-->
ਡੇਰਾ ਤਪੋਬਨ ਸੰਤ ਬਾਬਾ ਭੂਰੀ ਵਾਲੇ ਤਰਨ ਤਾਰਨ ਰੋਡ ਵਿਖੇ ਸਜਾਏ ਗਏ ਧਾਰਮਿਕ ਦੀਵਾਨ

ਡੇਰਾ ਤਪੋਬਨ ਸੰਤ ਬਾਬਾ ਭੂਰੀ ਵਾਲੇ ਤਰਨ ਤਾਰਨ ਰੋਡ ਵਿਖੇ ਸਜਾਏ ਗਏ ਧਾਰਮਿਕ ਦੀਵਾਨ

ਡੇਰਾ ਤਪੋਬਨ ਸੰਤ ਬਾਬਾ ਭੂਰੀ ਵਾਲੇ ਤਰਨ ਤਾਰਨ ਰੋਡ
ਵਿਖੇ ਸਜਾਏ ਗਏ ਧਾਰਮਿਕ ਦੀਵਾਨ
ਅੰਮ੍ਰਿਤਸਰ, 27 ਅਗਸਤ ( ਸੁਖਬੀਰ ਸਿੰਘ ) - ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਘਰ ਦੇ ਪਰਮ ਸੇਵਕ ਮਹਾਨ ਤਪੱਸਵੀ ਸੇਵਾ ਅਤੇ ਸਿਮਰਨ ਦੀ ਮੂਰਤ ਸਚਖੰਡਵਾਸੀ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ ਤਰਨ ਤਾਰਨ ਰੋਡ ਸਥਿਤ ਸ਼ੁਸ਼ੋਭਿਤ ਆਲੀਸ਼ਾਨ ਗੁਰਦੁਆਰਾ /ਡੇਰਾ ਜਿਥੇ ਬੀਤੀ ਰਾਤ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਸੁਸਾਇਟੀ ਵਲੋ ਜੀਵਨ ਜੁਗਿਤ ਸਮਾਗਮਾ ਦੇ ਲੜੀਵਾਰ ਧਾਰਮਿਕ ਦੀਵਾਨ ਮੁੱਖ ਸੇਵਾਦਾਰ ਭਾਈ ਰਾਜਿੰਦਰ ਸਿੰਘ ਜੀ ਦੀ ਦੇਖ ਰੇਖ ਹੇਠ ਸਜਾਏ ਗਏ। ਰਹਿਰਾਸ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਜੀ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਨੇ ਕਥਾ ਕੀਰਤਨ ਤੋ ਇਲਾਵਾ ਮਹਪੁਰਸ਼ ਬਾਬਾ ਜੈਮਲ ਸਿੰਘ ਜੀ ਦੀ ਜੀਵਨ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ ਇਸ ਮੌਕੇ  ਕੀਰਤਨ ਦੀ ਸੇਵਾ ਨਿਭਾਉਂਣ ਵਾਲੇ ਭਾਈ ਹਰਵਿੰਦਰ ਪਾਲ ਸਿੰਘ ਲਿਟਲ  ਗੁਰਵਿੰਦਰ ਸਿੰਘ ਖਾਲਸਾ ਹਰਵਿੰਦਰ ਸਿੰਘ ਰਿੰਕੂ ਵੀਰ ਜੀ ਨੇ ਗੁਰਬਾਣੀ ਦੇ ਰਸਭਿਨੇ ਕੀਰਤਨ ਦੀ ਛਹਿਬਰ ਦੁਆਰਾ ਸੰਗਤਾ ਨੂੰ ਨਿਹਾਲ ਕੀਤਾ। ਖਚਾਖਚ ਭਰੇ ਪੰਡਾਲ ਵਿੱਚ ਉਸ ਸਮੇ  ਕੋਈ ਖੁਸ਼ੀ ਦੀ ਹੱਦ ਨਾ ਰਹੀ ਜਦ  ਅਕਾਸ਼ ਗੁੰਜਾਉ ਜੈਕਾਰਿਆ ਨਾਲ ਗੂੰਜ ਉਠਿਆ ਜਦ ਕੇਵਲ (8) ਸਾਲ ਉਮਰ ਦੀ ਬੱਚੀ ਸੁਹਾਵੀਪਰੀਤ ਕੌਰ ਨੇ ਹਰਮੋਨੀਅਮ ਦੀਆ  ਤਰੰਗਾਂ ਛੇੜਦਿਆਂ (ਤੂੰ ਸਾਝਾ ਸਾਹਿਬ ਬਾਪ ਹਮਾਰਾ ।। ਨਉ ਨਿਧਿ ਤੇਰੇ ਅਖੁਟ ਭੰਡਾਰਾ।।