-->
ਇੱਕ ਸਿਹਤਮੰਦ ਵਿਅਕਤੀ ਖੂਨਦਾਨ ਕਰਕੇ ਚਾਰ ਲੋਕਾਂ ਦੀਆਂ ਜਿੰਦਗੀਆਂ ਬਚਾ ਸਕਦਾ ਹੈ: ਸਿਵਲ ਸਰਜਨ ਡਾ ਚਰਨਜੀਤ ਸਿੰਘ

ਇੱਕ ਸਿਹਤਮੰਦ ਵਿਅਕਤੀ ਖੂਨਦਾਨ ਕਰਕੇ ਚਾਰ ਲੋਕਾਂ ਦੀਆਂ ਜਿੰਦਗੀਆਂ ਬਚਾ ਸਕਦਾ ਹੈ: ਸਿਵਲ ਸਰਜਨ ਡਾ ਚਰਨਜੀਤ ਸਿੰਘ

ਇੱਕ ਸਿਹਤਮੰਦ ਵਿਅਕਤੀ ਖੂਨਦਾਨ ਕਰਕੇ ਚਾਰ ਲੋਕਾਂ ਦੀਆਂ ਜਿੰਦਗੀਆਂ
ਬਚਾ ਸਕਦਾ ਹੈ: ਸਿਵਲ ਸਰਜਨ ਡਾ ਚਰਨਜੀਤ ਸਿੰਘ
ਅੰਮ੍ਰਿਤਸਰ, 19 ਅਕਤੂਬਰ (ਸੁਖਬੀਰ ਸਿੰਘ) - ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾਨਿਰਦੇਸ਼ਾਂ ਅਨੂਸਾਰ ਕੌਮੀ ਸਵੈ-ਇਛਕ ਖੂਨਦਾਨ ਦਿਵਸ ਦੇ ਸੰਬਧ ਵਿਚ ਕਾਨਫਰੈਂਸ ਹਾਲ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਇਕ ਜਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਜਿਲੇ੍ਹ ਭਰ ਦੇੇ ਅੇਨ.ਜੀ.ਓ. ਸੰਸਥਾਵਾਂ ਦੇ ਨੂਮਾਇੰਦਿਆਂ ਤੋਂ ਇਲਾਵਾ ਸਟਾਰ ਡੋਨਰਾਂ ਨੇ ਵੀ ਸ਼ਿਰਕਤ ਕੀਤੀ।ਇਸ ਮੌਕੇ ਤੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਚਰਨਜੀਤ ਸਿੰਘ ਕਿਹਾ ਕਿ ਕੌਮੀ ਸਵੈ-ਇਛਕ ਖੂਨਦਾਨ ਦਿਵਸ ਹਰ ਸਾਲ ਇਕ ਅਕਤੂਬਰ ਨੂੰ ਡਾ ਜੈਅ ਗੋਪਾਲ ਜੌਲੀ ਪ੍ਰੋਫੇਸਰ ਪੀ.ਜੀ.ਆਈ. ਜੀ ਦੀ ਯਾਦ ਵਿਚ ਮਨਾਇਆ ਜਾਂਦਾ ਹੈ ਜੋਕਿ ਕੌਮੀ ਸਵੈ-ਇਛਕ ਖੂਨਦਾਨ ਮੁਹਿੰਮ ਦੇ ਪਹਿਲੇ ਮੋਢੀ ਸਨ। ਉਹਨਾਂ ਆਖਿਆ ਕਿ 18 ਤੋਂ 65 ਸਾਲ ਦੀ ਉਮਰ ਤੱਕ ਹਰ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਕਰਕੇ ਲੋਕਾਂ ਦੀ ਜਿੰਦਗੀ ਬਚਾਉਣ ਵਿਚ ਯੋਗਦਾਨ ਪਾਉਣਾਂ ਚਾਹੀਦਾ ਹੈ। ਇਕ ਸਿਹਮੰਦ ਵਿਅਕਤੀ 90 ਦਿਨਾਂ ਦੇ ਵਕਫੇ ਨਾਲ ਸਾਲ ਵਿਚ 4 ਵਾਰੀ ਆਪਣਾਂ ਖੂਨ ਦਾਨ ਕਰ ਸਕਦਾ ਹੈ ਅਤੇ ਇਕ ਸਿਹਮੰਦ ਔਰਤ 120 ਦਿਨਾਂ ਦੇ ਵਕਫੇ ਨਾਲ ਸਾਲ ਵਿਚ 3 ਵਾਰੀ ਖੂਨ ਦਾਨ ਕਰ ਸਕਦੀ  ਹੈ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਖੂਨਦਾਨ ਕਰਕੇ ਮਨੱੁਖੀ ਜੀਵਨ ਨੂੰ ਬਚਾਉਣ ਵਿਚ ਸਹਿਯੋਗ ਦਿਓ। ਇਸ ਅਵਸਰ ਨੋਡਲ ਅਫਸਰ ਬੱਲਡ ਬੈਂਕ ਡਾ ਹਰਕੀਰਤ  ਨੇ ਦੱਸਿਆ ਕਿ ਜਿਲੇ੍ਹ ਭਰ ਵਿਚ ਕੌਮੀ ਸਵੈ-ਇਛਕ ਖੂਨਦਾਨ ਦਿਵਸ ਦੇ ਸੰਬਧ ਵਿਚ ਵਰਕਸ਼ਾਪਾਂ ਅਤੇ ਜਾਗਰੂਕਤਾ ਕੈਂਪਾਂ ਰਾਹੀ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਅੱਜ ਵੀ ਲਗਭਗ 60 ਡੋਨਰਾਂ ਵਲੋਂ ਗੁਰੁ ਬਾਜਾਰ ਵਿਖੇ ਇਕ ਕੈਂਪ ਦੌਰਾਣ ਖੂਨਦਾਨ ਕਰਕੇ ਅਣਮੁਲੀਆਂ ਜਾਨਾਂ ਬਚਾਉਣ ਵਿਚ ਸਹਿਯੋਗ ਕੀਤਾ ਗਿਆ ਹੈ।ਇਸ ਅਵਸਰ ਤੇ ਸੀਨੀਅਰ ਮੈਡੀਕਲ ਅਫਸਰ ਡਾ ਰਾਜੂ ਚੌਹਾਨ, ਅਤੇ ਸੀਨੀਅਰ ਮੈਡੀਕਲ ਅਫਸਰ ਡਾ ਚੰਦਰ ਮੋਹਨ ਵਲੋਂ ਅੇਨ.ਜੀ.ਓ. ਨਿਸ਼ਕਾਮ ਸੇਵਾ ਔਰਗੇਨਾਈਜੇਸ਼ਨ, ਅਤੇ ਇਲੋਹਿਮ ਚਰਚ ਆਫ ਗੌਡ ਸੁਸਾਇਟੀ ਨੂੰ ਖੂਨਦਾਨ ਕੈਂਪਾਂ ਦੌਰਾਣ ਵਧੀਆ ਕਾਰਗੁਜਾਰੀ ਲਈ ਸਮਾਨਿਤ ਕੀਤਾ ਗਿਆ ।ਇਸ ਮੌਕੇ ਤੇ ਡਾ ਸਰਤਾਜ ਸਿੰਘ, ਡਾ ਜਸਕਰਣ, ਡਾ ਜੈਸਮੀਨ ਡਾ ਸੁਮਨ ਡਾ ਸੰਗੀਤਾ, ਡਿਪਟੀ ਐਮ.ਈ.ਓ. ਅਮਰਦੀਪ ਸਿੰਘ,  ਕੋਂਸਲਰ ਕੁਲਦੀਪ ਕੌਰ, ਨੀਨਾਂ ਰਾਮਪਾਲ, ਦਲਜੀਤ ਕੌਰ, ਸ਼ਿਵਾਕਾਂਤ, ਸ਼ਿਵ ਦਿਆਲ, ਸਵਿੰਦਰ ਭੱਟੀ ਅਤੇ ਸਮੂਹ ਸਟਾਫ ਹਾਜਰ ਸੀ। 

Ads on article

Advertise in articles 1

advertising articles 2

Advertise