰਪਨ ਮੀਲੇਨੀਅਮ ਸਕੂਲ ਮਜੀਠਾ ਰੋਡ ਵਿਖੇ ਇਨਰਵਹੀਲ ਸੰਸਥਾ ਨਾਲ ਮਿਲ ਕੇ ਕੀਤਾ ਗਿਆ ਚੇਅਰਮੈਨ ਡਾ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਦੂਜਾ ਪੌਦਾਓਰੋਪਨ ਪ੍ਰੋਗਰਾਮ ਰੋਟਰੀ ਕਲੱਬ ਪ੍ਰੀਮੀਅਰ ਨਾਲ ਮਿਲਕੇ ਡੀਏਵੀ ਪਬਲਿਕ ਸਕੂਲ ਕੈਂਟ ਵਿਖੇ ਕਰਵਾਇਆ ਗਿਆ ਜਿਸ ਵਿੱਚ  ਸਕੂਲ ਦੇ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇੰਜ ਦਲਜੀਤ ਕੋਹਲੀ ਜੀ ਜਲ ਸਰੰਕਸਨ ਪ੍ਰਮੁੱਖ ਹਰਿਆਵਲ ਪੰਜਾਬ  ਨੇ ਵਾਤਾਵਰਣ ਦੇ ਨਾਲ ਸਬੰਧਤ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ, ਉਨ੍ਹਾਂ ਧਰਤੀ ਲਈ ਪੈਦਾ ਹੋ ਰਹੇ ਖਤਰੇ 'ਤੇ ਡੂੰਘੀ ਚਿੰਤਾ ਪ੍ਰਗਟਾਈ  ਸਰੋਤਿਆਂ ਨੇ ਦਿਲਚਸਪੀ ਨਾਲ ਵਿਚਾਰਾਂ ਨੂੰ ਸੁਣਿਆ ਅਤੇ ਧਰਤੀ, ਪਾਣੀ ਤੇ ਹਵਾ ਨੂੰ ਬਚਾਉਣ ਲਈ ਯੋਗਦਾਨ ਪਾਉਣ ਦਾ ਭਰੋਸਾ ਦਿਵਾਇਆ। ਇਸ ਤੋਂ ਬਾਅਦ ਸਕੂਲ ਦੇ ਵਿਹੜੇ ਵਿੱਚ ਡਾਕਟਰ ਜਸਪ੍ਰੀਤ, ਸ਼੍ਰੀ ਰਾਜੇਸ਼ ਕੁਮਾਰ ਪ੍ਰਧਾਨ ਰੋਟਰੀ ਕਲੱਬ ਪ੍ਰੀਮੀਅਰ, ਡਾ ਰਮਨ ਗੁਪਤਾ ਇੰਜ ਦਲਜੀਤ ਸਿੰਘ ਕੋਹਲੀ ਮੈਡਮ ਆਸ਼ਾ ਕੋਹਲੀ, ਮਨਮੀਤ ਕੌਰ ਆਦਿ ਦੇ ਨਾਲ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ ਹਰਿਆਵਲ ਗਤੀਵਿਧੀਆ ਪ੍ਰੈਸ ਨੂੰ ਜਾਰੀ ਕਰਦਿਆਂ ਪ੍ਰੇਮ ਨਾਥ ਸ਼ਰਮਾ ਨੇ ਦਸਿਆ ਕਿ ਇਸ ਤੋਂ ਇਲਾਵਾ ਅੱਜ  ਡੀ.ਐਸ.ਪੀ ਪਾਰਕ, ​​ਈਸਟ ਮੋਹਨ ਨਗਰ ਅਮ੍ਰਿਤਸਰ ਵਿਖੇ ਵੀ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ, ਜਿਸ ਮੌਕੇ ਸ੍ਰ ਦਰਸ਼ਨ ਸਿੰਘ ਸੁਲਤਾਨਵਿੰਡ, ਸ੍ਰ ਮਨਿੰਦਰ ਸਿੰਘ,  ਸੋਖੀ ਸਾਹਿਬ,ਸ੍ਰ ਤਰਲੋਚਨ ਸਿੰਘ, ਸ੍ ਬਘੇਲ ਸਿੰਘ ਲਾਲੀ ਸ੍ਰ ਰਵਿੰਦਰ ਸਿੰਘ ਆਦਿ ਮੈਂਬਰ ਹਾਜ਼ਰ ਸਨ ਹਰਿਆਵਲ ਪੰਜਾਬ ਵਲੋਂ ਇੰਜ ਦਲਜੀਤ ਸਿੰਘ ਕੋਹਲੀ ਜੀ, ਸ੍ਰੀ ਅਵਤਾਰ ਸਿੰਘ ਘੁੱਲਾ, ਪ੍ਰੋ: ਮੁਕੇਸ਼ ਅਗਰਵਾਲ ਅਤੇ ਮੀਡੀਆ ਪ੍ਰਮੁੱਖ ਸ੍ਰੀ ਪੀ.ਐਨ.ਸ਼ਰਮਾ ਹਾਜ਼ਰ ਸਨ। ਸ੍ਰ ਪ੍ਰੀਤਮ ਸਿੰਘ ਡੀ ਐਸ ਪੀ ਪਾਰਕ ਈਸਟ ਮੋਹਨ ਨਗਰ ਅਮ੍ਰਿਤਸਰ ਵਿੱਚ ਵੱਖ ਵੱਖ ਕਿਸਮ ਦੇ ਵਧੀਆਂ ਕਿਸਮਾਂ ਦੇ ਬੂਟੇ ਲਗਾਏ ਗਏ ਪ੍ਰੋ ਮੁਕੇਸ਼ ਅਗਰਵਾਲ ਸ਼ਿਖਸ਼ਾ ਪ੍ਰਬੰਧਨ, ਸ੍ਰੀ ਪੀ.ਐਨ.ਸ਼ਰਮਾ ਮੀਡੀਆ ਪ੍ਰਮੁੱਖ ਨੇ ਹਰਿਆਵਲ ਪੰਜਾਬ ਵਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਲਈ ਮਿਤੀ ਨਿਰਧਾਰਤ ਕਰਨ ਲਈ ਸ਼੍ਰੀ ਹਰਕਿਸ਼ਨ ਪਬਲਿਕ ਸਕੂਲ, ਲਿੰਕ ਰੋਡ ਸੁਲਤਾਨਵਿੰਡ ਦਾ ਦੌਰਾ ਵੀ ਕੀਤਾ।।

Ads on article

Advertise in articles 1

advertising articles 2

Advertise