-->
NSQF ਦੀ ਪੁਰਾਣੀ ਵੋਕੇਸ਼ਨਲ ਯੂਨੀਅਨ ਕੀਤੀ ਭੰਗ

NSQF ਦੀ ਪੁਰਾਣੀ ਵੋਕੇਸ਼ਨਲ ਯੂਨੀਅਨ ਕੀਤੀ ਭੰਗ

NSQF ਦੀ ਪੁਰਾਣੀ ਵੋਕੇਸ਼ਨਲ
ਯੂਨੀਅਨ ਕੀਤੀ ਭੰਗ
ਅੰਮ੍ਰਿਤਸਰ, 30 ਅਗਸਤ ( ਸੁਖਬੀਰ ਸਿੰਘ ) - ਬੀਤੇ ਦਿਨ NSQF ਦੇ 20 ਜਿਲਿਆ ਦੇ ਨੁਮਾਇਦਿਆ ਦੀ ਮੀਟਿੰਗ  ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ NSQF ਦੀ ਪੁਰਾਣੀ ਯੂਨੀਅਨ ਨੂੰ ਭੰਗ ਕੀਤਾ ਜਾਂਦਾ ਹੈ ਮੀਟਿੰਗ ਚ 20 ਜਿਲਾ ਪ੍ਰਧਾਨਾਂ ਦੀ ਸਹਿਮਤੀ ਨਾਲ ਪੁਰਾਣੀ ਯੂਨੀਅਨ ਦੇ ਸਾਰੇ ਆਹੁਦੇਦਾਰਾਂ ਨੂੰ ਮਤਾ ਪਾ ਕਿ ਓੁਹਨਾਂ ਦੇ ਆਹੁਦਿਆ ਤੋ ਹਟਾਇਆ ਗਿਆ ਅਤੇ ਨਵੀ ਕਮੇਟੀ ਦਾ ਗਠਨ ਕੀਤਾ ਗਿਆ ਕਿਓੁਕਿ ਯੂਨੀਅਨ ਦੁਆਰਾ ਵੋਕੇਸ਼ਨਲ ਅਧਿਆਪਕਾਂ ਦੇ ਮੱਦੇਨਜਰ ਕੋਈ ਨਿਵੇਕਲਾ ਓੁਪਰਾਲਾ ਨਹੀ ਕੀਤਾ ਗਿਆ ਸੀ ਅਤੇ ਪੁਰਾਣੀ ਯੂਨੀਅਨ ਵੱਲੋ ਅਧਿਆਪਕਾਂ  ਦੀਆਂ ਮੰਗਾਂ ਤੇ ਗੌਰ ਨਹੀ ਕੀਤਾ ਗਿਆ  , ਜਿਸ ਕਾਰਨ ਨਵੀ ਕਮੇਟੀ ਦਾ ਗਠਨ ਕੀਤਾ ਗਿਆ ਹੈ॥ ਹੁਣ ਭਵਿੱਖ ਵਿੱਚ NSQF ਦੇ ਹਰ ਫੈਸਲੇ ਇਹ ਨਵੀ ਕਮੇਟੀ ਲਵੇਗੀ। ਮੀਟਿੰਗ ਦੌਰਾਨ ਜਿਲਾਂ ਪ੍ਰਧਾਨਾਂ ਨੇ ਦੱਸਿਆ ਕਿ ਬਹੁਤਾਤ ਅਧਿਆਪਕਾਂ ਦੇ ਮਨਾਂ ਚ ਪੁਰਾਣੀ ਯੂਨੀਅਨ ਪ੍ਰਤੀ ਭਾਰੀ ਰੋਸ ਹੈ ,ਕਿਓੁਕਿ ਪਿਛਲੇ ਸਾਲ ਯੂਨੀਅਨ ਨੇ 7 ਮਹੀਨੇ ਦਾ ਧਰਨਾ ਪਟਿਆਲਾ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਸਾਹਮਣੇ ਲਗਾਇਆ ਸੀ ,ਪੱਚੀ ਤੋ ਵੱਧ ਰੋਸ ਮਾਰਚ ਵੀ ਕੱਢੇ ਸਨ  ਅਤੇ ਦੋ ਵਾਰ ਰਾਤ ਨੂੰ ਸੁੱਤੀ ਸਰਕਾਰ ਨੂੰ ਜਗਾਓੁਣ ਲਈ ਜਾਗੋ ਵੀ ਕੱਢੀ ਸੀ ਪਰ ਅਫਸੋਸ ਕਿ ਸੱਤ ਮਹੀਨਿਆ  ਦੇ ਧਰਨੇ ਚੋ ਇਕ ਪੈਸੇ ਦਾ ਵੀ ਤਨਖਾਹ ਵਾਧਾ ਨਹੀ ਹੋਇਆ, ਕੋਈ ਮੈਡੀਕਲ ਛੁੱਟੀ ਨਹੀ ਮਿਲੀ ਅਤੇ ਹੋਰ ਕੋਈ ਓੁਪਲਬਧੀ ਵੀ ਨਸੀਬ ਨਹੀ ਹੋਈ ਜਿਸ ਤਹਿਤ ਅੱਜ ਪੁਰਾਣੇ ਆਹੁਦੇਦਾਰਾਂ ਨੂੰ ਸਭ ਨੇ ਸਹਿਮਤੀ ਨਾਲ ਖਾਰਜ ਕਰ ਦਿੱਤਾ ਹੈ॥ ਇਸ ਮੌਕੇ  ਰੁਪਿੰਦਰ ਸਿੰਘ, ਭੁਪਿੰਦਰ,ਅਨੂਪਜੀਤ ਸਿੰਘ, ਮਨਜਿੰਦਰ ਸਿੰਘ,  ਸ਼ੇਰ ਸਿੰਘ, ਅਜੈਪਾਲ ਸਿੰਘ, ਕੁਲਬੀਰ ਸਿੰਘ ਆਦਿ ਹਾਜਰ ਸਨ।। 

Ads on article

Advertise in articles 1

advertising articles 2

Advertise