-->
ਰਾਮ ਤੀਰਥ ਚੌਕੀ ਨੇ ਚੋਰ ਫੜਕੇ ਭੇਜਿਆ ਜੇਲ੍ਹ

ਰਾਮ ਤੀਰਥ ਚੌਕੀ ਨੇ ਚੋਰ ਫੜਕੇ ਭੇਜਿਆ ਜੇਲ੍ਹ

ਰਾਮ ਤੀਰਥ ਚੌਕੀ ਨੇ ਚੋਰ
ਫੜਕੇ ਭੇਜਿਆ ਜੇਲ੍ਹ
ਅੰਮ੍ਰਿਤਸਰ, 3 ਅਗਸਤ ( ਸੁਖਬੀਰ ਸਿੰਘ ) - ਪੁਲਿਸ ਚੌਕੀ ਰਾਮ ਤੀਰਥ ਦੇ ਇੰਚਾਰਜ ਜੋਗਿੰਦਰ ਸਿੰਘ ਨੇ ਡੀ.ਐੱਸ.ਪੀ.ਸਬ ਡਵੀਜ਼ਨ ਅਟਾਰੀ ਤੇ ਐੱਸ.ਐੱਚ.ਓ.ਲੋਪੋਕੇ ਨਵਤੇਜ ਸਿੰਘ ਦੀਆਂ ਹਿਦਾਇਤਾਂ ਦਾ ਪਾਲਣ ਕਰਦੇ ਹੋਏ ਇਕ ਵਿਅਕਤੀ ਕੁਲਦੀਪ ਸਿੰਘ ਲਿਸ਼ਕੀ ਪੁੱਤਰ ਸਰਤਾਜ ਸਿੰਘ, ਵਾਸੀ ਖਿਆਲਾ ਕਲਾਂ ਨੂੰ ਕਾਬੂ ਕਰਕੇ ਉਸ ਵਿਰੁੱਧ ਮੁਕੱਦਮਾ ਨੰਬਰ 62 , ਜੁਰਮ 457, 380, 411 ਆਈ.ਪੀ ਸੀ. ਦਰਜ ਕਰਕੇ ਉਸਨੂੰ ਜੇਲ੍ਹ ਭੇਜ ਦਿੱਤਾ ਹੈ, ਉਕਤ ਵਿਅਕਤੀ ਤੇ ਦੋਸ਼ ਹੈ ਕਿ ਉਹ ਆਪਣੇ ਕੁੱਝ ਹੋਰ ਸਾਥੀਆਂ ਨਾਲ ਰਲਕੇ ਪਿੰਡ ਖਿਆਲਾ ਕਲਾਂ ਦੇ ਪੁਰਾਣੇ ਸਟੇਡੀਅਮ ਨੂੰ ਤੋੜ ਕੇ ਉਸਦਾ ਸਰੀਆ ਵੇਚਕੇ ਆਪਣੇ ਨਸ਼ਿਆਂ ਦੀ ਪੂਰਤੀ ਕਰਦੇ ਸਨ । ਉਕਤ ਵਿਅਕਤੀ ਨੂੰ ਚੋਰੀ ਕਰਦੇ ਸਮੇਂ ਮੌਕੇ ਤੇ ਕਾਬੂ ਕੀਤਾ ਗਿਆ ਹੈ । ਚੌਕੀ ਇੰਚਾਰਜ ਨੇ ਕਿਹਾ ਇਸ ਚੋਰੀ ਕਾਂਡ ਵਿੱਚ ਸ਼ਾਮਲ ਬਾਕੀ ਵਿਅਕਤੀਆਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ ।  

Ads on article

Advertise in articles 1

advertising articles 2

Advertise