-->
ਕੁੰਵਰ ਰਿਹੇਬਸ ਹਸਪਤਾਲ ਵਿਖੇ ਪਹੁੰਚੇ ਹਰੀ ਓਮ ਮੰਦਰ ਦੇਹਰਾਦੂਨ ਤੋਂ ਸਵਾਮੀ ਬਾਲ ਮੁਕੰਦ ਸ਼ਾਸਤਰੀ

ਕੁੰਵਰ ਰਿਹੇਬਸ ਹਸਪਤਾਲ ਵਿਖੇ ਪਹੁੰਚੇ ਹਰੀ ਓਮ ਮੰਦਰ ਦੇਹਰਾਦੂਨ ਤੋਂ ਸਵਾਮੀ ਬਾਲ ਮੁਕੰਦ ਸ਼ਾਸਤਰੀ

ਕੁੰਵਰ ਰਿਹੇਬਸ ਹਸਪਤਾਲ ਵਿਖੇ ਪਹੁੰਚੇ ਹਰੀ ਓਮ ਮੰਦਰ ਦੇਹਰਾਦੂਨ ਤੋਂ
ਸਵਾਮੀ ਬਾਲ ਮੁਕੰਦ ਸ਼ਾਸਤਰੀ
ਸਰਪ੍ਰਸਤ ਡਾ. ਕੁੰਵਰ ਵਿਸ਼ਾਲ ਅਤੇ ਚੇਅਰਮੈਨ ਦੀਪਕ ਸੂਰੀ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ ) - ਖੰਡਵਾਲਾ ਸੰਧੂ ਕਾਲੋਨੀ ਸਥਿਤ ਕੁੰਵਰ ਰਿਹੇਬਸ ਹਸਪਤਾਲ ਵਿਖੇ ਸ਼ਕਤੀ ਮੰਦਰ ਹਰੀ ਓਮ ਮੰਦਰ ਦੇਹਰਾਦੂਨ ਤੋਂ ਸਵਾਮੀ ਬਾਲ ਮੁਕੰਦ ਸ਼ਾਸਤਰੀ ਵਿਸ਼ੇਸ਼ ਤੌਰ ’ਤੇ ਪਹੰੁਚੇ। ਇਥੇ ਪਹੁੰਚਣ ’ਤੇ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਦੀਪਕ ਸੂਰੀ, ਸਰਪ੍ਰਸਤ ਡਾ. ਕੁੰਵਰ ਵਿਸ਼ਾਲ ਅਤੇ ਪ੍ਰਧਾਨ ਕਸ਼ਮੀਰ ਸਹੋਤਾ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਫੁੱਲਾਂ ਦੇ ਹਾਰ ਪਾ ਕੇ ਕੀਤਾ ਗਿਆ।
ਸਵਾਮੀ ਬਾਲ ਮੁਕੰਦ ਸ਼ਾਸਤਰੀ ਨੇ ਹਸਪਤਾਲ ਵਿਚ ਸਾਰੇ ਸਟਾਫ ਨੂੰ ਆਪਣਾ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਉਹ ਅੰਮ੍ਰਿਤਸਰ ਵਿਖੇ ਕੁਝ ਧਾਰਮਿਕ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਣ ਆਏ ਹਨ। ਉਨ੍ਹਾਂ ਸਵਾਮੀ ਬਾਲ ਮੁਕੰਦ ਸ਼ਾਸਤਰੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ। ਸਵਾਮੀ ਬਾਲ ਮੁਕੰਦ ਸ਼ਾਸਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਥੇ ਪਹੁੰਚਣ ’ਤੇ ਸੁਸਾਇਟੀ ਬਾਰੇ ਪਤਾ ਲੱਗਿਆ ਅਤੇ ਕੀਤੇ ਜਾਂਦੇ ਸਮਾਜ ਸੇਵੀ ਕਾਰਜਾਂ ਸਦਕਾ ਸਾਰੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਦੀਪਕ ਸੂਰੀ ਅਤੇ ਡਾ. ਕੁੰਵਰ ਵਿਸ਼ਾਲ ਨੇ ਕਿਹਾ ਕਿ ਸੁਸਾਇਟੀ ਪਿਛਲੇ 5 ਸਾਲਾਂ ਤੋਂ ਸਮਾਜ ਭਲਾਈ ਦੇ ਕੰਮ ਰਹੀ ਹੈ, ਜਿਵੇਂ ਕਿ ਲੜਕੀਆਂ ਦੇ ਵਿਆਹ ਤੇ ਰਾਸ਼ਨ ਸਮੱਗਰੀ, ਮੈਡੀਕਲ ਕੈਂਪ, ਪੌਦੇ ਲਗਾਉਣਾ, ਸਕੂਲਾਂ ਵਿਚ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਦੇਣਾ ਅਤੇ ਬਜੁਰਗਾਂ ਨੂੰ ਰਾਸ਼ਨ ਆਦਿ ਦੇਣਾ ਸੁਸਾਇਟੀ ਦਾ ਮੁੱਖ ਉਦੇਸ਼ ਹੈ।  ਸਰਪ੍ਰਸਤ ਡਾ. ਕੁੰਵਰ ਵਿਸ਼ਾਲ ਨੇ ਕਿਹਾ ਕਿ ਸਾਡੀ ਇਹੀ ਕੋਸ਼ਿਸ਼ ਹਮੇਸ਼ਾਂ ਰਹਿੰਦੀ ਹੈ ਸਾਨੂੰ ਕਿਸੇ ਵੀ ਸ਼ਹਿਰ ਤੋਂ ਕਿਸੇ ਵੀ ਲੋੜਵੰਦ ਦੀ ਮਦਦ ਕਰਨ ਦਾ ਸੁਨੇਹਾ ਮਿਲੇ ਤਾਂ ਅਸੀ ਉਸ ਦੀ ਮਦਦ ਕਰ ਸਕੀਏ। ਉਹ ਕਈ ਪਿੰਡਾਂ ਵਿਚ ਵੀ ਬੇਟੀਆਂ ਦੇ ਵਿਆਹਾਂ ਲਈ ਆਪਣਾ ਯੋਗਦਾਨ ਪਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲਾਈਫ ਕੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਵਿਸ਼ੇਸ ਉਪਰਾਲੇ ਕੀਤੇ ਜਾਂਦੇ ਹਨ। ਸਵਾਮੀ ਬਾਲ ਮੁਕੰਦ ਸ਼ਾਸਤਰੀ  ਨੇ ਸੁਸਾਇਟੀ ਦੇ ਸਮੂਹ ਮੈਂਬਰਾਂ ਨੂੰ ਦੇਹਰਾਦੂਨ ਆਉਣ ਦਾ ਸੱਦਾ ਦਿ ੱਤਾ। ਇਸ ਮੌਕੇ ਮੁੱਖ ਸਲਾਹਕਾਰ ਮਨਦੀਪ ਸਿੰਘ ਮੈਨੇਜਰ ਸਾਡਾ ਪਿੰਡ, ਐੱਸਕੇ ਬਿੰਦਰਾ, ਜਨਰਲ ਸੈਕਟਰੀ ਹਰਪਾਲ ਸਿੰਘ ਸੰਧੂ, ਸੈਕਟਰੀ ਨਿਸ਼ਾਨ ਸਿੰਘ ਅਟਾਰੀ, ਸੁਸਾਇਟੀ ਦੇ ਮੀਡੀਆ ਇੰਚਾਰਜ ਅਮਨਦੀਪ ਸਿੰਘ, ਮੰਗਲ ਸਿੰਘ, ਪ੍ਰੇਮ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸ਼ਰਮਾ, ਹਰਜਿੰਦਰ ਸਿੰਘ ਅਟਾਰੀ, ਗੁਰਮੀਤ ਸਿੰਘ ਸੋਹਲ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise