-->
ਐਨ.ਐਸ.ਕਿਓੂ. ਐਫ ਅਧਿਆਪਕ  ਯੂਨੀਅਨ ਕਮੇਟੀ ਵੱਲੋ 19 ਅਕਤੂਬਰ ਨੂੰ ਪੰਜਾਬ ਸਕੂਲ ਸਿੱਖਿਆ ਅੱਗੇ ਰੋਸ ਰੈਲੀ ਦਾ ਐਲਾਨ

ਐਨ.ਐਸ.ਕਿਓੂ. ਐਫ ਅਧਿਆਪਕ ਯੂਨੀਅਨ ਕਮੇਟੀ ਵੱਲੋ 19 ਅਕਤੂਬਰ ਨੂੰ ਪੰਜਾਬ ਸਕੂਲ ਸਿੱਖਿਆ ਅੱਗੇ ਰੋਸ ਰੈਲੀ ਦਾ ਐਲਾਨ

ਐਨ.ਐਸ.ਕਿਓੂ. ਐਫ ਅਧਿਆਪਕ  ਯੂਨੀਅਨ ਕਮੇਟੀ ਵੱਲੋ 19
ਅਕਤੂਬਰ ਨੂੰ ਪੰਜਾਬ ਸਕੂਲ ਸਿੱਖਿਆ ਅੱਗੇ ਰੋਸ ਰੈਲੀ ਦਾ ਐਲਾਨ
ਅੰਮ੍ਰਿਤਸਰ, 17 ਅਕਤੂਬਰ (ਸੁਖਬੀਰ ਸਿੰਘ) - ਐਨ ਐਸ ਕਿਓੂ ਐਫ ਅਧਿਆਪਕ  ਯੂਨੀਅਨ ਕਮੇਟੀ ਵੱਲੋ  ਸਰਕਾਰ ਵਿਰੁੱਧ ਸੰਘਰਸ਼ ਦਾ ਵੱਡਾ ਐਲਾਨ ਕਰ ਦਿੱਤਾ ਹੈ ਐਨ ਐਸ ਕਿਓੂ ਐਫ ਯੂਨੀਅਨ ਕਮੇਟੀ ਨੇ ਦੱਸਿਆ ਕਿ ਪੰਜਾਬ ਭਰ ਚ ਦੇ 989 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਚ 1978 ਵੋਕੇਸ਼ਨਲ ਅਧਿਆਪਕ ਆਪਣੀਆਂ ਸੇਵਾਵਾਂ  ਪਿਛਲੇ ਅੱਠ ਸਾਲਾਂ  ਤੋ ਦੇ ਰਹੇ ਹਨ ਪਰ ਅਧਿਆਪਕਾਂ ਦੀ ਤਨਖਾਹ ਚ ਇਕ ਰੁਪਏ ਦਾ ਵਾਧਾ ਨਹੀ ਹੋਇਆ ॥  ਅਧਿਆਪਕਾਂ ਦੱਸਿਆ ਕਿ ਇਕ ਪਾਸੇ ਤਾਂ ਭਗਵੰਤ ਮਾਨ ਜੀ  ਗੁਜਰਾਤ ਚ ਕਹਿ ਰਹੇ ਕਿ ਕੱਚੇ ਕਾਮੇ ਪੱਕੇ ਕਰ ਦਿੱਤੇ ਪਰ ਅਸਲੀਅਤ ਇਹ ਹੈ ਪੰਜਾਬ ਦੇ ਵੋਕੇਸ਼ਨਲ ਅਧਿਆਪਕ  ਅਜੇ ਵੀ ਹੱਕਾਂ ਤੋ ਵਾਂਝੇ ਹਨ॥  ਜਦਕਿ ਹਰਿਆਣਾ , ਜੰਮੂ ਕਸ਼ਮੀਰ, ਆਸਾਮ ਚ ਪੰਜਾਬ ਦੇ ਅਧਿਆਪਕਾਂ ਨਾਲੋ ਦੁਗਣੀਆਂ ਤਨਖਾਹਾਂ ਹਨ॥  ਇਸ ਮੌਕੇ ਕਮੇਟੀ ਮੈਬਰਾਂ ਨੇ ਪੰਜਾਬ ਭਰ ਦੇ ਅਧਿਆਪਕਾਂ ਨੂੰ  ਜਿਲਿਆ ਚ ਲਾਮਬੰਦੀ ਕਰਕੇ ਸੰਘਰਸ਼ ਲਈ ਤਿਆਰ ਬਰ ਤਿਆਰ ਰਹਿਣ ਦੀ ਅਪੀਲ ਕੀਤੀ ਹੈ॥ ਇਸ ਮੌਕੇ ਰੁਪਿੰਦਰ ਸਿੰਘ, ਅਜੀਤਪਾਲ ਸਿੰਘ, ਕੁਲਬੀਰ ਸਿੰਘ, ਸੇਰ ਸਿੰਘ,ਅਜੈਪਾਲ ਸਿੰਘ, ਅਮਨਦੀਪ ਕੌਰ,ਮਨਪ੍ਰੀਤ ਸਿੰਘ ਅਤੇ ਹੋਰ  ਅਧਿਆਪਕ ਸਾਥੀ ਹਾਜਰ ਸਨ॥

Ads on article

Advertise in articles 1

advertising articles 2

Advertise