-->
ਦਾਜ ਦੇ ਲੋਭੀਆਂ ਘਰੋ ਕੱਢੀ ਤਿੰਨ ਸਾਲ ਦੀ ਵਿਆਹੁਤਾ, ਇਨਸਾਫ ਲੈਣ ਲਈ ਲਗਾ ਰਹੀ ਪੁਲਿਸ ਪ੍ਰਸ਼ਾਸ਼ਨ ਦੇ ਦਫਤਰ ਵਿਚ ਚੱਕਰ

ਦਾਜ ਦੇ ਲੋਭੀਆਂ ਘਰੋ ਕੱਢੀ ਤਿੰਨ ਸਾਲ ਦੀ ਵਿਆਹੁਤਾ, ਇਨਸਾਫ ਲੈਣ ਲਈ ਲਗਾ ਰਹੀ ਪੁਲਿਸ ਪ੍ਰਸ਼ਾਸ਼ਨ ਦੇ ਦਫਤਰ ਵਿਚ ਚੱਕਰ

ਦਾਜ ਦੇ ਲੋਭੀਆਂ ਘਰੋ ਕੱਢੀ ਤਿੰਨ ਸਾਲ ਦੀ ਵਿਆਹੁਤਾ, ਇਨਸਾਫ ਲੈਣ
ਲਈ ਲਗਾ ਰਹੀ ਪੁਲਿਸ ਪ੍ਰਸ਼ਾਸ਼ਨ ਦੇ ਦਫਤਰ ਵਿਚ ਚੱਕਰ
 
ਇਕ ਸਾਲ ਦੇ ਬਚੇ ਨੂੰ ਨਾਲ ਲੈ ਇਨਸਾਫ ਲੈਣ ਲਈ ਕਰਨੀ ਪੈ ਰਹੀ ਮੁਸਕਤ
ਅੰਮ੍ਰਿਤਸਰ, 1 ਸਤੰਬਰ ( ਸੁਖਬੀਰ ਸਿੰਘ ) - ਅੰਮ੍ਰਿਤਸਰ ਦੇ ਢੌਲੀ ਮੁਹੱਲਾ ਅਦਰੂਨ ਸੁਲਤਾਨਵਿੰਡ ਗੇਟ ਦੀ ਰਹਿਣ ਵਾਲੀ ਮੋਨਿਕਾ ਪੁਤਰੀ ਰਮੇਸ਼ ਕੁਮਾਰ ਵਲੌ ਅਜ ਅੰਮ੍ਰਿਤਸਰ ਦੇ ਏ ਸੀ ਪੀ ਕਰਾਈਮ ਅਗੈਸਟ ਵਿਮੈਨ ਦੇ ਦਫਤਰ ਵਿਚ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਹੈ।
ਇਸ ਮੌਕੇ ਗਲਬਾਤ ਕਰਦਿਆਂ ਪੀੜੀਤ ਮੋਨਿਕਾ ਵਲੌ ਪਤਰ ਕਾਰਾ ਨਾਲ ਗਲਬਾਤ ਕਰਦਿਆਂ ਕਿਹਾ ਕਿ ਉਸਦਾ ਵਿਆਹ ਤਿੰਨ ਸਾਲ ਪਹਿਲਾ ਜਲੰਧਰ ਦੇ ਰਹਿਣ ਵਾਲੇ ਸੰਨੀ ਪੁਤਰ ਸੁਰਿੰਦਰ ਕੁਮਾਰ ਵਾਸੀ ਬਸਤੀ ਬਾਬਾ ਖੇਲ ਜਲੰਧਰ ਦੇ ਨਾਲ ਹੋਇਆ ਸੀ ਜਿਸ ਵਿਚ ਉਸਦੇ ਪਿਤਾ ਵਲੌ ਆਪਣੀ ਹੈਸੀਅਤ ਤੋ ਵਧ ਖਰਚਾ ਕੀਤਾ ਸੀ ਪਰ ਸੋਹਰੇ ਪਰਿਵਾਰ ਵਿਚ ਪਤੀ ਸੰਨੀ ਕੁਮਾਰ, ਸੋਹਰਾ ਸੁਰਿੰਦਰ ਕੁਮਾਰ, ਸਸ ਕਾਂਤਾ ਦੇਵੀ, ਨਨਾਣ ਸੀਮਾ ਵਲੌ ਦਾਜ ਦੀ ਮੰਗ ਨੂੰ ਲੈ ਉਸਨੂੰ ਤੰਗ ਪਰੇਸ਼ਾਨ ਕੀਤਾ ਜਾਦਾ ਸੀ ਅਤੇ ਕੁੱਟਮਾਰ ਵੀ ਕੀਤੀ ਜਾਂਦੀ ਸੀ ਜਿਸਦੇ ਚਲਦੇ ਪਿਛਲੇ ਸਾਲ ਵੀ ਉਸ ਵਲੌ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਫਤਰ ਵਿਚ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਸੀ ਪਰ ਮੌਕੇ ਤੇ ਪਹੁੰਚੇ ਸੋਹਰੇ ਪਰਿਵਾਰ ਵਲੋ ਝੂਠੇ ਦਿਲਾਸੇ ਦੇ ਜਲੰਧਰ ਲਿਜਾਇਆ ਤੇ ਗਿਆ ਪਰ ਫਿਰ ਤੌ ਦਾਜ ਦੀ ਮੰਗ ਅਤੇ ਕੁੱਟਮਾਰ ਕਰ ਮੈਨੂੰ ਘਰੋ ਕਢ ਦਿਤਾ ਗਿਆ ਹੈ ਅਤੇ ਹੁਣ ਮੈ ਆਪਣੇ ਪੇਕੇ ਪਰਿਵਾਰ ਕੋਲ ਆਪਣੇ ਇਕ ਸਾਲ ਦੇ ਬਚੇ ਨੂੰ ਨਾਲ ਲੈ ਕੇ ਰਹਿ ਰਹੀ ਹਾ ਅਤੇ ਫਿਰ ਤੋ ਕਰਾਈਮ ਅਗੈਸਟ ਵਿਮੈਨ ਦੇ ਏ ਸੀ ਪੀ ਦਫਤਰ ਵਿਚ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਹੈ।
ਇਸ ਮੌਕੇ ਏ ਸੀ ਪੀ ਕਰਾਈਮ ਅਗੈਸਟ ਵਿਮੈਨ ਤ੍ਰਿਪਤਾ ਸੁੱਦ ਵਲੌ ਮੋਨਿਕਾ ਦੀ ਸ਼ਿਕਾਇਤ ਨੂੰ ਦੇਖ ਦੌਸ਼ੀਆ ਨੂੰ ਪੇਸ਼ ਹੋਣ ਲਈ ਬੁਲਾਇਆ ਗਿਆ ਹੈ।

Ads on article

Advertise in articles 1

advertising articles 2

Advertise