-->
ਗਿਆਨੀ ਸਾਹਿਬ ਸਿੰਘ ਜੀ ਨੇ ਲਾਈ ਕਥਾ ਕੀਰਤਨ ਦੀ ਛਹਿਬਰ

ਗਿਆਨੀ ਸਾਹਿਬ ਸਿੰਘ ਜੀ ਨੇ ਲਾਈ ਕਥਾ ਕੀਰਤਨ ਦੀ ਛਹਿਬਰ

ਗਿਆਨੀ ਸਾਹਿਬ ਸਿੰਘ ਜੀ ਨੇ ਲਾਈ
ਕਥਾ ਕੀਰਤਨ ਦੀ ਛਹਿਬਰ
ਅੰਮ੍ਰਿਤਸਰ, 27 ਅਗਸਤ( ਸੁਖਬੀਰ ਸਿੰਘ ) - ਜੀਵਨ ਜੁਗਤਿ ਸਮਾਗਮ  2022 ਦੇ ਧਾਰਮਿਕ ਦੀਵਾਨ ਬੀਤੀ ਰਾਤ ਸੇਵਾ ਦੇ ਪੁੰਜ ਗੁਰਪੁਰ ਵਾਸੀ ਸੰਤ ਬਾਬਾ ਸੇਵਾ ਸਿੰਘ ਜੀ ਕਿਲਾ ਆਨੰਦਗੜ ਸਾਹਿਬ ਵਾਲਿਆ ਦੀ ਯਾਦ ਵਿੱਚ ਸ਼ਸ਼ੋਭਿਤ ਗੁਰਦੁਆਰਾ ਸਾਹਿਬ ਅਜੀਤ ਨਗਰ ਨਜਦੀਕ ਸੁਲਤਾਨ ਵਿੰਡ ਰੋਡ ਪੱਠਾ ਮੰਡੀ ਵਿਖੇ ਮੁੱਖ ਸੇਵਾਦਾਰ ਭਾਈ ਰਾਜਿੰਦਰ ਸਿੰਘ ਦੀ ਨਿਗਰਾਨੀ ਹੇਠ ਸਜਾਏ ਗਏ ।ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਮਹਾਨ ਵਿਦਵਾਨ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਸਾਹਿਬ ਸਿੰਘ ਮਾਰਕੰਡਾ ਨੇ (ਧੁਰ ਕੀ ਬਾਣੀ ਆਈ।।ਜਿਨਿ ਸਗਲੀ ਚਿੰਤ ਮਿਟਾਈ।।) ਮਹਾਂਵਾਕ ਅਨੁਸਾਰ ਇਸ ਵਿਸ਼ੇ ਤੇ ਸੰਗਤਾ ਨਾਲ ਵਿਚਾਰ ਸਾਂਝੇ ਕਰਦਿਆ ਸਿੰਘ ਸਜੋ ਨਾਮ ਜਪੋ ਦੀ ਗੱਲ ਕਰਦਿਆ ਖੰਡੇ ਬਾਟੇ ਦੀ ਪਹੁਲ ਛਕ ਕੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਦਿੱਤੀ ।ਉਨ੍ਹਾ ਕਿਹਾ ਅੱਜ ਲੋੜ ਹੈ ਹਰ ਪਰਿਵਾਰ ਦਾ ਇਕ ਮੈਂਬਰ ਅੰਮ੍ਰਿਤ ਪਾਨ ਜਰੂਰ ਕਰੇ।
ਸਭ ਤੋ ਪਹਿਲਾ ਪਰਿਵਾਰ ਦੇ ਮੁਖੀ ਨੂੰ ਇਸ ਕਾਰਜ ਲਈ ਪਹਿਲ ਕਰਨੀ ਪਵੇਗੀ ਤਾਂ ਹੀ ਅਸੀ ਦੂਜਿਆ ਲਈ ਪ੍ਰੇਰਨਾ ਸਰੋਤ ਬਣ ਸਕਦੇ ਹਾਂ ਨਸ਼ਿਆ ਚ ਗਲਤਾਨ ਹੋ ਰਹੀ ਨੌਜਵਾਨ ਪੀੜ੍ਹੀ ਭਰੂਣ ਹੱਤਿਆ ਜਿਹੀਆ ਸਮਾਜਿਕ ਬੁਰਾਈਆ ਅਤੇ ਧਰਮ ਪਰਿਵਰਤਨ ਜਿਹੀਆ ਸੁਨਾਮੀ ਲਹਿਰਾ ਨੂੰ ਠੱਲ੍ਹ ਪਾਉਣ ਲਈ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਦੇ ਨਾਲ ਨਾਲ ਆਪਣੇ ਦੇਸ਼ ਅੰਦਰ ਉਚ ਪੱਧਰੀ ਵਿਦਿਆ ਹਾਸਲ ਕਰਕੇ ਆਪਣੇ ਮਾਤਾ ਪਿਤਾ ਅਤੇ ਦੇਸ਼ ਕੌਮ ਦਾ ਨਾਮ ਰੌਸ਼ਨ ਕਰੀਏ।ਇਹ ਤਾਂ ਹੀ ਸੰਭਵ ਹੈ ਜੇ ਅਸੀ ਮੀਰੀ ਪੀਰੀ ਦੇ ਸਿਧਾਂਤ ਤੇ ਡੱਟ ਕੇ ਪਹਿਰਾ ਦਿੰਦੇ ਹੋਏ ਇਕ ਝੰਡੇ ਹੇਠ ਲਾਮਬੰਦ ਹੋਈਏ ।ਮੀਤ ਮੈਨੇਜਰ ਭਾਈ ਇਕਬਾਲ ਸਿੰਘ ਭਾਈ ਅਜਾਇਬ ਸਿੰਘ ਅਭਿਆਸੀ ਭਾਈ ਵਾਹਿਗੁਰੂ ਸਿੰਘ ਬਾਬਾ ਸੁੱਚਾ ਸਿੰਘ ਞਲੋ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ।