-->
ਭਾਈ ਮੰਝ ਸਾਹਿਬ ਰੋਡ 'ਸੜਕ' ਬਣਾਉਣ ਦਾ ਕੰਮ ਸ਼ੁਰੂ "ਇਲਾਕਾ ਨਿਵਾਸੀਆਂ 'ਚ ਖੁਸ਼ੀ ਦੀ ਲਹਿਰ"

ਭਾਈ ਮੰਝ ਸਾਹਿਬ ਰੋਡ 'ਸੜਕ' ਬਣਾਉਣ ਦਾ ਕੰਮ ਸ਼ੁਰੂ "ਇਲਾਕਾ ਨਿਵਾਸੀਆਂ 'ਚ ਖੁਸ਼ੀ ਦੀ ਲਹਿਰ"

ਭਾਈ ਮੰਝ ਸਾਹਿਬ ਰੋਡ 'ਸੜਕ' ਬਣਾਉਣ ਦਾ ਕੰਮ ਸ਼ੁਰੂ "ਇਲਾਕਾ
ਨਿਵਾਸੀਆਂ 'ਚ ਖੁਸ਼ੀ ਦੀ ਲਹਿਰ"
ਅੰਮ੍ਰਿਤਸਰ, 1 ਸਤੰਬਰ ( ਸੁਖਬੀਰ ਸਿੰਘ ) - ਹਲਕਾ ਦੱਖਣੀ ਚ ਕਈ ਸਾਲਾਂ ਤੋਂ ਇਲਾਕਾ ਨਿਵਾਸੀਆਂ ਦੀ ਸਭ ਤੋਂ ਵੱਡੀ ਤੇ ਲਟਕਦੀ ਆ ਰਹੀ ਮੰਗ ਭਾਈ ਮੰਝ ਸਾਹਿਬ ਰੋਡ ਸੜਕ ਬਣਾਉਣ ਦਾ ਅਧੂਰਾ ਸੁਪਨਾ ਉਸ ਵੇਲੇ ਪੂਰਾ ਹੁੰਦਾ ਨਜ਼ਰ ਆਇਆ ਜਦ ਕੈਬਨਿਟ ਮੰਤਰੀ ਪੰਜਾਬ ਡਾ: ਇੰਦਰਬੀਰ ਸਿੰਘ ਨਿੱਝਰ ਦੇ ਦਿਸ਼ਾ ਨਿਰਦੇਸ਼ ਹੇਠ ਵਿਸ਼ੇਸ਼ ਤੌਰ ਤੇ ਪਹੁੰਚੇ ਡੀ.ਐੱਸ.ਪੀ ਅਸ਼ੋਕ ਕੁਮਾਰ ਵੱਲੋਂ ਪੂਰੀ ਟੀਮ ਸਮੇਤ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਗਗਨਦੀਪ ਸਿੰਘ ਜੁਆਇੰਟ ਸਕੱਤਰ ਪੰਜਾਬ ਅਤੇ ਇੰਚਾਰਜ ਵਾਰਡ ਨੰਬਰ 38,39, ਸੀਨੀਅਰ ਆਗੂ ਸ਼ਮਸ਼ੇਰ ਸਿੰਘ, ਭਾਈ ਨਿਰਮਲ ਸਿੰਘ ਸਾਬਕਾ ਹਜ਼ੂਰੀ ਰਾਗੀ, ਅਤਿੰਦਰਪਾਲ ਸਿੰਘ ਗੁਰੂ ਰਾਮਦਾਸ ਇੰਟਰਪ੍ਰਾਈਜਜ਼, ਮਾਸਟਰ ਖਜਾਨ ਸਿੰਘ, ਦਿਲਬਾਗ ਸੰਧੂ, ਅਜੇ ਅਰੋਡ਼ਾ, ਜੋਤੀ ਅਰੋੜਾ, ਹਰਦੀਸ਼ ਗਰੋਵਰ, ਹਰਵਿੰਦਰ ਡਾਇਮੰਡ, ਬਲਜੀਤ ਜੋਡ਼ਾ, ਯੂਥ ਪ੍ਰਧਾਨ ਭਗਵੰਤ ਸਿੰਘ ਕੰਵਲ, ਸੁੱਖਾ ਸਿੰਘ ਵਲਟੋਹਾ ਪ੍ਰਧਾਨ ਬਿਜਲੀ ਬੋਰਡ, ਰਵਿੰਦਰ ਡਾਬਰ, ਜਗਦੀਸ਼ ਜੱਗਾ, ਰਵੀਸ਼ੇਰ ਸਿੰਘ ਖਾਲਸਾ, ਜਸਵਿੰਦਰ ਸਿੰਘ ਖੰਡੇਵਾਲਾ, ਮਨਜੀਤ ਫੌਜੀ ਆਦਿ ਨੇ ਲੁੱਕ ਪਾਉਣ ਦਾ ਕੰਮ ਸ਼ੁਰੂ ਕਰਵਾਇਆ । ਗੱਲਬਾਤ ਦੌਰਾਨ ਉਕਤ ਆਗੂਆਂ ਨੇ ਕਿਹਾ ਕਿ ਇਸ ਸੜਕ ਦੇ ਨਿਰਮਾਣ ਤੋਂ ਬਾਅਦ ਜਲਦ ਹੀ ਰਹਿੰਦੀਆਂ ਗਲੀਆਂ, ਨਾਲੀਆਂ ਅਤੇ ਸਟਰੀਟ ਲਾਈਟਾਂ ਦਾ ਕੰਮ ਵੀ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ ਅਤੇ ਇਲਾਕਾ ਨਿਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਕ ਸਵਾਲ ਦੇ ਜੁਆਬ 'ਚ ਉਨ੍ਹਾਂ ਕਿਹਾ ਕਿ ਜਲਦ ਹੀ ਗੁਰਦੁਆਰਾ ਬਾਬਾ ਜ਼ਿੰਦਗੀ ਸਾਹਿਬ, ਨੇਡ਼ੇ ਪਾਣੀ ਵਾਲੀ ਟੈਂਕੀ ਦੇ ਜਲਦ ਹੀ ਮੁਹੱਲਾ ਕਲੀਨਿਕ ਡਿਸਪੈਂਸਰੀ ਵੀ ਸ਼ੁਰੂ ਕੀਤੀ ਜਾਵੇਗੀ ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਬਹੁਤ ਵੱਡਾ ਲਾਭ ਮਿਲੇਗਾ। ਇਸ ਮੌਕੇ ਵੱਡੇ ਪੱਧਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।

Ads on article

Advertise in articles 1

advertising articles 2

Advertise