ਸ਼ਬਦ ਗਾ ਕੇ ਸੁਣਾਇਆ। ਮੰਚ ਤੇ ਸੁਭਾਇਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਜੀ ਨੇ ਲੰਬੀ ਉਮਰ ਦੀ ਕਾਮਨਾ ਕਰਦਿਆ ਅਸੀਸਾਂ ਦੀ ਬਖਸ਼ਿਸ਼ ਕੀਤੀ ਉਥੇ ਨਾਲ ਹੀ ਮਾਤਾ ਪਿਤਾ ਅਤੇ ਮੰਚ ਸੰਚਾਲਿਕ ਭਾਈ ਦਵਿੰਦਰ ਸਿੰਘ ਜੀ ਜੋ ਬੱਚੀ ਦੇ ਦਾਦਾ ਲੱਗਦੇ ਹਨ ਬੇਅੰਤ  ਬੇਅੰਤ ਵਧਾਈਆ ਦਿਤੀਆਂ ਪ੍ਰਬੰਧਕਾ ਵਲੋ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾ ਤੋ ਇਲਾਵਾ ਗੁਰੂ ਬੀਬਾ ਜਸਕੀਰਤ ਕੌਰ ਬਾਵਾ ਸਿੰਘ ਗੁਮਾਨਪੁਰਾ ਮੈਂਬਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਭਿਨਾਸ਼ੀ ਸਿੰਘ ਮਹੰਤ ਰਣਜੀਤ ਸਿੰਘ ਸਤਿਨਾਮ ਸਿੰਘ ਮੀਤ ਮੈਨੇਜਰ ਕੁਲਦੀਪ ਸਿੰਘ ਪੰਡੋਰੀ ਮਨਮੋਹਨ ਸਿੰਘ ਸ਼ ਨੰਦ ਲਾਲ ਭਾਈ ਆਨੰਦ ਸਿੰਘ ਗਿਆਨ ਸਿੰਘ ਰੇਲਵੇ ਵਰਕਸ਼ਾਪ ਗੁਰਬਖਸ਼ ਸਿੰਘ ਬੱਗਾ ਆਦਿ ਹਾਜ਼ਰ ਸਨ ਮੰਚ ਸੰਚਾਲਿਕ ਭਾਈ ਦਵਿੰਦਰ ਸਿੰਘ ਜੀ ਨੇ ਦੱਸਿਆ ਕਿ  26 ਅਗਸਤ ਰਾਤ ਦੇ ਦੀਵਾਨ ਸ਼ਾਮ  6 ਤੋ ਰਾਤ  10 ਵਜੋ ਤੱਕ ਸੰਤ ਬਾਬਾ ਸੇਵਾ ਸਿੰਘ ਹਾਲ ਸੁਲਤਾਨ ਵਿੰਡ ਰੋਡ ਵਿਖੇ ਸਜਾਏ ਜਾਣਗੇ।ਜਿਸ ਵਿਚ ਮਹਾਨ ਵਿਦਵਾਨ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਗੁਰਮਿਤ ਵਿਚਾਰ ਸਾਝੇ ਕਰਣਗੇ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।

Ads on article

Advertise in articles 1

advertising articles 2

Advertise