ਮੰਚ ਸੰਚਾਲਿਕ ਭਾਈ ਦਵਿੰਦਰ ਸਿੰਘ ਜੀ ਨੇ ਦੱਸਿਆ ਕਿ ਸਾਰਾ ਅੰਮ੍ਰਿਤਸਰ ਸ਼ਹਿਰ ਖਾਲਸਾਈ ਰੰਗ ਚ ਰੰਗਿਆ ਪਿਆ ਹੈ ।ਵਹੀਰਾਂ ਘੱਤ ਕੇ ਆ ਰਹੀ ਸੰਗਤ ਦਾ ਸਿਲਸਿਲਾ ਲਗਾਤਾਰ ਵਧ ਰਿਹਾ ਹੈ ।ਸਿਖ ਪੰਥ ਦੀ ਸਿਰਮੌਰ ਸੰਸਥਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਲੱਖਾ ਦੀ ਆਮਦ ਵਿਚ ਦਰਸ਼ਨ ਕਰਨ ਆ ਰਹੀ ਸੰਗਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ।ਜਿਲਾ ਪ੍ਰਸਾਸ਼ਨ ਵਲੋ ਵੀ ਚੱਪੇ ਚੱਪੇ ਤੇ ਨਾਕੇ ਲਗਾ ਕੇ ਯਾਤਰੂਆ ਦੀ ਸੁਰੱਖਿਆ ਲਈ ਤਾਇਨਾਤ ਅਮਲਾ ਦਿਨ ਰਾਤ ਪੂਰੀ ਲਗਨ ਅਤੇ ਤਨਦੇਹੀ ਨਾਲ ਡਿਉਟੀ ਨਿਭਾ ਰਿਹਾ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ ।ਹੋਰ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ 27 ਅਗਸਤ ਸ਼ਾਮ 6 ਵਜੇ ਤੋ ਦੇਰ ਰਾਤ ਤੱਕ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸਜਾਇਆ ਜਾ ਰਿਹਾ ਹੈ ਨਾਮਵਰ ਰਾਗੀ ਜੱਥੇ ਗੁਰਬਾਣੀਦੇ ਰਸਭਿਨੇ ਕੀਰਤਨ ਦੀ ਛਹਿਬਰ ਦੁਆਰਾ ਸੰਗਤਾ ਨੂੰ ਨਿਹਾਲ ਕਰਨਗੇ ।ਇਸ ਮੌਕੇ ਹੋਰਨਾ ਤੋ ਇਲਾਵਾ ਭਾਈ ਰਣਕਿੰਨ ਸਿੰਘ ਗੁਮਟਾਲੇ ਵਾਲੇ ਅੰਮਤੇਸ਼ਵਰ ਸਿੰਘ ਗੁਰਦੀਪ ਸਿੰਘ ਅਮਰਜੀਤ ਸਿੰਘ ਸੁਰਜੀਤ ਸਿੰਘ ਨਰਿੰਦਰ ਸਿੰਘ ਲਾਂਗਰੀ ਗਿਆਨ ਸਿੰਘ ਰੇਲਵੇ ਵਰਕਸ਼ਾਪ ਡਾਕਟਰ ਸੁਰਿੰਦਰ ਸਿੰਘ ਸਤਿੰਦਰ ਸਿੰਘ ਚਾਵਲਾ ਸਤਬੀਰ ਸਿੰਘ ਚੋਜੀ ਅਵਤਾਰ ਸਿੰਘ ਖਾਲਸਾ ਤੋ ਇਲਾਵਾ ਵੱਡੀ ਗਿਣਤੀ ਵਿਚ ਦੂਰੋ ਨੇੜਿਓ ਆਉਣ ਵਾਲੀਆ ਸੰਗਤਾ ਨੇ ਗੁਰੂ ਚਰਨਾ ਚ ਹਾਜ਼ਰੀ ਭਰੀ ਅਤੇ ਕੀਰਤਨ ਦਾ ਰਸ ਮਾਣਿਆ ।ਪ੍ਰਬੰਧਕਾ ਵਲੋ ਪਤਵੰਤੇ ਸੱਜਣਾ ਅਤੇ ਵੱਖ ਵੱਖ ਸੇਵਾਵਾ ਨਿਭਾਉਣ ਵਾਲੇ ਗੁਰਮੁੱਖਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ।ਸੰਸਥਾ ਦੇ ਮੋਢੀ ਭਾਈ ਜਸਬੀਰ ਸਿੰਘ ਬੈਂਕ ਵਾਲਿਆ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਹਿਯੋਗੀਆ ਦਾ ਧੰਨਵਾਦ ਕਰਦਿਆ ਜੀ ਆਇਆ ਆਖਿਆ।।

Ads on article

Advertise in articles 1

advertising articles 2

Advertise