-->
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਕੀਰਤਨ ਦਰਬਾਰ (ਅਰੋੜਾ ਵੀਰ ਜੀ)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਕੀਰਤਨ ਦਰਬਾਰ (ਅਰੋੜਾ ਵੀਰ ਜੀ)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਕਰਵਾਇਆ ਜਾ
ਰਿਹਾ ਕੀਰਤਨ ਦਰਬਾਰ (ਅਰੋੜਾ ਵੀਰ ਜੀ)
ਅੰਮ੍ਰਿਤਸਰ, 2 ਸਤੰਬਰ ( ਸੁਖਬੀਰ ਸਿੰਘ ) - ਸ੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਦੇ  ਮੁੱਖ ਸੇਵਾਦਾਰ ਭਾਈ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਦੇ ਸਮੁੱਚੇ ਪ੍ਰਬੰਧਾ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ  ਵਿਆਹ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਡੇਰਾ ਸੰਤ ਬਾਬਾ ਅਮੀਰ ਸਿੰਘ ਜੀ ਬਜਾਰ ਸਁਤੋ ਵਾਲਾ ਨਮਕ ਮੰਡੀ ਵਿਖੇ ਐਤਵਾਰ ਸਵੇਰੇ 7 ਵਜੇ  ਤੋ ਬਾਅਦ ਦੁਪਹਿਰ ਤੱਕ ਸਜਾਇਆ ਜਾਏਗਾ।ਇਸੇ ਸਬੰਧ ਵਿਚ ਅਲੌਕਿਕ ਨਗਰ ਕੀਰਤਨ ਘੰਟਾ ਘਰ ਤੋ ਪੰਜ ਪਿਆਰਿਆ ਦੀ ਅਗਵਾਈ ਹੇਠ ਸਵੇਰੇ 8 ਵਜੇ  ਸ਼ਹਿਰ ਦੀਆ ਸੰਮੂਹ ਸੰਗਤਾ ਦੇ ਸਹਿਯੋਗ ਨਾਲ ਡੇਰਾ ਸੰਤ ਬਾਬਾ ਅਮੀਰ ਸਿੰਘ ਜੀ ਲਈ ਨਰਸਿੰਘਿਆ ਦੀਆ ਘਣਕੋਰ ਗੂੰਜਾ ਨਾਲ ਚਾਲੇ ਪਾਏਗਾ ।ਜਿਥੇ ਸ਼੍ਰੋਮਣੀ ਸੰਪਰਦਾਇ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਵਲੋ ਵਰੋਸਾਏ ਪੂਰਨ ਬ੍ਰਹਮ ਗਿਆਨੀ ਵਿਦਿਆ ਮਾਰਤੰਡ ਸੰਤ ਬਾਬਾ ਮੱਖਣ ਸਿੰਘ ਜੀ ਮੁਖੀ  ਵਲੋ ਭਰਵਾ ਸਵਾਗਤ ਕੀਤਾ ਜਾਵੇਗਾ ।ਇਸ ਕੀਰਤਨ ਦਰਬਾਰ ਮੌਕੇ ਪੰਥ ਪ੍ਰਸਿੱਧ ਰਾਗੀ ਢਾਡੀ ਕਵੀਸ਼ਰੀ ਜੱਥੇ ਬੀਰਰਸ ਵਾਰਾਂ ਅਤੇ ਕਥਾ ਅਤੇ ਗੁਰਬਾਣੀ ਦੇ ਰਸਭਿਨੇ ਕੀਰਤਨ ਦੀ ਛਹਿਬਰ ਦੁਆਰਾ ਸੰਗਤਾ ਨੂੰ ਨਿਹਾਲ ਕਰਨਗੇ  ਅਤੇ ਗੁਰੂ ਕਾ ਲੰਗਰ ਅਤੁੱਟ ਲਗਾਇਆ ਜਾਏਗਾ।। 

Ads on article

Advertise in articles 1

advertising articles 2

Advertise