-->
ਐਸ ਜੀ ਪੀ ਸੀ ਦੇ ਮੁਲਾਜ਼ਮਾਂ ਦੇ ਸਟੇਅ ਆਰਡਰ ਨੂੰ ਅਦਾਲਤ ਨੇ ਕੀਤਾ ਖਾਰਜ :ਹਰਪਾਲ ਸਿੰਘ ਯੂ.ਕੇ

ਐਸ ਜੀ ਪੀ ਸੀ ਦੇ ਮੁਲਾਜ਼ਮਾਂ ਦੇ ਸਟੇਅ ਆਰਡਰ ਨੂੰ ਅਦਾਲਤ ਨੇ ਕੀਤਾ ਖਾਰਜ :ਹਰਪਾਲ ਸਿੰਘ ਯੂ.ਕੇ

ਐਸ ਜੀ ਪੀ ਸੀ ਦੇ ਮੁਲਾਜ਼ਮਾਂ ਦੇ ਸਟੇਅ ਆਰਡਰ
ਨੂੰ ਅਦਾਲਤ ਨੇ ਕੀਤਾ ਖਾਰਜ :ਹਰਪਾਲ ਸਿੰਘ ਯੂ.ਕੇ
ਅੰਮ੍ਰਿਤਸਰ, 28 ਅਕਤੂਬਰ (ਸੁਖਬੀਰ ਸਿੰਘ) - ਐਸ ਜੀ ਪੀ ਸੀ ਮੁਲਾਜ਼ਮ ਅਦਾਲਤ ਵਿੱਚ ਝੂਠਾ ਹਲਫੀਆ ਬਿਆਨ ਦੇ ਕੇ ਖੁਦ ਹੀ ਫਸ ਗਏ ਹਨ ਇਸ ਬਾਰੇ ਜਾਣਕਾਰੀ ਦਿੰਦਿਆ ਹਰਪਾਲ ਸਿੰਘ ਯੂ. ਕੇ ਨੇ  ਦੱਸਿਆ ਕਿ ਮਾਨਯੋਗ ਅਦਾਲਤ ਨੇ ਐਸ ਜੀ ਪੀ ਸੀ ਦੇ ਸਟੇਅ ਆਰਡਰ ਨੂੰ ਕੈਂਸਲ ਕਰ ਦਿੱਤਾ ਅਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਮਸਲਾ ਸਕੂਲ ਦੀ ਗਰਾਊਂਡ ਦਾ ਸੀ ਜਦੋਂ ਕਿ ਸਕੂਲ ਮਾਲਕਾਂ ਦੇ ਵੱਖ ਵੱਖ ਅਦਾਲਤ ਵਿੱਚ ਕੇਸ  ਚਲ ਰਹੇ ਸਨ ਜਾਇਦਾਦਾਂ ਦੇ ਸਟੇਅ ਆਡਰ ਮਿਲੇ ਸਨ ਹੇਠਲੀ ਅਦਾਲਤ ਤੋਂ ਲੈਕੇ ਹਾਈਕੋਰਟ ਤਕ ਕੇਸ ਚਲਦੇ ਹਨ ਪਰ ਐਸ਼ ਜੀ ਪੀ ਸੀ ਦੇ ਮੁਲਾਜ਼ਮਾਂ ਨੇ  ਅਦਾਲਤ ਨੂੰ ਗੁਮਰਾਹ ਕਰਕੇ ਸਟੇਅ ਆਡਰ ਹਾਸਿਲ ਕਰ ਲਿਆ ਕੀਮਤੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੁਜੇ ਪਾਸੇ ਬਾਜ ਦੀ ਅੱਖ ਵਾਂਗ ਧਿਆਨ ਰੱਖਣ ਵਾਲੇ ਯੂ .ਕੇ ਨੇ ਆਪਣੇ ਸੀਨੀਅਰ ਵਕੀਲ ਸੰਧੂ ਸਾਹਿਬ ਦੀ ਸਲਾਹ ਲੇ ਕੇ  ਕੋਰਟ ਵਿੱਚ ਐਪਲੀਕੇਸ਼ਨ ਲਾ ਦਿੱਤੀ ਗਈ ਅਤੇ ਮਾਨਯੋਗ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਐਸ਼ ਜੀ ਪੀ ਸੀ ਦਾ ਸਟੇਅ ਆਡਰ ਖ਼ਾਰਜ ਕਰ ਦਿੱਤਾ ਦੁਸਰੇ ਪਾਸੇ ਸਕੂਲ ਵਾਲਿਆਂ ਨੇ ਅਦਾਲਤ ਨੂੰ ਗੁਮਰਾਹ ਕਰਨ ਅਤੇ ਝੂਠੀਆਂ ਸਟੇਟਮੈਂਟਾਂ ਦੇਣ ਲਈ ਫੋਜਦਾਰੀ ਕੇਸ ਦਾਇਰ ਕਰਨ ਲਈ ਤਿਆਰੀ ਕਰ ਲਈ ਹੈ ਅਤੇ ਸਤਿਕਾਰ ਯੋਗ ਸਿੰਘ ਸਾਹਿਬ ਜੀ ਨੂੰ ਐਸ ਜੀ ਪੀ ਸੀ ਦੇ ਮੁਲਾਜ਼ਮਾਂ ਵੱਲੋਂ ਅਦਾਲਤ ਵਿੱਚ ਝੂਠੇ ਬਿਆਨ ਦੇਣ ਲਈ   ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ  ਬੁਲਾਇਆ ਜਾਵੇ ਬਣਦੀ ਧਾਰਮਿਕ ਸਜ਼ਾ ਸੁਣਾਈ ਜਾਵੇ ਤਾਂ ਅੱਗੇ ਤੋਂ ਕੋਈ ਵੀ ਐਸਾ ਜੀ ਪੀ ਸੀ ਦੇ ਮੁਲਾਜ਼ਮਾਂ ਵੱਲੋਂ ਝੂਠੇ ਕੇਸ ਨਾ ਪਾਏ ਜਾਣ ਅਤੇ ਸੱਚ ਬੋਲਣ ਦਾ ਪ੍ਰਚਾਰ ਕੀਤਾ ਜਾਵੇ।

Ads on article

Advertise in articles 1

advertising articles 2

Advertise