-->
ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਵਲੋ ਕਰਵਾਈ 14ਵੀ ਇੰਟਰ ਸਕੂਲ ਐਥਲੈਟਿਕਸ ਵਿਚ ਅਲੈਕਜੇਡਰਾ ਸਕੂਲ ਦੇ ਨੀਰ ਕਪਿਲ ਨੇ ਮਾਰਿਆ ਮੱਲਾ

ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਵਲੋ ਕਰਵਾਈ 14ਵੀ ਇੰਟਰ ਸਕੂਲ ਐਥਲੈਟਿਕਸ ਵਿਚ ਅਲੈਕਜੇਡਰਾ ਸਕੂਲ ਦੇ ਨੀਰ ਕਪਿਲ ਨੇ ਮਾਰਿਆ ਮੱਲਾ

ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਵਲੋ ਕਰਵਾਈ 14ਵੀ
ਇੰਟਰ ਸਕੂਲ ਐਥਲੈਟਿਕਸ ਵਿਚ ਅਲੈਕਜੇਡਰਾ ਸਕੂਲ ਦੇ ਨੀਰ ਕਪਿਲ ਨੇ ਮਾਰਿਆ ਮੱਲਾ
ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) - ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਵਲੋ ਕਰਵਾਈ 14ਵੀ ਇੰਟਰ ਸਕੂਲ ਐਥਲੈਟਿਕਸ ਕਰਵਾਈ ਗਈ ਜਿਸ ਵਿਚ ਅਲੈਕਜੇਡਰਾ ਸਕੂਲ ਦੇ ਬਚਿਆ ਵਲੋ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਦਿਆਂ ਟਰਾਫੀ ਹਾਸਿਲ ਕੀਤੀ ਹੈ ਉਥੇ ਸਕੂਲ ਦੇ ਐਲ ਕੇ ਜੀ ਕਲਾਸ ਦੇ ਵਿਦਿਆਰਥੀ ਨੀਰ ਕਪਿਲ ਵਲੋ 100 ਮੀਟਰ ਦੀ ਦੌੜ ਵਿਚ ਹਿਸਾ ਲੈ ਦੂਸਰੇ ਨੰਬਰ ਆ ਸਕੂਲ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਮੌਕੇ ਅਲੈਕਜੇਡਰਾ ਸਕੂਲ ਦੇ ਪ੍ਰਿੰਸੀਪਲ ਸੁਮਨ ਐੰਜਲ ਅਤੇ ਕਲਾਸ ਇੰਚਾਰਜ ਸੁੰਗਧਾ ਵਰਮਾ ਵਲੋ ਨੀਰ ਕਪਿਲ ਨੂੰ ਮੈਡਲ ਅਤੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਵਲੋ ਦਿਤਾ ਸਰਟੀਫਿਕੇਟ ਦੇ ਸਨਮਾਨਿਤ ਕੀਤਾ ਅਤੇ ਪਰਿਵਾਰ ਨੂੰ ਇਸ ਸਨਮਾਨ ਦੀ ਵਧਾਈ ਵੀ ਦਿਤੀ ਉਹਨਾ ਕਿਹਾ ਕਿ ਪਰਿਵਾਰ ਵਲੋ ਦਿਤੇ ਚੰਗੇ ਆਦਰਸ਼ਾਂ ਦੇ ਨਤੀਜੇ ਹੀ ਬਚੇ ਇਹਨਾ ਬੁਲੰਦੀਆਂ ਨੂੰ ਛੂਹ ਸਕੂਲ ਅਤੇ ਪਰਿਵਾਰ ਦਾ ਨਾਮ ਰੋਸ਼ਨ ਕਰਦੇ ਹਨ।
ਇਸ ਮੌਕੇ ਗਲਬਾਤ ਕਰਦਿਆਂ ਨੀਰ ਕਪਿਲ ਦੇ ਪਿਤਾ ਦਵਿੰਦਰ ਕੁਮਾਰ ਉਰਫ ਹੈਪੀ ਕੋਚ ਨੇ ਦਸਿਆ ਕਿ ਉਹ ਇਕ ਪ੍ਰੋਫੈਸ਼ਨਲ ਜਿਮ ਕੋਚ ਹਨ ਅਤੇ ਆਪਣਾ ਜਿਮ ਚਲਾਉਂਦੇ ਹਨ ਜਿਸਦੇ ਚਲਦੇ ਨੀਰ ਬਚਪਨ ਤੋ ਹੀ ਸਿਹਤ ਅਤੇ ਸਪੋਰਟਸ ਪ੍ਰਤੀ ਕਾਫੀ ਲਗਾਵ ਰਖਦਾ ਹੈ ਅਤੇ ਅਜ ਜੋ ਮੌਕਾ ਉਸ ਨੂੰ ਅਲੈਕਜੇਡਰਾ ਸਕੂਲ ਅਤੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਵਲੋ ਦਿਤਾ ਗਿਆ ਅਤੇ ਉਸਨੇ 100 ਮੀਟਰ ਦੀ ਰੇਸ ਜਿੱਤੀ ਉਸ ਲਈ ਅਸੀ ਸਕੂਲ ਪ੍ਰਸ਼ਾਸ਼ਨ ਅਤੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਦੇ ਬਹੁਤ ਹੀ ਧੰਨਵਾਦੀ ਹਾਂ।

Ads on article

Advertise in articles 1

advertising articles 2

Advertise