-->
ਗੁ. ਬਾਬਾ ਦਿੱਤ ਮੱਲ ਜੀ ਸ਼ਹੀਦ, ਪਿੰਡ ਖਿਆਲਾ ਕਲਾਂ ਵਿਖੇ ਕਰਵਾਇਆ ਰੈਣ ਸਬਾਈ ਕੀਰਤਨ

ਗੁ. ਬਾਬਾ ਦਿੱਤ ਮੱਲ ਜੀ ਸ਼ਹੀਦ, ਪਿੰਡ ਖਿਆਲਾ ਕਲਾਂ ਵਿਖੇ ਕਰਵਾਇਆ ਰੈਣ ਸਬਾਈ ਕੀਰਤਨ

ਗੁ. ਬਾਬਾ ਦਿੱਤ ਮੱਲ ਜੀ ਸ਼ਹੀਦ, ਪਿੰਡ ਖਿਆਲਾ
ਕਲਾਂ ਵਿਖੇ ਕਰਵਾਇਆ ਰੈਣ ਸਬਾਈ ਕੀਰਤਨ
ਅੰਮ੍ਰਿਤਸਰ, 13 ਅਗਸਤ ( ਸੁਖਬੀਰ ਸਿੰਘ ) - ਗੁਰਦੁਆਰਾ ਬਾਬਾ ਦਿੱਤ ਮੱਲ ਜੀ ਸ਼ਹੀਦ ਦੇ ਅਸਥਾਨ ਪਿੰਡ ਖਿਆਲਾ ਕਲਾਂ ਵਿਖੇ ਮਨਾਇਆ ਜਾਣ ਵਾਲਾ ਤਿੰਨ ਰੋਜਾ ਸਾਲਾਨਾ ਜੋੜ ਮੇਲਾ ਕੱਲ੍ਹ ਤੋਂ ਸ਼ੁਰੂ ਹੋ ਗਿਆ ਹੈ । ਕੱਲ੍ਹ ਅਖੰਡ ਪਾਠ ਆਰੰਭ ਹੋ ਗਏ ਸਨ, ਅੱਜ ਦੂਸਰੇ ਦਿਨ ਸ਼ਾਮ 7.30 ਵਜੇ ਤੋਂ ਰਾਤ 12 ਵਜੇ ਤੱਕ ਸਜਾਏ ਗਏ ਰੈਣ ਸਬਾਈ ਕੀਰਤਨ ਵਿੱਚ ਬਾਬਾ ਦਇਆ ਸਿੰਘ, ਭਾਈ ਗੁਰਭੇਜ ਸਿੰਘ ਚਵਿੰਡਾ ਢਾਡੀ, ਭਾਈ ਨਵਜੋਤ ਸਿੰਘ ਸੀਤਲ, ਭਾਈ ਤਰਸੇਮ ਸਿੰਘ ਖਿਆਲਾ, ਭਾਈ ਜਤਿੰਦਰ ਸਿੰਘ ਖਿਆਲਾ ਵਾਲਿਆਂ ਦੇ ਕੀਰਤਨੀ ਜਥੇ ਨੇ ਕਥਾ, ਕੀਰਤਨ ਦੁਆਰਾ ਹਾਜ਼ਰੀਆਂ ਭਰੀਆਂ । 
   ਸਵੇਰੇ ਐਤਵਾਰ ਨੂੰ ਪਾਠ ਦੇ ਭੋਗ ਉਪਰੰਤ ਸਜਾਏ ਜਾਣ ਵਾਲੇ ਭਾਰੀ ਦੀਵਾਨ ਵਿੱਚ ਭਾਈ ਗੁਰਪ੍ਤਾਪ ਸਿੰਘ ਪਦਮ ਢਾਡੀ, ਭਾਈ ਗੁਰਜੰਟ ਸਿੰਘ ਬੈੰਕਾ, ਭਾਈ ਦਲੇਰ ਸਿੰਘ ਖਿਆਲਾ, ਭਾਈ ਗੁਰਪਾਲ ਸਿੰਘ ਖਿਆਲਾ ਕਥਾਵਾਚਕ, ਭਾਈ ਗੁਰਸਾਹਿਬ ਸਿੰਘ ਖਿਆਲਾ ਕਵੀਸ਼ਰ, ਭਾਈ ਪਲਵਿੰਦਰ ਸਿੰਘ ਖਿਆਲਾ, ਭਾਈ ਕਸ਼ਮੀਰ ਸਿੰਘ ਰਡਾਲਾ, ਭਾਈ ਮੁਖਤਾਰ ਸਿੰਘ ਖਿਆਲਾ ਵਾਲੇ, ਕਵੀ ਇਤਿਹਾਸਕਾਰ ਏ.ਐੱਸ.ਦਲੇਰ ਆਦਿ ਕਵੀਸ਼ਰ, ਢਾਡੀ ਤੇ ਕਥਾਵਾਚਕ ਸੰਗਤਾਂ ਨਾਲ ਗੁਰ ਇਤਿਹਾਸ ਦੀ ਸਾਂਝ ਪਾਉਣਗੇ । ਸ਼ਾਮ ਨੂੰ ਮੀਰੀ ਪੀਰੀ ਕਬੱਡੀ ਕਲੱਬ ਸਤਲਾਣੀ ਸਾਹਿਬ, ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ, ਬਾਬਾ ਬਿਧੀ ਚੰਦ ਕਬੱਡੀ ਕਲੱਬ ਸੁਰ ਸਿੰਘ ਤੇ ਸ਼ਹੀਦ ਭਾਈ ਲਖਬੀਰ ਸਿੰਘ ਕਬੱਡੀ ਕਲੱਬ ਘਰਿਆਲਾ ਦੀਆਂ ਟੀਮਾਂ ਦਰਮਿਆਨ ਕਬੱਡੀ ਮੁਕਾਬਲੇ ਹੋਣਗੇ । 

Ads on article

Advertise in articles 1

advertising articles 2

Advertise