-->
ਆਮ ਆਦਮੀ ਪਾਰਟੀ ਦੀ ਰਾਮ ਤੀਰਥ ਵਿਖੇ ਹੋਈ ਮੀਟਿੰਗ

ਆਮ ਆਦਮੀ ਪਾਰਟੀ ਦੀ ਰਾਮ ਤੀਰਥ ਵਿਖੇ ਹੋਈ ਮੀਟਿੰਗ

ਆਮ ਆਦਮੀ ਪਾਰਟੀ ਦੀ ਰਾਮ
ਤੀਰਥ ਵਿਖੇ ਹੋਈ ਮੀਟਿੰਗ
ਅੰਮ੍ਰਿਤਸਰ, 23 ਅਗਸਤ ( ਸੁਖਬੀਰ ਸਿੰਘ ) - ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਅੱਜ ਰਾਮ ਤੀਰਥ 'ਚ ਚਰਨਜੀਤ ਸਿੰਘ ਬਾਵਾ ਦੇ ਗ੍ਰਹਿ ਵਿਖੇ ਹਲਕਾ ਰਾਜਾਸਾਂਸੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਮਿਆਦੀਆਂ ਦੀ ਅਗਵਾਈ ਹੇਠ ਹੋਈ । ਇਸ ਮੌਕੇ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦੇ ਜਲਦੀ ਨਿਪਟਾਰੇ ਦਾ ਭਰੋਸਾ ਦਿਵਾਇਆ । ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੂਰੇ ਕੀਤੇ ਜਾ ਰਹੇ ਹਨ । ਇਸ ਸਮੇਂ ਮਹੰਤ ਜਗਤਾਰ ਬਾਵਾ, ਗੁਰਬਾਜ ਸਿੰਘ ਕੋਟਲਾ, ਗੁਰਮੁੱਖ ਸਿੰਘ ਕਲੇਰ, ਬਲਦੇਵ ਸਿੰਘ ਕੋਟਲਾ, ਜੁਗਰਾਜ ਸਿੰਘ, ਰਾਮ ਪ੍ਰਧਾਨ, ਕਿ੍ਸ਼ਨ ਬਾਵਾ, ਪੰਕਜ ਬਾਵਾ, ਮਹੰਤ ਰਾਮ ਲੁਭਾਇਆ, ਰਾਮ ਸਰੂਪ ਬਾਵਾ, ਦਲਜੀਤ ਸਿੰਘ ਮਿਆਦੀਆਂ ਆਦਿ ਹਾਜਰ ਸਨ । 

Ads on article

Advertise in articles 1

advertising articles 2

Advertise