-->
ਐਨ ਐਸ ਕਿਊ ਐਫ ਵੋਕੇਸ਼ਨਲ ਅਧਿਆਪਕਾਂ ਨੇ ਮੋਹਾਲੀ ਚ ਸਿੱਖਿਆ ਵਿਭਾਗ ਦਾ ਕੀਤਾ ਘਿਰਾਓ

ਐਨ ਐਸ ਕਿਊ ਐਫ ਵੋਕੇਸ਼ਨਲ ਅਧਿਆਪਕਾਂ ਨੇ ਮੋਹਾਲੀ ਚ ਸਿੱਖਿਆ ਵਿਭਾਗ ਦਾ ਕੀਤਾ ਘਿਰਾਓ

ਐਨ ਐਸ ਕਿਊ ਐਫ ਵੋਕੇਸ਼ਨਲ ਅਧਿਆਪਕਾਂ ਨੇ ਮੋਹਾਲੀ ਚ ਸਿੱਖਿਆ
ਵਿਭਾਗ ਦਾ ਕੀਤਾ ਘਿਰਾਓ
ਅੰਮ੍ਰਿਤਸਰ, 19 ਅਕਤੂਬਰ (ਸੁਖਬੀਰ ਸਿੰਘ) - ਐਨ ਐਸ ਕਿਊ ਐਫ਼ ਅਧਿਆਪਕ ਯੂਨੀਅਨ ਕਮੇਟੀ ਨੇ ਮੋਹਾਲੀ ਚ ਸਿੱਖਿਆ ਵਿਭਾਗ ਦੇ ਸਾਹਮਣੇ ਵੱਡਾ ਪ੍ਰਦਰਸ਼ਨ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਧਿਆਪਕਾਂ ਨੇ ਸਿੱਖਿਆ ਵਿਭਾਗ ਦੇ ਦਰਵਾਜੇ ਬੰਦ ਕਰ ਦਿੱਤੇ ਸਨ ਤੇ ਜਮਕੇ ਨਾਅਰੇਬਾਜੀ ਕੀਤੀ ਅਧਿਆਪਕਾਂ ਦੀ ਮੰਗ ਸੀ ਕਿ ਸਾਡੀ ਤਨਖਾਹ ਗੁਆਢੀ ਸੂਬੇ ਹਰਿਆਣਾ ਵਾਂਗ 30,500 ਕੀਤੀ ਜਾਵੇ। ਪ੍ਰਦਸ਼ਨ ਚ ਅਧਿਆਪਕਾਂ ਦਾ ਗੁੱਸਾ ਵੱਧਦਾ ਦੇਖਕੇ ਮੋਹਾਲੀ ਦਾ ਪ੍ਰਸ਼ਾਸਨ ਓੁੱਥੇ ਪੁੱਜਾ ਤੇ ਅਧਿਆਪਕਾਂ ਨਾਲ ਪ੍ਰਸ਼ਾਸਨ ਨੇ ਗੱਲਬਾਤ ਕੀਤੀ। ਗੱਲਬਾਤ ਤੋ ਬਾਅਦ  ਸਿੱਖਿਆ ਵਿਭਾਗ ਦੇ ਸਕੱਤਰ ਸਾਹਿਬ ਦੇ ਮਸ਼ਰੂਫ ਹੋਣ ਕਰਕੇ ਵਿਭਾਗ ਦੇ ਅਧਿਕਾਰੀਆ ਨੇ ਅਧਿਆਪਕਾਂ  ਨਾਲ 31 ਅਕਤੂਬਰ ਨੂੰ ਮੀਟਿੰਗ ਫਿਕਸ ਕੀਤੀ ਅਧਿਆਪਕਾਂ ਨੇ ਐਲਾਨ ਕੀਤਾ ਕਿ ਅਗਰ ਸਰਕਾਰ ਨੇ 31  ਨੂੰ ਮੰਗਾਂ ਨਹੀ ਮੰਨੀਆ ਤਾਂ ਵੱਡਾ ਪ੍ਰਦਰਸ਼ਨ ਪੰਜਾਬ ਭਰ ਚ ਕੀਤਾ ਜਾਵੇਗਾ॥ ਇਸ ਮੌਕੇ ਸਮੁੱਚੀ ਅਧਿਆਪਕ ਕਮੇਟੀ ਤੇ ਜਾਗਦੀ ਜਮੀਰ ਵਾਲੇ ਸੈਕੜੇ ਅਧਿਆਪਕ ਮੌਜੂਦ ਰਹੇ।

Ads on article

Advertise in articles 1

advertising articles 2

Advertise