-->
ਲਾਈਫ ਕੇਅਰ ਸੁਸਾਇਟੀ ਵਲੋਂ ਏਸੀਪੀ ਟ੍ਰੈਫਿਕ ਰਜੇਸ਼ ਕੱਕੜ ਸਨਮਾਨਿਤ

ਲਾਈਫ ਕੇਅਰ ਸੁਸਾਇਟੀ ਵਲੋਂ ਏਸੀਪੀ ਟ੍ਰੈਫਿਕ ਰਜੇਸ਼ ਕੱਕੜ ਸਨਮਾਨਿਤ

ਲਾਈਫ ਕੇਅਰ ਸੁਸਾਇਟੀ ਵਲੋਂ ਏਸੀਪੀ ਟ੍ਰੈਫਿਕ
ਰਜੇਸ਼ ਕੱਕੜ ਸਨਮਾਨਿਤ
ਅੰਮ੍ਰਿਤਸਰ, 7 ਅਕਤੂਬਰ ( ਸੁਖਬੀਰ ਸਿੰਘ ) - ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਦੀਪਕ ਸੂਰੀ, ਸਰਪ੍ਰਸਤ ਡਾ. ਕੁੰਵਰ ਵਿਸ਼ਾਲ ਅਤੇ ਰੋਹਿਤ ਭੱਲਾ, ਹਿਤੇਸ਼ ਸ਼ਰਮਾ ਦੀ ਅਗਵਾਈ ਵਿਚ ਸੁਸਾਇਟੀ ਦੇ ਮੈਂਬਰਾਂ ਨੇ ਏਸੀਪੀ ਟ੍ਰੈਫਿਕ ਅੰਮ੍ਰਿਤਸਰ ਰਜੇਸ਼ ਕੱਕੜ ਨਾਲ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਸੁਸਾਇਟੀ ਚੇਅਰਮੈਨ ਦੀਪਕ ਸੂਰੀ ਅਤੇ ਸਰਪ੍ਰਸਤ ਡਾ. ਕੁੰਵਰ ਵਿਸ਼ਾਲ ਨੇ  ਏਸੀਪੀ ਟ੍ਰੈਫਿਕ ਅੰਮ੍ਰਿਤਸਰ ਰਜੇਸ਼ ਕੱਕੜ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਅਤੇ ਸ਼ਹਿਰ ਵਿਚ ਵੱਧ ਰਹੀ ਟ੍ਰੈਫਿਕ ਸਮੱਸਿਆ ਤੋਂ ਵੀ ਜਾਣੂੰ ਕਰਵਾਇਆ। ਚੇਅਰਮੈਨ ਦੀਪਕ ਸੂਰੀ ਨੇ ਏਸੀਪੀ  ਨੂੰ ਸਨਮਾਨ ਚਿੰਨ੍ਹ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਅਤੇ ਸੁਸਾਇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੁਸਾਇਟੀ ਪਿਛਲੇ 5 ਸਾਲਾਂ ਤੋਂ ਸਮਾਜ ਭਲਾਈ ਦੇ ਕੰਮ ਰਹੀ ਹੈ, ਜਿਵੇਂ ਕਿ ਲੜਕੀਆਂ ਦੇ ਵਿਆਹ ਤੇ ਰਾਸ਼ਨ ਸਮੱਗਰੀ, ਮੈਡੀਕਲ ਕੈਂਪ, ਪੌਦੇ ਲਗਾਉਣਾ, ਸਕੂਲਾਂ ਵਿਚ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਦੇਣਾ ਅਤੇ ਬਜੁਰਗਾਂ ਨੂੰ ਰਾਸ਼ਨ ਆਦਿ ਦੇਣਾ ਸੁਸਾਇਟੀ ਦਾ ਮੁੱਖ ਉਦੇਸ਼ ਹੈ।  ਸਰਪ੍ਰਸਤ ਡਾ. ਕੁੰਵਰ ਵਿਸ਼ਾਲ ਨੇ ਕਿਹਾ ਕਿ ਸਾਡੀ ਇਹੀ ਕੋਸ਼ਿਸ਼ ਹਮੇਸ਼ਾਂ ਰਹਿੰਦੀ ਹੈ ਸਾਨੂੰ ਕਿਸੇ ਵੀ ਸ਼ਹਿਰ ਤੋਂ ਕਿਸੇ ਵੀ ਲੋੜਵੰਦ ਦੀ ਮਦਦ ਕਰਨ ਦਾ ਸੁਨੇਹਾ ਮਿਲੇ ਤਾਂ ਅਸੀ ਉਸ ਦੀ ਮਦਦ ਕਰ ਸਕੀਏ। ਉਹ ਕਈ ਪਿੰਡਾਂ ਵਿਚ ਵੀ ਬੇਟੀਆਂ ਦੇ ਵਿਆਹਾਂ ਲਈ ਆਪਣਾ ਯੋਗਦਾਨ ਪਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲਾਈਫ ਕੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਵਿਸ਼ੇਸ ਉਪਰਾਲੇ ਕੀਤੇ ਜਾਂਦੇ ਹਨ। ਏਸੀਪੀ ਰਜੇਸ਼ ਕੱਕੜ ਨੇ ਸੁਸਾਇਟੀ ਦੇ ਮੈਂਬਰਾਂ ਨੂੰ ਉਤਸ਼ਾਹਿਤ ਕੀਤਾ ਅਤੇ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।   ਉਨ੍ਹਾਂ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਲਈ ਜਲਦ ਹੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ  ਪ੍ਰਧਾਨ ਕਸ਼ਮੀਰ ਸਿੰਘ ਸਹੋਤਾ, ਮੁੱਖ ਸਲਾਹਕਾਰ ਮਨਦੀਪ ਸਿੰਘ ਮੈਨੇਜਰ ਸਾਡਾ ਪਿੰਡ, ਜਨਰਲ ਸੈਕਟਰੀ ਹਰਪਾਲ ਸਿੰਘ ਸੰਧੂ, ਸੈਕਟਰੀ ਨਿਸ਼ਾਨ ਸਿੰਘ ਸਿੰਘ ਅਟਾਰੀ, ਸੁਸਾਇਟੀ ਦੇ ਮੀਡੀਆ ਇੰਚਾਰਜ ਅਮਨਦੀਪ ਸਿੰਘ, ਮੰਗਲ ਸਿੰਘ, ਪ੍ਰੇਮ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸ਼ਰਮਾ, ਹਰਜਿੰਦਰ ਸਿੰਘ ਅਟਾਰੀ, ਗੁਰਮੀਤ ਸਿੰਘ ਸੋਹਲ ਆਦਿ ਮੌਜੂਦ ਸਨ।

Ads on article

Advertise in articles 1

advertising articles 2

Advertise