-->
ਰਾਮਸਰ ਰੋਡ ਤੇ ਦੁਕਾਨਾਂ ਵਾਲਿਆ ਨੇ ਸੜਕਾਂ ਉੱਪਰ ਕੀਤੇ ਨਜਾਇਜ਼ ਕਬਜ਼ੇ

ਰਾਮਸਰ ਰੋਡ ਤੇ ਦੁਕਾਨਾਂ ਵਾਲਿਆ ਨੇ ਸੜਕਾਂ ਉੱਪਰ ਕੀਤੇ ਨਜਾਇਜ਼ ਕਬਜ਼ੇ

ਰਾਮਸਰ ਰੋਡ ਤੇ ਦੁਕਾਨਾਂ ਵਾਲਿਆ ਨੇ ਸੜਕਾਂ
ਉੱਪਰ ਕੀਤੇ ਨਜਾਇਜ਼ ਕਬਜ਼ੇ
ਅੰਮ੍ਰਿਤਸਰ, 13 ਅਕਤੂਬਰ ( ਸੁਖਬੀਰ ਸਿੰਘ ) - ਸ਼ਹਿਰ ਦੇ ਹਲਕਾ ਦੱਖਣੀ ਅਧੀਨ ਆਉਂਦੀ ਵਾਰਡ ਨੰਬਰ 62 ਦੇ ਗੁਰਦਵਾਰਾ ਸ਼੍ਰੀ ਰਾਮਸਰ ਸਾਹਿਬ ਸੜਕ ਜੋ ਕਿ ਸੀ੍ ਦਰਬਾਰ ਸਾਹਿਬ ਨੂੰ ਜਾਣ ਦਾ ਰਸਤਾ ਹੈ ਉਥੇ ਦੁਕਾਨਾਂ ਵਾਲਿਆਂ ਨੇ ਆਪਣੀਆ ਦੁਕਾਨਾਂ ਤੋਂ ਵੀ ਬਾਹਰ ਪੰਜ ਪੰਜ ਫੁੱਟ ਦੁਕਾਨਾਂ ਲਾਈਆਂ ਹਨ, ਫਿਰ ਆਟੋ ਰਿਕਸ਼ਾ, ਈ ਰਿਕਸ਼ਾ ਵਾਲੇ ਵੀ ਇਸ ਰਸਤੇ ਵਿੱਚ ਆਪਣੇ ਵਾਹਨਾਂ ਨੂੰ ਫਸਾਈ ਫਿਰਦੇ ‌ਹਨ, ਜਿਸ ਕਰਕੇ ਜਾਮ ਲਗਾ ਜਾਂਦਾ ਹੈ ਜਿਸ ਕਾਰਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾ ਨੂੰ ਜਾਣ ਵਾਲੀਆ ਸੰਗਤਾਂ ਨੂੰ ਇਸ ਰਸਤੇ ਵਿੱਚੋਂ ਲੰਘਣਾ ਬਹੂਤ ਜ਼ਿਆਦਾ ਔਖਾ ਹੋ ਜਾਂਦਾ ਹੈ ਇਸ ਤੋਂ ਇਲਾਵਾ ਸ੍ਰੀ ਗੁਰੂ ਰਾਮ ਦਾਸ ਹਸਪਤਾਲ਼ ਤੋਂ ਲੈ ਕੇ ਗੁਰਦਵਾਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੱਕ ਵੀ ਦੁਕਾਨਾਂ ਵਾਲਿਆ ਨੇ ਆਪਣੀਆ ਦੁਕਾਨਾਂ ਤੋਂ ਇਲਾਵਾ ਫੁੱਟ ਪਾਥ ਅਤੇ ਸੜਕਾਂ ਅਤੇ ਸਮਾਨ ਲਗਾ ਕੇ ਸਾਰੀ ਸੜਕ ਤੇ ਆਪਣਾ ਕਬਜਾ ਕੀਤਾ ਹੁੰਦਾ ਹੈ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ  ਤਾਂ ਨਗਰ ਨਿਗਮ ਦੇ ਭੂਮੀ ਵਿਭਾਗ ਅਤੇ ਟਰੈਫ਼ਿਕ ਪੁਲਿਸ ਵਲੋ ਇਸ ਰਸਤੇ ਤੇ ਨਜਾਇਜ਼ ਕਬਜ਼ਿਆਂ ਵਾਲਿਆਂ ਖ਼ਿਲਾਫ਼ ਆਪਣਾ ਅਪ੍ਰੇਸ਼ਨ ਚਲਾਇਆ ਜਾਂਦਾ ਹੈ ਜਿਸ ਦੋਰਾਨ ਕੁਝ ਸਮੇਂ ਤੱਕ ਇਹ ਰਸਤਾ ਸਾਫ਼ ਦਿਖਾਈ ਦਿੰਦਾ ਹੈ ਅਤੇ ਬਾਅਦ ਵਿੱਚ ਹਾਲ ਬੇਹਾਲ ਹੋ ਜਾਂਦਾ ਹੈ ਨਗਰ ਨਿਗਮ ਕਮਿਸ਼ਨਰ ਅਤੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਇਸ ਪਾਸੇ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਹੈ। 

Ads on article

Advertise in articles 1

advertising articles 2

Advertise